ਜੈਨ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੈਨ ਪ੍ਰਤੀਕ ਚਿਹਣਾ, ਜੈਨ ਧਰਮ ਦਾ ਇੱਕ ਨਿਸ਼ਾਨ

ਜੈਨ ਧਰਮ (ਸੰਸਕ੍ਰਿਤ: जैन धर्मः) ਭਾਰਤ ਦੀ ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ ਅਤੇ ਦਰਸ਼ਨ ਹੈ। ਪ੍ਰੋਫੈਸਰ ਮਹਾਵੀਰ ਸਰਨ ਜੈਨ ਦਾ ਅਭਿਮਤ ਹੈ ਕਿ ਜੈਨ ਧਰਮ ਦੀ ਭਗਵਾਨ ਮਹਾਵੀਰ ਦੇ ਪੂਰਵ ਜੋ ਪਰੰਪਰਾ ਪ੍ਰਾਪਤ ਹੈ, ਉਸ ਦੇ ਵਾਚਕ ਨਿਗੰਠ ਧੰਮ (ਨਿਰਗਰੰਥ ਧਰਮ), ਆਰਹਤ‌ ਧਰਮ ਅਤੇ ਸ਼ਰਮਣ ਪਰੰਪਰਾ ਰਹੇ ਹਨ। ਪਾੱਰਸ਼ਵਨਾਥ ਦੇ ਸਮੇਂ ਤੱਕ ਚਾਤੁਰਿਆਮ ਧਰਮ ਸੀ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋੲੇ ਹਨ। ਪਹਿਲੇ ਤੀਰਥੰਕਰ ਰਿਸ਼ਭ ਨਾਥ ਮੰਨੇ ਜਾਂਦੇ ਹਨ। ਜੈਨ ਧਰਮ ਨੂੰ ਆਧੁਨਿਕ ਰੂਪ ਦੇਣ ਵਿੱਚ ਪਾਰਸ਼ਵਨਾਥ ਦਾ ਬਡ਼ਾ ਹੱਥ ਹੈ। ਉਹ ਜੈਨ ਧਰਮ ਦੇ 23ਵੇਂ ਤੀਰਥੰਕਰ ਸਨ। ਜੈਨ ਧਰਮ ਦੇ 24ਵੇਂ ਤੀਰਥੰਕਰ ਮਹਾਂਵੀਰ ਸਵਾਮੀ ਸਨ। ਗਿਆਨ ਪ੍ਰਾਪਤੀ ਮਗਰੋਂ ਉਹ 'ਜਿਨ' (ਜੇਤੂ) ਅਖਵਾੲੇ। ੲਿਸੇ ਜਿਨ ਸ਼ਬਦ ਕਾਰਨ ਉਨ੍ਹਾਂ ਦੇ ਚੇਲੇ ਜੈਨੀ ਅਖਵਾੲੇ।

ਪਵਿੱਤਰ ਪੁਸਤਕਾਂ[ਸੋਧੋ]

ਇਹਨਾਂ ਦੀਆਂ ਪਵਿੱਤਰ ਪੁਸਤਕਾਂ ਨੂੰ ਅੰਗ ਕਿਹਾ ਜਾਂਦਾ ਹੈ। ਇਸ ਦੇ 11 ਅੰਗ ਮੰਨੇ ਜਾਂਦੇ ਹਨ ਜਿਹਨਾਂ ਦਾ ਸੰਚਾਲਨ ਵਿਦਵਾਨ ਜੈਨ ਦੇਵਾਰਥੀ ਨੇ ਕੀਤਾ।