ਜੌਨੀ ਡੈੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਨੀ ਡੈੱਪ
Johnny Depp (July 2009) 2.jpg
ਡੈੱਪ 2009 ਵਿੱਚ ਪਬਲਿਕ ਐਨਿਮੀਜ਼ ਦੇ ਪੈਰਿਸ ਪ੍ਰੀਮੀਅਰ ਮੌਕੇ
ਜਨਮਜੌਨ ਕ੍ਰਿਸਟੋਫ਼ਰ ਡੈੱਪ II
(1963-06-09) ਜੂਨ 9, 1963 (ਉਮਰ 59)
ਓਵੇਨਸਬੋਰੋ, ਕੇਨਟਕੀ, ਅਮਰੀਕਾ
ਪੇਸ਼ਾਅਦਾਕਾਰ, ਸਕਰੀਨਲੇਖਕ, ਹਦਾਇਤਕਾਰ, ਪ੍ਰੋਡਿਊਸਰ, ਸੰਗੀਤਕਾਰ
ਸਰਗਰਮੀ ਦੇ ਸਾਲ1984–ਜਾਰੀ
ਜੀਵਨ ਸਾਥੀ
  • ਲੋਰੀ ਐਨ ਐਲਿਸ (ਵਿ. 1983; ਤਲਾ. 1985)
  • ਅੰਬਰ ਹਰਡ (ਵਿ. 2015; ਤਲਾ. 2017)
ਸਾਥੀਵੈਨਿਸਾ ਪੈਰਾਡਿਸ (1998–2012)
ਬੱਚੇ2

ਜੌਨੀ ਕ੍ਰਿਸਟੋਫ਼ਰ "ਜੌਨੀ" ਡੈੱਪ II (ਜਨਮ 9 ਜੂਨ 1963) ਇੱਕ ਅਮਰੀਕਾ ਅਦਾਕਾਰ,[1] ਫ਼ਿਲਮ ਪ੍ਰੋਡਿਊਸਰ ਅਤੇ ਸੰਗੀਤਕਾਰ ਹੈ। ਇਹ ਬਿਹਤਰੀਨ ਅਦਾਕਾਰ ਲਈ ਗੋਲਡਨ ਗਲੋਬ ਇਨਾਮ ਅਤੇ ਸਕਰੀਨ ਐਕਟਰਸ ਗਿਲਡ ਇਨਾਮ ਜਿੱਤ ਚੁੱਕੇ ਹਨ। ਇਹ ਪਾਈਰੇਟਸ ਆਫ਼ ਦ ਕੈਰੀਬੀਅਨ ਫ਼ਿਲਮ ਲੜੀ ਵਿੱਚ ਆਪਣੇ ਕਿਰਦਾਰ ਜੈਕ ਸਪੈਰੋ ਲਈ ਜਾਣੇ ਜਾਂਦੇ ਹਨ।

1980ਵਿਆਂ ਦੇ ਟੈਲੀਵਿਜ਼ਨ ਲੜੀਵਾਰ 21 ਜੰਪ ਸਟਰੀਟ ਨੇ ਇਹਨਾਂ ਨੂੰ ਪਛਾਣ ਦਿਵਾਈ। ਉਦੋਂ ਤੋਂ ਡੈੱਪ ਚੁਣੌਤੀ ਭਰੇ ਕਿਰਦਾਰ ਨਿਭਾਉਂਦੇ ਆ ਰਹੇ ਹਨ। ਇਹਨਾਂ ਨੇ 1986 ਵਿੱਚ ਔਲੀਵਰ ਸਟੋਨ ਦੀ ਫ਼ਿਲਮ ਪਲੈਟੂਨ ਤੋਂ ਸ਼ੁਰੂਆਤ ਕੀਤੀ ਅਤੇ ਫਿਰ ਐਡਵਰਡ Scissorhands (1990) ਵਿੱਚ ਮੁੱਖ ਕਿਰਦਾਰ ਨਿਭਾਇਆ। ਬਾਅਦ ਵਿੱਚ ਸਲੀਪੀ ਹੌਲੋ (1999), ਪਾਈਰੇਟਸ ਆਫ਼ ਦ ਕੈਰੀਬੀਅਨ: ਦ ਕਰਸ ਆਫ਼ ਦ ਬਲੈਕ ਪਰਲ (2003) ਅਤੇ ਇਸ ਦੀਆਂ ਅਗਲੀਆਂ ਫ਼ਿਲਮਾਂ ਚਾਰਲੀ ਐਂਡ ਦ ਚੌਕਲੇਟ ਫ਼ੈਕਟਰੀ (2005), ਐਲਿਸ ਇਨ ਵੰਡਰਲੈਂਡ (2010) ਅਤੇ ਰੈਂਗੋ (2011) ਨਾਲ਼ ਇਹਨਾਂ ਨੂੰ ਅਸਲੀ ਕਾਮਯਾਬੀ ਮਿਲੀ।

ਡੈੱਪ ਕਈ ਵੱਡੇ ਅਦਾਕਾਰੀ ਇਨਾਮਾਂ ਲਈ ਨਾਮਜ਼ਦ ਹੋ ਚੁੱਕੇ ਹਨ ਜਿਵੇਂ ਵਿੱਚੋਂ ਤਿੰਨ ਨਾਮਜ਼ਦਗੀਆਂ ਬਿਹਤਰੀਨ ਅਦਾਕਾਰ ਲਈ ਅਕਾਦਮੀ ਇਨਾਮ ਲਈ ਸਨ।[2]

75 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਸਦਕਾ ਇਹਨਾਂ ਦੇ ਨਾਮ ਸਭ ਤੋਂ ਮਹਿੰਗੇ ਅਦਾਕਾਰ ਹੋਣ ਦਾ ਗਿਨੀਜ਼ ਵਰਲਡ ਰਿਕਾਰਡ ਦਰਜ ਹੈ।[1]

ਹਵਾਲੇ[ਸੋਧੋ]

  1. 1.0 1.1 "Justin Bieber, Miranda Cosgrove, & Lady Gaga Are Welcomed Into 2012 Guinness World Records". 14 ਸਿਤੰਬਰ 2011. Retrieved 9 ਨਵੰਬਰ 2014.  Check date values in: |access-date=, |date= (help)
  2. "List of awards and nominations received by Johnny Depp". ਅੰਗਰੇਜ਼ੀ ਵਿਕੀਪੀਡੀਆ. Retrieved 19 ਅਪਰੈਲ 2014.  Check date values in: |access-date= (help)