ਸਮੱਗਰੀ 'ਤੇ ਜਾਓ

ਜੈਕੋਬਸ ਹੇਨਰੀਕਸ ਵਾਂਟ ਹਾਫ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੈਕੋਬਸ ਹੇਨਰੀਕਸ ਵਾਂਟ ਹਾਫ

ਜੈਕੋਬਸ ਹੇਨਰੀਕਸ ਵਾਂਟ ਹਾਫ, ਜੂਨੀਅਰ (ਡੱਚ ਉਚਾਰਨ: [vɑn(ə)t ˈɦɔf]; 30 ਅਗਸਤ 1852 – 1 ਮਾਰਚ 1911) ਇੱਕ ਡਚ ਭੌਤਿਕ ਅਤੇ ਜੈਵਿਕ-ਰਸਾਇਣ ਗਿਆਨੀ ਅਤੇ ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ ਦਾ ਪਹਿਲਾ ਜੇਤੂ ਸੀ।[1][2][3]  ਉਸ ਨੂੰ ਰਾਸਾਇਣਕ ਗਤੀਕੀ, ਰਾਸਾਇਣਕ ਸੰਤੁਲਨ, ਆਸਮਾਟਿਕ ਦਬਾਅ ਅਤੇ ਸਟੀਰੀਓਕਮਿਸਟਰੀ ਦੇ ਖੇਤਰਾਂ ਵਿੱਚ ਕਾਢਾਂ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਵਿਸ਼ਿਆਂ ਵਿਚ ਵਾਂਟ ਹਾਫ ਦੇ ਕੰਮ ਨੇ ਭੌਤਿਕ ਰਸਾਇਣ ਵਿਗਿਆਨ ਦੇ ਅਨੁਸ਼ਾਸਨ ਨੂੰ ਇਸਦੇ ਅਜੋਕੇ ਰੂਪ ਵਿੱਚ ਲੱਭਣ ਵਿੱਚ ਮਦਦ ਕੀਤੀ.[4][5][6]

ਜੀਵਨੀ

[ਸੋਧੋ]

ਵਾਂਟ ਹਾਫ ਦਾ ਜਨਮ Rotterdam, ਨੀਦਰਲੈੰਡ ਵਿੱਚ ਹੋਇਆ ਸੀ. ਉਸਦਾ ਬਾਪ ਜੈਕੋਬਸ ਹੇਨਰੀਕਸ ਵਾਂਟ ਹਾਫ, ਸੀਨੀਅਰ, ਇੱਕ ਡਾਕਟਰ ਸੀ, ਅਤੇ ਉਸਦੀ ਮਾਂ ਦਾ ਨਾਮ ਅਲੀਦਾ ਕੋਫ਼ ਵਾਂਟ ਹਾਫ ਸੀ.[7] ਨੌਜਵਾਨ ਉਮਰ ਤੋਂ ਹੀ, ਉਸ ਨੂੰ ਸਾਇੰਸ ਅਤੇ ਕੁਦਰਤ ਵਿੱਚ ਦਿਲਚਸਪੀ ਸੀ, ਅਤੇ ਉਹ ਅਕਸਰ ਬੋਟੈਨੀਕਲ ਸੈਰ-ਸਪਾਟੇ ਵਿੱਚ ਹਿੱਸਾ ਲਿਆ ਕਰਦਾ ਸੀ. ਉਸ ਨੇ  ਸਕੂਲ ਦੇ ਸ਼ੁਰੂ ਸਾਲਾਂ ਦੌਰਾਨ ਹੀ, ਉਸ ਨੇ ਕਵਿਤਾ ਅਤੇ ਦਰਸ਼ਨ ਵਿੱਚ ਭਰਪੂਰ ਦਿਲਚਸਪੀ ਦਿਖਾਈ. ਉਹ ਲਾਰਡ ਬਾਇਰਨ ਨੂੰ ਆਪਣਾ ਇਸ਼ਟ ਮੰਨਦਾ ਸੀ.

ਆਪਣੇ ਪਿਤਾ ਦੀ ਇੱਛਾ ਦੇ ਵਿਰੁੱਧ, ਵਾਂਟ ਹਾਫ ਨੇ ਰਸਾਇਣ ਵਿਗਿਆਨ ਦਾ ਅਧਿਐਨ ਕਰਨ ਨੂੰ ਚੁਣਿਆ. ਪਹਿਲਾਂ, ਉਸ ਨੇ ਸਤੰਬਰ 1869 ਵਿੱਚ ਤਕਨਾਲੋਜੀ ਦੀ Delft ਯੂਨੀਵਰਸਿਟੀ ਵਿਖੇ ਦਾਖਲਾ ਲਿਆ  ਅਤੇ1871 ਤੱਕ ਪੜ੍ਹਾਈ ਕੀਤੀ, ਜਦ  ਉਸਨੇ 8 ਜੁਲਾਈ ਨੂੰ ਆਪਣਾ ਫਾਈਨਲ ਇਮਤਿਹਾਨ ਪਾਸ ਕਰ ਲਿਆ ਅਤੇ ਰਸਾਇਣਕ ਟੈਕਨੌਲੋਜਿਸਟ ਦੀ ਡਿਗਰੀ ਪ੍ਰਾਪਤ ਕੀਤੀ. [8][9][10] ਅਧਿਐਨ ਕਰਨ ਨੂੰ ਦਿੱਤਾ ਟਾਈਮ ਤਿੰਨ ਸਾਲ ਦਾ ਸੀ, ਪਰ ਉਸ ਨੇ ਦੋ ਸਾਲ ਵਿੱਚ ਆਪਣੇ ਸਾਰੇ ਕੋਰਸ ਪਾਸ ਕਰ ਲਏ.[8][9][10] ਫਿਰ ਉਸ ਨੇ ਰਸਾਇਣ ਵਿਗਿਆਨ ਦਾ ਅਧਿਐਨ ਕਰਨ ਲੀਡੇਨ ਯੂਨੀਵਰਸਿਟੀ ਵਿਖੇ ਦਾਖਲਾ ਲਿਆ. ਇਸ ਉਪਰੰਤ ਉਸ ਨੇ Friedrich Kekulé ਨਾਲ ਬੋਨ, ਜਰਮਨੀ ਵਿੱਚ ਅਤੇ CA Wurtz ਨਾਲ ਪੈਰਿਸ ਵਿੱਚ ਪੜ੍ਹਾਈ ਕੀਤੀ. ਉਸ ਨੇ 1874 ਵਿੱਚ ਉਤਰੇਖਤ ਯੂਨੀਵਰਸਿਟੀ ਤੋਂ ਐਡੁਆਰਟ ਮੁਲਦਰ ਤਹਿਤ ਆਪਣੇ ਡਾਕਟਰੇਟ ਪ੍ਰਾਪਤ ਕੀਤੀ.[11]

References

[ਸੋਧੋ]
  1.  Chisholm, Hugh, ed. (1911) "van't Hoff, Jacobus Hendricus" Encyclopædia Britannica (11th ed.) Cambridge University Press 
  2. Nobel Lecture Osmotic Pressure and Chemical Equilibrium from Nobelprize.org website
  3. Karl Grandin, ed. "Jacobus Henricus van 't Hoff Biography". Les Prix Nobel. The Nobel Foundation. Retrieved 15 August 2008. {{cite web}}: |author= has generic name (help)
  4. E. W. Meijer (2001). "Jacobus Henricus van 't Hoff; Hundred Years of Impact on Stereochemistry in the Netherlands". Angewandte Chemie International Edition. 40 (20): 3783–3789. doi:10.1002/1521-3773(20011015)40:20<3783::AID-ANIE3783>3.0.CO;2-J. PMID 11668534.
  5. Trienke M. van der Spek (2006). "Selling a Theory: The Role of Molecular Models in J. H. van 't Hoff's Stereochemistry Theory". Annals of Science. 63 (2): 157. doi:10.1080/00033790500480816.
  6. Kreuzfeld HJ, Hateley MJ. (1999). "125 years of enantiomers: back to the roots Jacobus Henricus van 't Hoff 1852–1911". Enantiomer. 4 (6): 491–6. PMID 10672458.
  7. Biography on Nobel prize website.
  8. 8.0 8.1 H.A.M., Snelders (1993). De geschiedenis van de scheikunde in Nederland. Deel 1: Van alchemie tot chemie en chemische industrie rond 1900. Delftse Universitaire Pers.
  9. 9.0 9.1 Cordfunke, E. H. P. (2001). Een romantisch geleerde: Jacobus Henricus van 't Hoff (1852–1911). Vossiuspers UvA.
  10. 10.0 10.1 Cohen, E. (1899). Jacobus Henricus van't Hoff. Verlag von Wilhelm Engelmann.
  11. Entry in Digital Album Promotorum of Utrecht University