ਜੋਹਾਨਸ ਵਿਲਹੈਲਮ ਜੇਨਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਹਾਨਸ ਵੀ. ਜੇਨਸਨ
ਜਨਮਜੋਹਾਨਸ ਵਿਲਹੈਲਮ ਜੇਨਸਨ
(1873-01-20)20 ਜਨਵਰੀ 1873
ਫਾਰਸੋ, ਜਟਲੈਂਡ, ਡੈਨਮਾਰਕ
ਮੌਤ25 ਨਵੰਬਰ 1950(1950-11-25) (ਉਮਰ 77)
ਓਸਟਰਬਰੋ, ਕੋਪੇਨਹੇਗਨ, ਡੈਨਮਾਰਕ
ਕਿੱਤਾਲੇਖਕ
ਰਾਸ਼ਟਰੀਅਤਾਡੈਨਿਸ਼
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1944

ਜੋਹਾਨਸ ਵਿਲਹੈਲਮ ਜੇਨਸਨ (ਆਮ ਤੌਰ 'ਤੇ ਜਾਣਿਆ ਜੋਹਾਨਸ ਵੀ. ਜੇਨਸਨ; 20 ਜਨਵਰੀ 1873 – 25 ਨਵੰਬਰ 1950) ਇੱਕ  ਡੈੱਨਮਾਰਕੀ ਲੇਖਕ ਸੀ, ਜਿਸ ਨੂੰ ਅਕਸਰ 20ਵੀਂ ਸਦੀ ਦਾ ਪਹਿਲਾ ਮਹਾਨ ਡੈੱਨਮਾਰਕੀ ਲੇਖਕ ਮੰਨਿਆ ਜਾਂਦਾ ਹੈ।  ਉਸ ਨੂੰ "ਉਸ ਦੀ ਕਾਵਿਕ ਕਲਪਨਾ ਦੀ ਦੁਰਲੱਭ ਤਾਕਤ ਅਤੇ ਉਪਜਾਊ ਸ਼ਕਤੀ, ਜਿਸ ਨਾਲ ਵਿਆਪਕ ਪਸਾਰ ਦੀ ਇੱਕ ਬੌਧਿਕ ਉਤਸੁਕਤਾ ਅਤੇ ਇੱਕ ਦਲੇਰ, ਤਾਜ਼ਗੀ ਭਰੀ ਰਚਨਾਤਮਕ ਸ਼ੈਲੀ ਨੂੰ ਜੋੜ ਦਿੱਤਾ ਗਿਆ ਹੈ" ਲਈ 1944 ਵਿਚ ਸਾਹਿਤ ਲਈ ਨੋਬਲ ਪੁਰਸਕਾਰ  ਦਿੱਤਾ ਗਿਆ ਸੀ।[1] ਉਸਦੀ ਇੱਕ ਭੈਣ ਥਿਤ ਜੇਨਸਨ, ਇੱਕ ਮਸ਼ਹੂਰ ਲੇਖਕ ਅਤੇ ਇੱਕ ਬਹੁਤ ਬੋਲਣ ਵਾਲੀ ਅਤੇ ਕਦੇ-ਕਦੇ ਵਿਵਾਦਪੂਰਨ, ਪਹਿਲੇ ਦੌਰ ਦੀ ਨਾਰੀਵਾਦੀ ਸੀ। 

ਸ਼ੁਰੂ ਦੇ ਸਾਲ[ਸੋਧੋ]

ਉਹ ਇੱਕ ਵੈਟਰਨਰੀ ਸਰਜਨ ਦੇ ਘਰ ਉੱਤਰੀ ਜਟਲੈਂਡ, ਡੈਨਮਾਰਕ ਦੇ ਇੱਕ ਪਿੰਡ ਫਾਰਸੋ ਵਿੱਚ ਪੈਦਾ ਹੋਇਆ ਸੀ। [2] ਅਤੇ ਉਹ ਦਿਹਾਤੀ ਵਾਤਾਵਰਣ ਵਿੱਚ ਹੀ ਵੱਡਾ ਹੋਇਆ। ਕੋਪਨਹੈਗਨ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਦੌਰਾਨ ਉਹ ਆਪਣੀ ਪੜ੍ਹਾਈ ਦੇ ਖਰਚੇ ਲਈ ਉਸ ਨੇ ਲੇਖਕ ਦੇ ਤੌਰ 'ਤੇ ਕੰਮ ਕਰਦਾ ਸੀ। ਤਿੰਨ ਸਾਲ ਪੜ੍ਹਨ ਤੋਂ ਬਾਅਦ ਉਸਨੇ ਕੈਰੀਅਰ ਬਦਲਣ ਅਤੇ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦਾ ਫੈਸਲਾ ਕੀਤਾ। ਬੌਟਨੀ, ਜੂਆਲੋਜੀ, ਭੌਤਿਕ ਵਿਗਿਆਨ ਅਤੇ ਰਸਾਇਣ ਸ਼ਾਸਤਰ ਵਿੱਚ ਮੁਢਲੀਆਂ ਪ੍ਰੀਖਿਆਵਾਂ ਸਮੇਤ ਡਾਕਟਰੀ ਪੜ੍ਹਾਈ ਦੌਰਾਨ ਬਣੀ ਕੁਦਰਤੀ ਵਿਗਿਆਨ ਦੀ ਪਕੜ ਉਸਦੇ ਸਾਹਿਤਕ ਕੰਮ ਦੇ ਰੁਝਾਨ ਨੂੰ ਨਿਰਧਾਰਤ ਕਰਨ ਵਿੱਚ ਨਿਰਣਾਇਕ ਬਣੀ।

ਸਾਹਿਤਕ ਕੰਮ[ਸੋਧੋ]

ਜੋਹਾਨਸ ਵੀ. ਜੇਨਸਨ 1902 ਵਿਚ.

ਇੱਕ ਲੇਖਕ ਦੇ ਰੂਪ ਵਿੱਚ ਉਸ ਦੇ ਕੰਮ ਦੇ ਪਹਿਲੇ ਪੜਾਅ ਤੇ 19ਵੀਂ ਸਦੀ ਦੇ ਪਲਟੇ ਦੇ ਸਮੇਂ ਦੇ ਨਿਰਾਸ਼ਾਵਾਦ ਦਾ ਪ੍ਰਭਾਵ ਪਿਆ ਸੀ। ਉਸ ਦੇ ਕੈਰੀਅਰ ਦੀ ਸ਼ੁਰੂਆਤ ਹਿਮਰਲੈਂਡ ਦੀਆਂ ਕਹਾਣੀਆਂ (1898-1910) ਦੇ ਪ੍ਰਕਾਸ਼ਨ ਨਾਲ ਹੋਈ, ਜਿਸ ਵਿੱਚ ਡੈਨਮਾਰਕ ਦੇ ਉਸ ਹਿੱਸੇ ਵਿੱਚ ਜੋ ਉਸ ਦੀ ਜਨਮ ਭੂਮੀ ਸੀ, ਵਾਪਰਦੀਆਂ ਕਹਾਣੀਆਂ ਦੀ ਇੱਕ ਲੜੀ ਹੈ। 1900 ਅਤੇ 1901 ਦੇ ਵਿੱਚ ਉਸਨੇ ਆਪਣੀ ਪਹਿਲੀ ਸ਼ਾਹਕਾਰ ਲਿਖਤ, ਕਾਂਗਨਜ਼ ਫਾਲਡ (1933 ਵਿੱਚ 'ਦ ਫਾਲ ਆਫ਼ ਕਿੰਗ' ਵਜੋਂ ਅੰਗਰੇਜ਼ੀ ਅਨੁਵਾਦ), (ਬਾਦਸ਼ਾਹ ਦਾ ਪਤਨ) ਕਿੰਗ ਕ੍ਰਿਸ਼ਚਿਅਨ ਦੂਜੇ ਤੇ ਕੇਂਦਰਤ ਇੱਕ ਆਧੁਨਿਕ ਇਤਿਹਾਸਕ ਨਾਵਲ ਦੀ ਰਚਨਾ ਕੀਤੀ। ਸਾਹਿਤਕ ਆਲੋਚਕ ਮਾਰਟਿਨ ਸੀਮੂਰ-ਸਮਿਥ ਨੇ ਕਿਹਾ ਕਿ ਇਹ ਡੈਨਮਾਰਕ ਦੀ ਦੁਚਿੱਤੀ ਅਤੇ ਜੀਵਨਸ਼ਕਤੀ ਦੀ ਕਮੀ ਹੈ, ਜਿਸ ਨੂੰ ਜੇਨਸਨ ਨੇ ਕੌਮੀ ਬਿਮਾਰੀ ਦੇ ਤੌਰ 'ਤੇ ਦੇਖਿਆ ਸੀ। ਇਸਦੇ ਇਸ ਪਹਿਲੂ ਤੋਂ ਇਲਾਵਾ, ਇਹ ਸੋਲਵੀਂ ਸਦੀ ਦੇ ਲੋਕਾਂ ਦਾ ਗਹਿਰਾਈ ਤੱਕ ਕੀਤਾ ਵਿਸ਼ਲੇਸ਼ਣ ਹੈ।" [3]

1906 ਵਿੱਚ ਜੇਨਸਨ ਨੇ ਆਪਣੀ ਸਭ ਤੋਂ ਮਹਾਨ ਸਾਹਿਤਕ ਪ੍ਰਾਪਤੀ: ਕਾਵਿ ਸੰਗ੍ਰਹਿ ਡਿਗਟੇ 1906 (ਅਰਥਾਤ ਕਵਿਤਾਵਾਂ 1906) ਦੀ ਸਿਰਜਣਾ ਕੀਤੀ, ਜਿਸ ਨੇ ਡੈਨਿਸ਼ ਸਾਹਿਤ ਵਿੱਚ ਗਦ ਕਵਿਤਾ ਪੇਸ਼ ਕੀਤੀ। ਉਸਨੇ ਕਵਿਤਾ, ਕੁਝ ਨਾਟਕ ਅਤੇ ਮੁੱਖ ਤੌਰ 'ਤੇ ਮਾਨਵ ਸ਼ਾਸਤਰ ਅਤੇ ਵਿਕਾਸ ਦੇ ਦਰਸ਼ਨ ਬਾਰੇ ਬਹੁਤ ਸਾਰੇ ਲੇਖ ਲਿਖੇ। 

ਪੁਸਤਕ ਸੂਚੀ [ਸੋਧੋ]

 • Danskere, 1896
 • Einar Elkjær, 1898
 • Himmerlandsfolk, 1898
 • Intermezzo, 1899
 • Kongens Fald, 1900–1901 – ਇੱਕ ਬਾਦਸ਼ਾਹ ਦਾ ਪਤਨ
 • Den gotiske renæssance, 1901
 • Skovene, 1904
 • Nye Himmerlandshistorier, 1904
 • Madame d'Ora, 1904
 • Hjulet, 1904
 • Digte, 1906
 • Eksotiske noveller, 1907–15
 • Den nye verden, 1907
 • Singaporenoveller, 1907
 • Myter, 1907–45
 • Nye myter, 1908
 • Den lange rejse, 1908–22 – The Long Journey – I: Den tabte land, 1919; II: Bræen, 1908; Norne Gæst, 1919; IV: Cimbrernes tog, 1922; V: Skibet, 1912; VI: Christofer Columbus, 1922
 • Lille Ahasverus, 1909
 • Himmerlandshistorier, Tredje Samling, 1910
 • Myter, 1910
 • Bo'l, 1910
 • Nordisk ånd, 1911
 • Myter, 1912
 • Rudyard Kipling, 1912
 • Der Gletscher, Ein Neuer Mythos Vom Ersten Menschen, 1912 - ਗਲੇਸ਼ੀਅਰ, ਪਹਿਲੇ ਮਨੁੱਖ ਦੀ ਇੱਕ ਨਵੀਂ ਧਾਰਣਾ
 • Olivia Marianne, 1915
 • Introduktion til vor tidsalder, 1915
 • Skrifter, 1916 (8 vols.)
 • Årbog, 1916, 1917
 • Johannes Larsen og hans billeder, 1920
 • Sangerinden, 1921
 • Den lange rejse, 1922–24 – ਲੰਬੀ ਯਾਤਰਾ
 • Æstetik og udviking, 1923
 • Årstiderne, 1923
 • Hamlet, 1924
 • Myter, 1924
 • Skrifter, 1925 (5 vols.)
 • Evolution og moral, 1925
 • Årets højtider, 1925
 • Verdens lys, 1926
 • Jørgine, 1926
 • Thorvaldsens portrætbuster, 1926
 • Dyrenes forvandling, 1927
 • Åndens stadier, 1928
 • Ved livets bred, 1928
 • Retninger i tiden, 1930
 • Den jyske blæst, 1931
 • Form og sjæl, 1931
 • På danske veje, 1931
 • Pisangen, 1932
 • Kornmarken, 1932
 • Sælernes ø, 1934
 • Det blivende, 1934
 • Dr. Renaults fristelser, 1935
 • Gudrun, 1936
 • Darduse, 1937
 • Påskebadet, 1937
 • Jydske folkelivsmalere, 1937
 • Thorvaldsen, 1938
 • Nordvejen, 1939
 • Fra fristaterne, 1939
 • Gutenberg, 1939
 • Mariehønen, 1941
 • Vor oprindelse, 1941
 • Mindets tavle, 1941
 • Om sproget og undervisningen, 1942
 • Kvinden i sagatiden, 1942
 • Folkeslagene i østen, 1943
 • Digte 1901–43, 1943
 • Møllen, 1943
 • Afrika, 1949
 • Garden Colonies in Denmark, 1949 (ਡੈਨਮਾਰਕ ਵਿੱਚ ਗਾਰਡਨ ਕਾਲੋਨੀਆਂ)
 • Swift og Oehlenschläger, 1950
 • Mytens ring, 1951
 • Tilblivelsen, 1951
 • The Waving Rye, 1959 (ਅਨੁਵਾਦ ਆਰ. ਬਾਥਗੇਟ) (ਲਹਿਰਾਉਂਦੀ ਰਾਈ)
ਅੰਗਰੇਜ਼ੀ ਵਿੱਚ ਲਿਖਤਾਂ 
 • The Long Journey, vol 1–3, (Fire and Ice; The Cimbrians; Christopher Columbus) New York, 1924.
 • The Fall of the King, 1933.

ਹਵਾਲੇ[ਸੋਧੋ]

 1. "The Nobel Prize in Literature 1944". Nobelprize.org. Nobel Media AB 2014. Web. 2 Feb 2017.
 2. Jensen, Johannes V. (c. 1945). "Johannes V. Jensen – Autobiography". The Official Web Site of the Nobel Foundation. Sweden: Nobel Web AB. Retrieved 24 November 2009.
 3. Martin Seymour-Smith (1985). The New Guide to Modern World Literature, 3rd ed. p. 1101.

ਬਾਹਰੀ ਲਿੰਕ[ਸੋਧੋ]