ਜਵਾਹਰ ਲਾਲ ਨਹਿਰੂ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜੇ ਐਨ ਯੂ ਤੋਂ ਰੀਡਿਰੈਕਟ)
Jump to navigation Jump to search
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਤਸਵੀਰ:Jawaharlal Nehru University in New Delhi,।ndia.jpg
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਥਾਨ
ਸਥਾਪਨਾ 1969
ਕਿਸਮ ਪਬਲਿਕ ਯੂਨੀਵਰਸਿਟੀ
ਚਾਂਸਲਰ ਕੇ. ਕਸਤੂਰੀਰੰਗਨ
ਵਾਈਸ-ਚਾਂਸਲਰ ਸੁਧੀਰ ਕੁਮਾਰ ਸੋਪੋਰੀ
ਵਿੱਦਿਅਕ ਅਮਲਾ 473 (31 ਜਨਵਰੀ 2011 ਮੁਤਾਬਕ)
ਪ੍ਰਬੰਧਕੀ ਅਮਲਾ 1,276 (31 ਮਾਰਚ 2011 ਮੁਤਾਬਕ)
ਵਿਦਿਆਰਥੀ 7,304 (31 ਮਾਰਚ 2010 ਮੁਤਾਬਕ)
ਟਿਕਾਣਾ ਨਵੀਂ ਦਿੱਲੀ, ਭਾਰਤ
ਕੈਂਪਸ ਸ਼ਹਿਰੀ 1,000 ਏਕੜ (4 ਕਿਃ ਮੀਃ²)
ਮਾਨਤਾਵਾਂ ਯੂਜੀਸੀ, ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ),, ਭਾਰਤੀ ਯੂਨੀਵਰਸਿਟੀ ਐਸ਼ੋਸੀਏਸ਼ਨ(ਏਆਈਯੂ)
ਵੈੱਬਸਾਈਟ www.jnu.ac.in
ਲਾਇਬਰੇਰੀ ਇਮਾਰਤ
ਆਰਟਸ ਫੈਕਲਟੀ, ਦਿੱਲੀ ਯੂਨੀਵਰਸਿਟੀ
ਬਾਇਓਟੈਕਨਾਲੋਜੀ ਸਕੂਲ

ਜਵਾਹਰਲਾਲ ਨਹਿਰੂ ਯੂਨੀਵਰਸਿਟੀ, (ਅੰਗਰੇਜ਼ੀ: Jawaharlal Nehru University, ਹਿੰਦੀ: जवाहरलाल नेहरू विश्वविद्यालय) ਸੰਖੇਪ ਵਿੱਚ ਜੇ.ਐਨ.ਯੂ, ਨਵੀਂ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ਵਿੱਚੋਂ ਇੱਕ ਹੈ। ਜੇ.ਐਨ.ਯੂ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇਖਣ ਵਿੱਚ ਭਾਰਤ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਮੰਨਿਆ ਹੈ। ਐਨ.ਏ.ਸੀ.ਸੀ ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।[1][2]

ਇਤਿਹਾਸ[ਸੋਧੋ]

ਜੇ.ਐਨ.ਯੂ ਦੀ ਸਥਾਪਨਾ 1969 ਵਿੱਚ ਸੰਸਦ ਦੇ ਇੱਕ ਐਕਟ ਦੇ ਅਧੀਨ ਹੋਈ। ਇਸ ਦਾ ਨਾਮ ਜਵਾਹਰਲਾਲ ਨਹਿਰੂ, ਆਜ਼ਾਦ ਭਾਰਤ ਦੇ ਪਹਿਲੇ ਮੁੱਖ-ਮੰਤਰੀ, ਦੇ ਨਾਂ ਤੇ ਰਖਿਆ ਗਿਆ। ਇਸ ਦੇ ਪਹਿਲੇ ਵਾਇਸ ਚਾਂਸਲਰ ਜੀ. ਪਾਰਥਸਾਰਥੀ ਸਨ। ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਭਾਰਤ ਵਿੱਚ ਉੱਚ ਸਿੱਖਿਆ ਲਈ ਇੱਕ ਉੱਚਤਮ ਸੰਸਥਾ ਬਣਾਉਣਾ ਸੀ।

ਬਾਹਰੀ ਕਡ਼ੀਆਂ[ਸੋਧੋ]

ਹਵਾਲੇ[ਸੋਧੋ]