ਜੇਹਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

32°55′43″N 73°43′53″E / 32.92861°N 73.73139°E / 32.92861; 73.73139

ਜੇਹਲਮ (ਉਰਦੂ: ‎جہلم) ਜੇਹਲਮ ਦਰਿਆ ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ ਲਹਿੰਦੇ ਪੰਜਾਬ ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ[੧] ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਇਸਨੂੰ ਸਿਪਾਹੀਆਂ ਦੀ ਧਰਤੀ ਜਾਂ ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ ਆਖਿਆ ਜਾਂਦਾ ਹੈ।[੨] ਇਸਦੇ ਨੇੜੇ ੧੬ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। ੧੯੯੮ ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੧੪੫,੬੪੭ ਅਤੇ ੨੦੧੨ ਮੁਤਾਬਕ ੧੮੮,੮੦੩ ਸੀ।

ਇਸਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।

ਹਵਾਲੇ[ਸੋਧੋ]

  1. "Pakistan Army". Global Security. http://www.globalsecurity.org/military/world/pakistan/army.htm. Retrieved on ਨਵੰਬਰ ੪, ੨੦੧੨. 
  2. "Rise of Pakistan's 'quiet man'". ਅੰਗਰੇਜ਼ੀ ਖ਼ਬਰ. BBC. ਜੂਨ ੧੭, ੨੦੦੯. http://news.bbc.co.uk/2/hi/south_asia/7024719.stm. Retrieved on ਨਵੰਬਰ ੪, ੨੦੧੨. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png