ਆਚਾਰੀਆ ਕ੍ਰਿਪਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜੇ ਬੀ ਕ੍ਰਿਪਲਾਨੀ ਤੋਂ ਰੀਡਿਰੈਕਟ)
ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ
ਕ੍ਰਿਪਲਾਨੀ ਭਾਰਤ ਛੱਡੋ ਅੰਦੋਲਨ, 1942 ਸਮੇਂ ਗਾਂਧੀ ਅਤੇ ਮੌਲਾਨਾ ਆਜ਼ਾਦ ਦੇ ਸੱਜੇ
ਜਨਮ(1888-11-11)11 ਨਵੰਬਰ 1888
ਮੌਤ19 ਮਾਰਚ 1982(1982-03-19) (ਉਮਰ 93)
ਪੇਸ਼ਾਵਕੀਲ
ਲਈ ਪ੍ਰਸਿੱਧਭਾਰਤੀ ਸੁਤੰਤਰਤਾ ਅੰਦੋਲਨ
ਜੀਵਨ ਸਾਥੀਸੁਚੇਤਾ ਕ੍ਰਿਪਲਾਨੀ

ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ (11 ਨਵੰਬਰ 1888 - 19 ਮਾਰਚ 1982) ਆਮ ਮਸ਼ਹੂਰ ਨਾਮ ਆਚਾਰੀਆ ਕ੍ਰਿਪਲਾਨੀ ਭਾਰਤੀ ਸੁਤੰਤਰਤਾ ਅੰਦੋਲਨ ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ ਅਤੇ ਰਾਜਨੇਤਾ ਸਨ।

ਉਹਨਾਂ ਦਾ ਅਸਲੀ ਨਾਮ ਜੀਵਟਰਾਮ ਭਗਵਾਨਦਾਸ ਸੀ। ਉਹ ਸੰਨ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਰਹੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ। ਜਦੋਂ ਭਾਵੀ ਪ੍ਰਧਾਨਮੰਤਰੀ ਲਈ ਕਾਂਗਰਸ ਵਿੱਚ ਮਤਦਾਨ ਹੋਇਆ ਤਾਂ ਸਰਦਾਰ ਪਟੇਲ ਦੇ ਬਾਅਦ ਸਭ ਤੋਂ ਜਿਆਦਾ ਮਤ ਉਹਨਾਂ ਨੂੰ ਹੀ ਮਿਲੇ ਸਨ। ਪਰ ਗਾਂਧੀਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਅਤੇ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨਮੰਤਰੀ ਬਣਾਇਆ ਗਿਆ।