ਜੇਨੋਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਨੋਆ
Genova
ਕੋਮਿਊਨ
Comune di Genova
ਜੇਨੋਆ ਦਾ ਕੋਲਾਜ, ਖੱਬੇ ਪਾਸਿਓਂ ਉੱਪਰੋਂ ਘੜੀ ਦੇ ਹਿਸਾਬ ਨਾਲ: ਜੇਨੋਆ ਦਾ ਲਾਈਟਹਾਊਸ, ਪਿਆਜ਼ਾ ਦੇ ਫ਼ਰਾਰੀ, ਗੈਲਰੀਆ ਮਜ਼ੀਨੀ, ਬ੍ਰਿਗਾਟਾ ਲਿਗੂਰੀਆ ਗਲੀ, ਜੇਨੋਆ ਦੀ ਬੰਦਰਗਾਹ ਤੋਂ ਸੈਨ ਟਿਓਡਾਰੋ ਦਾ ਦ੍ਰਿਸ਼

Flag

ਕੋਰਟ ਆਫ਼ ਆਰਮਜ਼
ਜੇਨੋਆ is located in ItalyLua error in Module:Location_map at line 419: No value was provided for longitude.
Location of ਜੇਨੋਆ in ਇਟਲੀ
ਮੁਲਕ ਇਟਲੀ
ਖੇਤਰ ਲਿਗੂਰੀਆ
ਸਰਕਾਰ
 • ਮੇਅਰ ਮਾਰਕੋ ਬੂਚੀ (ਸੈਂਟਰ-ਰਾਈਟ ਗਠਜੋੜ)
ਖੇਤਰਫਲ
 • ਕੁੱਲ [
ਉਚਾਈ 20
ਅਬਾਦੀ (2015)
 • ਕੁੱਲ 5,94,733
 • ਘਣਤਾ /ਕਿ.ਮੀ. (/ਵਰਗ ਮੀਲ)
ਡੇਮਾਨਿਮ ਜੇਨੋਵੀਸ, ਜੇਨੋਈਸ
ਟਾਈਮ ਜ਼ੋਨ ਸੀ.ਈ.ਟੀ. (UTC+1)
 • ਗਰਮੀਆਂ (DST) ਸੀ.ਈ.ਐਸ.ਟੀ. (UTC+2)
ਪੋਸਟਲ ਕੋਡ 16121-16167
ਡਾਇਲਿੰਗ ਕੋਡ 010
ਸਰਪ੍ਰਸਤ ਸੇਂਟ ਜੌਨ ਦ ਬਾਪਟਿਸਟ
ਸੇਂਟ ਦਿਨ 24 ਜੂਨ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਜੇਨੋਆ: ਲੇ ਸਟ੍ਰਾਡ ਨੂਓਵ ਅਤੇ ਪੈਲੇਜ਼ੀ ਦੇ ਰੋਲੀ ਦੀ ਵਿਵਸਥਾ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Palazzo Reale Galleria degli Specchi Genova.png
ਸ਼ੀਸ਼ਿਆਂ ਦੀ ਗੈਲਰੀ, ਰੋਯਾਲ ਪੈਲੇਸ, ਜੇਨੋਆ

ਸਥਿਤੀ ਜੇਨੋਆ, ਇਟਲੀ
ਕਿਸਮ ਸੱਭਿਆਚਾਰਕ
ਮਾਪ-ਦੰਡ ii, iv
ਹਵਾਲਾ 1211
ਯੁਨੈਸਕੋ ਖੇਤਰ ਲਿਗੂਰੀਆ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ 2006 (29ਵਾਂ ਅਜਲਾਸ)

ਜੇਨੋਆ (/ˈɛn.ə/ JEN-oh-ə; ਇਤਾਲਵੀ: Genova [ˈdʒɛːnova] ( ਸੁਣੋ), ਇਤਾਲਵੀ ਉਚਾਰਨ: [ˈdʒeːnova]; ਲਿਗੂਰੀ: Zêna ਫਰਮਾ:IPA-lij; ਅੰਗਰੇਜ਼ੀ, ਇਤਿਹਾਸਿਕ ਅਤੇ ਲਾਤੀਨੀ ਵਿੱਚ Genua) ਲਿਗੂਰੀਆ ਦੇ ਇਤਾਲਵੀ ਖੇਤਰ ਦੀ ਦੀ ਰਾਜਧਾਨੀ ਹੈ ਅਤੇ ਇਹ ਇਟਲੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ। 2015 ਵਿੱਚ ਸ਼ਹਿਰ ਦੀਆਂ ਪ੍ਰਸ਼ਾਸਕੀ ਹੱਦਾਂ ਵਿੱਚ 594,733 ਲੋਕ ਰਹਿੰਦੇ ਸਨ।[1] 2011 ਦੀ ਇਤਾਲਵੀ ਜਨਗਣਨਾ ਦੇ ਮੁਤਾਬਿਕ ਜੇਨੋਆ ਪ੍ਰਾਂਤ, ਜਿਹੜਾ ਕਿ 2015 ਵਿੱਚ ਜੇਨੋਆ ਦਾ ਮੁੱਖ ਨਗਰ ਬਣ ਗਿਆ ਸੀ,[2] ਸ਼ਹਿਰ ਦੀ ਅਬਾਦੀ 855,834 ਸੀ ਅਤੇ[3] ਅਤੇ ਵੱਡੇ ਖੇਤਰ ਵਿੱਚ 1.5 ਮਿਲੀਅਨ ਲੋਕ ਰਹਿੰਦੇ ਸਨ, ਜਿਹੜਾ ਇਟਾਲੀਅਨ ਰਿਵੀਰਾ ਤੱਕ ਫੈਲਿਆ ਹੋਇਆ ਹੈ।[4]

ਜੇਨੋਆ ਸ਼ਹਿਰ ਲਿਗੂਰੀਆਈ ਸਾਗਰ ਵਿੱਚ ਜੇਨੋਆ ਦੀ ਖਾੜੀ ਉੱਪਰ ਸਥਿਤ ਹੈ। ਇਹ ਇਤਿਹਾਸਿਕ ਤੌਰ ਤੇ ਭੂ-ਮੱਧ ਸਾਗਰ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਹੈ। ਇਹ ਅੱਜਕੱਲ੍ਹ ਭੂ-ਮੱਧ ਸਾਗਰ ਵਿੱਚ ਇਟਲੀ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਅਤੇ ਯੂਰਪੀ ਯੂਨੀਅਨ ਦਾ 12ਵਾਂ ਸਭ ਤੋਂ ਰੁਝੇਵੇਂ ਵਾਲੀ ਬੰਦਰਗਾਹ ਹੈ।[5][6] ਜੇਨੋਆ ਨੂੰ ਲਾ ਸੁਪਰਬਾ ਵੀ ਕਿਹਾ ਜਾਂਦਾ ਹੈ ਜਿਸਦਾ ਮਤਲਬ ਮਾਣਮੱਤਾ ਹੈ ਕਿਉਂਕਿ ਇਸਦਾ ਇਤਿਹਾਸ ਬਹੁਤ ਵਧੀਆ ਹੈ ਅਤੇ ਇਹ ਬਹੁਤ ਸ਼ਾਨਦਾਰ ਖੇਤਰ ਵਿੱਚ ਪੈਂਦਾ ਹੈ।[7] ਜੇਨੋਆ ਦੇ ਪੁਰਾਣੇ ਕਸਬੇ ਦੇ ਇੱਕ ਹਿੱਸੇ ਨੂੰ 2006 ਵਿੱਚ ਯੂਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਵੀ ਰੱਖਿਆ ਗਿਆ ਹੈ। ਇਸ ਸ਼ਹਿਰ ਦੇ ਕਲਾ, ਸੰਗੀਤ, ਕੁਈਜ਼ਾਈਨ ਦੇ ਅਮੀਰ ਸੱਭਿਆਚਾਰਕ ਇਤਿਹਾਸ ਦੇ ਕਾਰਨ ਇਹ 2004 ਯੂਰਪੀ ਸੱਭਿਆਚਾਰਕ ਰਾਜਧਾਨੀ ਬਣ ਗਿਆ ਸੀ। ਇਹ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਕਿ ਕ੍ਰਿਸਟੋਫ਼ਰ ਕੋਲੰਬਸ, ਨਿਕੋਲੋ ਪਗਾਨਿਨੀ, ਜਿਓਸੇਪ ਮਾਜ਼ੀਨੀ, ਰੈਂਜ਼ੋ ਪਿਆਨੋ ਅਤੇ ਗ੍ਰਿਮਾਲਡੋ ਕਾਨੈਲਾ (ਹਾਊਸ ਔਫ਼ ਗ੍ਰਿਮਾਲਡੀ ਦਾ ਸੰਸਥਾਪਕ) ਦਾ ਜਨਮ-ਸਥਾਨ ਹੈ।

ਜੇਨੋਆ ਜਿਹੜਾ ਕਿ ਉੱਤਰੀ-ਪੱਛਮੀ ਇਟਲੀ ਵਿੱਚ ਮਿਲਾਨ-ਟਿਊਰਿਨ-ਜੇਨੋਆ ਦੇ ਉਦਯੋਗਿਕ ਤਿਕੋਣ ਦੇ ਦੱਖਣੀ ਕੋਨੇ ਵਿੱਚ ਪੈਂਦਾ ਹੈ, ਦੇਸ਼ ਦੇ ਸਭ ਤੋਂ ਮੁੱਖ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ।[8][9] ਇਸ ਸ਼ਹਿਰ ਨੇ ਬਹੁਤ ਵੱਡੇ ਸ਼ਿਪਯਾਰਡਾਂ ਅਤੇ ਸਟੀਲ ਦੇ ਕੰਮਾਂ ਵਿੱਚ 19ਵੀਂ ਸਦੀ ਤੋਂ ਬਹੁਤ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਇਹ ਬਹੁਤ ਪੁਰਾਣੇ ਸਮਿਆਂ ਤੋਂ ਇੱਕ ਮਜ਼ਬੂਤ ਆਰਥਿਕ ਕੇਂਦਰ ਰਿਹਾ ਹੈ। ਬੈਂਕ ਔਫ਼ ਸੇਂਟ ਜੌਰਜ ਜਿਸਦੀ ਸ਼ੁਰੂਆਤ 1407 ਵਿੱਚ ਕੀਤੀ ਗਈ ਸੀ, ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ ਅਤੇ ਇਸਨੇ 15ਵੀਂ ਸ਼ਤਾਬਦੀ ਤੋਂ ਸ਼ਹਿਰ ਦੀ ਖ਼ੁਸ਼ਹਾਲੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ।[10][11] ਅੱਜਕੱਲ੍ਹ ਬਹੁਤ ਸਾਰੀਆਂ ਅਗਾਂਹਵਧੂ ਇਤਾਲਵੀ ਕੰਪਨੀਆਂ ਇਸ ਸ਼ਹਿਰ ਵਿੱਚ ਸਥਾਪਿਤ ਹਨ ਜਿਹਨਾਂ ਵਿੱਚ ਫ਼ਿਲਕੈਨਟੀਰੀ, ਸੇਲੈਕਸ ਈਐਸ, ਐਨਸਾਲਡੋ, ਈਡੋਆਰਡੋ, ਪੀਆਗੀਓ ਏਅਰੋਸਪੇਸ ਅਤੇ ਕੋਸਟਾ ਕਰੂਸਿਸ ਸ਼ਾਮਿਲ ਹਨ।

ਹਵਾਲੇ[ਸੋਧੋ]

 1. "UNdata". United Nations. United Nations Statistic Division. 3 February 2017. Retrieved 24 March 2017. 
 2. "Addio alle vecchie Province". Il Sole 24 ORE. Il Sole 24 Ore. Retrieved 24 March 2017. 
 3. "Resident population and present population". Istat Statistics. ISTAT. Retrieved 24 March 2017. 
 4. Urbanismi in Italia, 2011
 5. "Genoa". Encyclopædia Britannica. Encyclopædia Britannica, inc. Retrieved 24 March 2017. 
 6. "Maritime ports freight and passenger statistics". Eurostat. Eurostat. Retrieved 24 March 2017. 
 7. "Genoa: a bloody history, a beguiling present | Italy". London: Times Online. 2004-04-25. Retrieved 2009-04-11. 
 8. ‘Genoa Economy’, World66.com.
 9. ‘Italy: Industry’, Encyclopedia of the Nations, Advameg, Inc.
 10. Macesich, George (2000). Issues in Money and Banking. Greenwood Publishing Group. p. 42. ISBN 978-0-275-96777-2. 
 11. Alta Macadam, Northern Italy: From the Alps to Bologna, Blue Guides, 10th edn. (London: A. & C. Black, 1997).

ਬਾਹਰੀ ਕੜੀਆਂ[ਸੋਧੋ]

Staglieno: A monumental cemetery