ਜੂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤਰੇ ਦਾ ਜੂਸ

ਜੂਸ ਇੱਕ ਪ੍ਰਕ੍ਰਿਤਕ ਤਰਲ ਹੈ ਜੋ ਫਲਾਂ ਅਤੇ ਸਬਜੀਆਂ ਵਿੱਚ ਮੌਜੂਦ ਹੁੰਦਾ ਹੈ। ਦੂਜੇ ਤਰਲ ਪਦਾਰਥਾਂ ਅਤੇ ਗੋਸ਼ਤ ਤੇ ਸਮੁੰਦਰੀ ਭੋਜਨ ਵਰਗੇ ਜੀਵ-ਭੋਜਨ ਵਿੱਚ ਵੀ ਸੁਆਦ ਲਿਆਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਆਮ ਤੌਰ 'ਤੇ ਪੀਣ ਪਦਾਰਥਾਂ ਵਿੱਚ ਅਤੇ ਖਾਣੇ ਵਿੱਚ ਸੁਆਦ ਲਈ ਵਰਤੀ ਜਾਣ ਵਾਲੀ ਸਮਗਰੀ ਹੈ। ਇਸ ਵਿੱਚ ਵੱਖ-ਵੱਖ ਫਲਾਂ/ਸਬਜੀਆਂ ਨੂੰ ਮਿਲਾਉਣਾ ਇੱਕ ਆਮ ਗੱਲ ਹੈ। 2012 ਵਿੱਚ ਸੰਯੁਕਤ ਦੇ ਖ਼ੁਰਾਕ ਅਤੇ ਖੇਤੀ ਸੰਗਠਨ ਨੇ ਸੰਸਾਰ ਭਰ ਦੇ ਨਿੰਬੂ ਜਾਤੀ ਦੇ ਫਲਾਂ ਦੇ ਰਸ ਦਾ ਅਨੁਮਾਨ 12840318 ਟਨ ਲਾਇਆ।[1]

ਤਿਆਰ ਵਿਧੀ[ਸੋਧੋ]

ਜੂਸ ਨੂੰ, ਤਾਜ਼ੇ ਫਲ ਜਾਂ ਸਬਜੀਆਂ ਦਾ ਗੁੱਦਾ ਉਤਾਰ ਕੇ ਉਹਨਾਂ ਉੱਪਰ ਬਿਨਾਂ ਕਿਸੇ ਤਪਸ਼ ਦੀ ਵਰਤੋਂ ਕਰੇਂ,ਯੰਤਰ ਵਿਧੀ ਨਾਲ ਜਾਂ ਫਿਰ ਸੁਖਾ ਕੇ ਅਤੇ ਨਰਮ ਕਰ ਕੇ ਤਿਆਰ ਕੀਤਾ ਜਾਂਦਾ ਹੈ। ਉਦਾਹਰਨ ਵਜੋਂ: ਸੰਤਰੇ ਦਾ ਰਸ,ਸੰਤਰੇ ਨੂੰ ਦਬਾ ਕੇ ਜਾਂ ਨਿਚੋੜ ਕੇ ਕੱਢਿਆ ਜਾਂਦਾ ਹੈ ਅਤੇ ਟਮਾਟਰ ਦਾ ਰਸ,ਟਮਾਟਰ ਨੂੰ ਨਿਚੋੜ ਕੇ ਕੱਢਿਆ ਜਾਂਦਾ ਹੈ। ਘਰ ਵਿੱਚ ਹੀ ਤਾਜ਼ਾ ਫਲਾਂ ਅਤੇ ਸਬਜੀਆਂ ਦਾ ਜੂਸ ਹੱਥਾ ਅਤੇ ਬਿਜਲੀ ਨਾਲ ਚਲਣ ਵਾਲੇ ਯੰਤਰ ਜੂਸਰ ਦੀ ਸਹਾਇਤਾ ਨਾਲ ਕੱਢਿਆ ਜਾਂ ਬਣਾਇਆ ਜਾ ਸਕਦਾ ਹੈ। ਵਪਾਰਕ ਰੂਪ ਤੋਂ ਜੂਸ ਬਣਾਉਣ ਵਾਲੇ ਕਈ ਰਸਾਂ ਤੋਂ ਗੁੱਦੇ ਨੂੰ ਛਾਣ ਕੇ ਵੱਖ ਕਰ ਦਿੱਤਾ ਜਾਂਦਾ ਹੈ ਪਰ ਤਾਜ਼ੇ ਅਤੇ ਗੁੱਦੇ ਨਾਲ ਭਰਪੂਰ ਸੰਤਰੇ ਦਾ ਜੂਸ ਲੋਕਪ੍ਰਿਯ ਪੀਣ ਪਦਾਰਥ ਹੈ।

  1. http://faostat.fao.org/site/567/DesktopDefault.aspx?PageID=567#ancor