ਸਮੱਗਰੀ 'ਤੇ ਜਾਓ

ਜੈਦੇਵ (ਤਬਲਾ ਵਾਦਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੈਦੇਵ ਇੱਕ ਭਾਰਤੀ ਤਬਲਾ ਵਾਦਕ ਹੈ।

ਜੀਵਨ

[ਸੋਧੋ]

ਜੈਦੇਵ ਦਾ ਜਨਮ 9 ਅਪਰੈਲ 1980 ਨੂੰ ਜਲੰਧਰ ਵਿਖੇ ਇੱਕ ਸੰਗੀਤ ਸਾਧਕ ਪਰਿਵਾਰ ਵਿੱਚ ਪੰਜਾਬ ਘਰਾਣੇ (ਪੰਜਾਬ ਬਾਜ) ਦੇ ਪ੍ਰਸਿੱਧ ਤਬਲਾ ਵਾਦਕ ਕਾਲੇ ਰਾਮ ਦੇ ਘਰ ਹੋਇਆ। ਉਸ ਨੇ ਤਬਲਾ ਵਾਦਨ ਦੀ ਮੁਢਲੀ ਤਾਲੀਮ ਆਪਣੇ ਪਿਤਾ ਕਾਲੇ ਰਾਮ ਤੋਂ ਲਈ ਹੈ ਜਦਕਿ ਬਾਅਦ ਵਿੱਚ ਉਸ ਨੇ ਪੰਜਾਬ ਘਰਾਣੇ ਦੇ ਹੀ ਤਬਲਾ ਵਾਦਕ ਹਰਿਵੰਸ਼ ਲਾਲ (ਮਰਹੂਮ) ਤੋਂ ਤਬਲਾ ਵਾਦਨ ਦੀ ਤਾਲੀਮ ਹਾਸਲ ਕੀਤੀ। ਤਬਲੇ ਵਿੱਚ ਐਮ.ਏ. ਦੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਤਬਲੇ ਵਿੱਚ ਵਿਸ਼ਾਰਦ ਤੇ ਸੰਗੀਤ ਭਾਸਕਰ ਦੀਆਂ ਨਾਮੀ ਸੰਗੀਤ ਪ੍ਰੀਖਿਆਵਾਂ ਫਸਟ ਕਲਾਸ ਵਿੱਚ ਪਾਸ ਕੀਤੀ। ਯੂਨੀਵਰਸਿਟੀਆਂ ਦੀਆਂ ਅਕਾਦਮਿਕ ਵਰਕਸ਼ਾਪਾਂ, ਸੰਮੇਲਨਾਂ ਤੇ ਯੁਵਕ ਮੇਲਿਆਂ ਦੇ ਨਾਲ-ਨਾਲ ਦੂਰਦਰਸ਼ਨ ਕੇਂਦਰ ਦਿੱਲੀ, ਜਲੰਧਰ, ਹਿਸਾਰ, ਹਰਿਬੱਲਭ ਸੰਗੀਤ ਸੰਮੇਲਨ ਜਲੰਧਰ, ਭਾਸਕਰ ਰਾਓ ਸੰਗੀਤ ਸੰਮੇਲਨ ਚੰਡੀਗੜ੍ਹ, ਸੰਗੀਤ ਨਾਟਕ ਅਕੈਡਮੀ ਦਿੱਲੀ, ਸਪਤਕ ਸੰਗੀਤ ਫੈਸਟੀਵਲ ਅਹਿਮਦਾਬਾਦ, ਨੌਰਥ ਜ਼ੋਨ ਕਲਚਰਲ ਸੈਂਟਰ ਦੇ ਸੰਗੀਤ ਉਤਸਵ, ਸੰਗੀਤ ਲੋਕ ਅੰਬਾਲਾ, ਆਲ ਇੰਡੀਆ ਰੇਡੀਓ ਦਾ ‘ਅਖਿਲ ਭਾਰਤੀਯ ਪ੍ਰੋਗਰਾਮ’, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਰਗੀਆਂ ਵੱਡੀਆਂ ਸਟੇਜਾਂ ਉੱਤੇ ਹੁਨਰ ਦੀ ਪੇਸ਼ਕਾਰੀ ਕੀਤੀ। 2004 ਵਿੱਚ ਉਸ ਨੇ ਕੈਨੇਡਾ ਵਿੱਚ ਦੌਰਾ ਵੀ ਕੀਤਾ।[1]

ਸਨਮਾਨ

[ਸੋਧੋ]

ਬਾਬਾ ਹਰਿਵੱਲਭ ਸੰਗੀਤ ਪ੍ਰਤੀਯੋਗਿਤਾ (1996) ਵਿੱਚ ਪਹਿਲਾ ਸਥਾਨ, ਸਰਬ-ਭਾਰਤ ਅੰਤਰ ਯੂਨੀਵਰਸਿਟੀ ਪ੍ਰਤੀਯੋਗਿਤਾ, ਕਾਲੀਕਟ (1999) ਵਿੱਚ ਦੂਜਾ ਸਥਾਨ, ਏਸ਼ੀਅਨ ਯੂਨੀਵਰਸਿਟੀ ਫੈਸਟੀਵਲ ਨਾਗਪੁਰ (1999-2000) ਵਿੱਚ ਦੂਜਾ ਸਥਾਨ, ਭਾਰਤ ਸਰਕਾਰ ਦੇ ‘ਯੁਵਕ ਮਾਮਲੇ ਤੇ ਖੇਡਾਂ’ ਮੰਤਰਾਲੇ ਵੱਲੋਂ ਕਰਵਾਏ ਪੰਜਾਬ ਰਾਜ ਯੂਥ ਫੈਸਟੀਵਲ ਵਿੱਚ ਪਹਿਲਾ ਸਥਾਨ ਆਦਿ। ਇਸ ਦੇ ਨਾਲ ਹੀ ਜਿੱਥੇ ਉਸ ਨੂੰ ਆਈਸੀਸੀਆਰ (ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼) ਵੱਲੋਂ ਕਲਾਕਾਰਾਂ ਦੇ ਪੈਨਲ ਵਿੱਚ ਚੁਣਿਆ ਗਿਆ, ਉੱਥੇ ਉਹ ‘ਆਲ ਇੰਡੀਆ ਰੇਡੀਓ’ ਵੱਲੋਂ ‘ਏ’ ਗਰੇਡ ਦੀ ਮਾਨਤਾ ਪ੍ਰਾਪਤ ਤਬਲਾ ਵਾਦਕ ਵੀ ਹੈ।

ਹਵਾਲੇ

[ਸੋਧੋ]
  1. "ਪੰਜਾਬ ਘਰਾਣੇ ਦਾ ਉੱਭਰਦਾ ਤਬਲਾ ਵਾਦਕ ਜੈਦੇਵ". Retrieved 27 ਫ਼ਰਵਰੀ 2016.