ਜੈੱਫ਼੍ਰੀ ਡਾਹਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੈੱਫ਼੍ਰੀ ਲਾਇਨਲ ਡਾਹਮਰ (21 ਮਈ, 1960 - 28 ਨਵੰਬਰ, 1994), ਜਿਸ ਨੂੰ ਮਿਲਵੌਕੀ ਕੈਨਿਬਲ ਅਤੇ ਮਿਲਵੌਕੀ ਮੌਂਸਟਰ ਦੇ ਨਾਂਮ ਨਾਲ਼ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਕਾਤਲ ਅਤੇ ਲਿੰਗ ਅਪਰਾਧੀ ਸੀ ਜਿਸ ਨੇ 1978 ਤੋਂ 1991 ਤੱਕ 17 ਮੁੰਡਿਆਂ ਅਤੇ ਪੁਰਸ਼ਾਂ ਦਾ ਕ਼ਤਲ ਅਤੇ ਉਨ੍ਹਾਂ ਦੀ ਵੱਢ-ਟੁੱਕ ਕੀਤੀ। ਉਸ ਨੇ ਕਈ ਕਤਲ ਕਰਨ ਤੋਂ ਬਾਅਦ ਮਰੀਆਂ ਲਾਸ਼ਾਂ ਦੇ ਨਾਲ਼ ਸੰਭੋਗ ਵੀ ਕੀਤਾ ਅਤੇ ਕਈ ਲਾਸ਼ਾਂ ਨੂੰ ਖਾਦਾ ਵੀ।

ਭਾਵੇਂ ਡਾਕਟਰਾਂ ਨੇ ਉਸ ਨੂੰ ਸ਼ਖ਼ਸੀਅਤ ਬੇਤਰਤੀਬੀ ਦੇ ਰੋਗ ਦੀ ਲਾਗ ਦੱਸੀ ਹੋਵੇ, ਪਰ ਪੁਲਿਸ ਨਾਲ਼ ਗੱਲਬਾਤ ਦੌਰਾਨ ਡਾਹਮਰ ਕਨੂੰਨੀ ਤੌਰ 'ਤੇ ਮਾਨਸਿਕ ਤੌਰ 'ਤੇ ਠੀਕ ਸੀ। ਉਸ ਨੂੰ ਕੁੱਲ 16 ਕਤਲਾਂ ਵਿੱਚੋਂ 15 ਵਿੱਚ ਦੋਸ਼ੀ ਪਾਇਆ ਗਿਆ ਜਿਹੜੇ ਉਸ ਨੇ ਵਿਸਕੌਨਸਿਨ ਵਿੱਚ ਕੀਤੇ ਸਨ ਅਤੇ ਉਸ ਨੂੰ 17 ਫ਼ਰਵਰੀ, 1992 ਨੂੰ ਕੁੱਲ 15 ਉੱਮਰ ਕ਼ੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਡਾਹਮਰ ਨੂੰ ਬਾਅਦ ਵਿੱਚ 16ਵੀਂ ਉੱਮਰ ਕ਼ੈਦ ਦੀ ਸਜ਼ਾ ਵੀ ਸੁਣਾਈ ਗਈ ਜਿਸਦਾ ਕਾਰਣ ਇੱਕ ਹੋਰ ਕਤਲ ਸੀ ਜਿਹੜਾ ਕਿ ਉਸਨੇ 1978 ਵਿੱਚ ਓਹਾਇਓ ਵਿੱਚ ਕੀਤਾ ਸੀ।

28 ਨਵੰਬਰ, 1994 ਨੂੰ, ਕੋਲੰਬੀਆ ਕਰੈੱਕਸ਼ਨਲ ਇੰਸਟਿਟਿਊਸ਼ਨ, ਪੋਰਟੇਜ, ਵਿਸਕੌਨਸਿਨ ਵਿੱਚ ਡਾਹਮਰ ਨੂੰ ਉਸਦੇ ਸਾਥੀ ਕ਼ੈਦੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।