ਜੌਨ ਏਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੌਨ ਏਲੀਆ, جون ایلیا
288px
Jaun Elia's Sketch mentioned in his 1st book Shayed
ਕੌਮੀਅਤ ਪਾਕਿਸਤਾਨੀ
ਨਸਲੀਅਤ ਮੁਹਾਜਰ
ਕਿੱਤਾ ਉਰਦੂ ਸ਼ਾਇਰ, ਵਿਦਵਾਨ
ਪ੍ਰਮੁੱਖ ਕੰਮ ਸ਼ਾਇਦ, ਯਾਨੀ, ਲੇਕਿਨ, ਗੁਮਾਨ, ਗੋਇਆ
ਪ੍ਰਭਾਵਿਤ ਹੋਣ ਵਾਲੇ ਉਰਦੂ ਸ਼ਾਇਰੀ
ਧਰਮ ਇਸਲਾਮ
ਜੀਵਨ ਸਾਥੀ ਜ਼ਾਹਿਦਾ ਹਿਨਾ
ਔਲਾਦ Zaryoon Elia
ਰਿਸ਼ਤੇਦਾਰ Shafiq Hasan Elia (father), Rais Amrohvi (brother), Syed Muhammad Taqi (brother)
ਵਿਧਾ ਗਜ਼ਲ

ਜੌਨ ਏਲੀਆ (14 ਦਸੰਬਰ 1931 - 8 ਨਵੰਬਰ 2002) ਹਿੰਦ ਮਹਾਦੀਪ ਦਾ ਉਘਾ ਪਾਕਿਸਤਾਨੀ ਸ਼ਾਇਰ, ਫ਼ਲਸਫ਼ੀ, ਜੀਵਨੀਕਾਰ ਅਤੇ ਆਲਮ ਸੀ। ਉਹ ਆਪਣੀ ਅਨੋਖੀ ਸ਼ੈਲੀ ਦੀ ਵਜ੍ਹਾ ਨਾਲ ਸਰਾਹਿਆ ਜਾਂਦਾ ਸੀ। ਉਹ ਉਘੇ ਪੱਤਰਕਾਰ ਰਈਸ ਅਮਰੋਹਵੀ ਅਤੇ ਫ਼ਲਸਫ਼ੀ ਸੱਯਦ ਮੁਹੰਮਦ ਤੱਕੀ ਦਾ ਭਾਈ, ਅਤੇ ਮਸ਼ਹੂਰ ਕਹਾਣੀਕਾਰ, ਕਾਲਮਨਵੀਸ ਅਤੇ ਨਾਟਕਕਾਰ ਜ਼ਾਹਿਦਾ ਹਿਨਾ ਦਾ ਸਾਬਕ ਖ਼ਾਵੰਦ ਸੀ।ਜੌਨ ਏਲੀਆ ਨੂੰ ਅਰਬੀ, ਅੰਗਰੇਜ਼ੀ, ਫ਼ਾਰਸੀ, ਸੰਸਕ੍ਰਿਤ ਅਤੇ ਇਬਰਾਨੀ ਵਿੱਚ ਵੱਡੀ ਮਹਾਰਤ ਹਾਸਲ ਸੀ।

ਜੀਵਨੀ[ਸੋਧੋ]

ਜੌਨ ਏਲੀਆ ਦਾ ਜਨਮ 14 ਦਸੰਬਰ 1937 ਨੂੰ ਅਮਰੋਹਾ, ਉੱਤਰ ਪ੍ਰਦੇਸ਼ ਦੇ ਇੱਕ ਨਾਮਵਰ ਖ਼ਾਨਦਾਨ ਵਿੱਚ ਹੋਇਆ। ਉਹ ਆਪਣੇ ਭੈਣ ਭਾਈਆਂ ਵਿੱਚੋਂ ਸਭ ਤੋਂ ਛੋਟੇ ਸੀ। ਉਸ ਦੇ ਵਾਲਿਦ, ਅੱਲਾਮਾ ਸ਼ਫ਼ੀਕ ਹਸਨ ਇਲੀਆ ਨੂੰ ਫ਼ਨ ਔਰ ਅਦਬ ਨਾਲ ਗਹਿਰਾ ਲਗਾਉ ਸੀ ਅਤੇ ਉਹ ਨਜੂਮੀ ਔਰ ਸ਼ਾਇਰ ਵੀ ਸੀ। ਇਸ ਇਲਮੀ ਮਾਹੌਲ ਨੇ ਜੌਨ ਦੀ ਤਬੀਅਤ ਨੂੰ ਵੀ ਉਨ੍ਹਾਂ ਹੀ ਲੀਹਾਂ ਤੇ ਢਾਲਿਆ। ਉਸ ਨੇ ਅਪਣਾ ਪਹਿਲਾ ਉਰਦੂ ਸ਼ਿਅਰ ਮਹਿਜ਼ 8 ਸਾਲ ਦੀ ਉਮਰ ਵਿੱਚ ਲਿਖਿਆ। ਆਪਣੀ ਕਿਤਾਬ ਸ਼ਾਇਦ ਦੇ ਪੇਸ਼ ਲਫ਼ਜ਼ ਵਿੱਚ ਲਿਖਿਆ ਹੈਂ:

"ਮੇਰੀ ਉਮਰ ਕਾ ਆਠਵਾਂ ਸਾਲ ਮੇਰੀ ਜ਼ਿੰਦਗੀ ਕਾ ਸਭ ਸੇ ਜ਼ਿਆਦਾ ਅਹਿਮ ਔਰ ਮਾਜਰਾ ਪ੍ਰਵਰ ਸਾਲ ਥਾ। ਇਸ ਸਾਲ ਮੇਰੀ ਜ਼ਿੰਦਗੀ ਕੇ ਦੋ ਸਭ ਸੇ ਅਹਿਮ ਹਾਦਸੇ ਪੇਸ਼ ਆਏ। ਪਹਿਲਾ ਹਾਦਸਾ ਯੇ ਥਾ ਕਿ ਮੈਂ ਆਪਣੀ ਨਰਗਸੀ ਏਨਾ ਕੀ ਪਹਿਲੀ ਸ਼ਿਕਸਤ ਸੇ ਦੋ ਚਾਰ ਹੂਆ, ਯਾਨੀ ਇੱਕ ਕਤਾਲਾ ਲੜਕੀ ਕੀ ਮੁਹੱਬਤ ਮੇਂ ਗ੍ਰਿਫ਼ਤਾਰ ਹਵਾ। ਦੂਸਰਾ ਹਾਦਸਾ ਯੇ ਥਾ ਕਿ ਮੈਂ ਨੇ ਪਹਿਲਾ ਸ਼ਿਅਰ ਕਿਹਾ:

 
  ਚਾਹ ਮੈਂ ਉਸ ਕੀ ਤਮਾਚੇ ਖਾਏ ਹੈਂ
  ਦੇਖ ਲੌ ਸੁਰਖ਼ੀ ਮਰੇ ਰੁਖ਼ਸਾਰ ਕੀ"

ਜੌਨ ਆਪਣੇ ਲੜਕਪਣ ਵਿੱਚ ਬਹੁਤ ਹੱਸਾਸ ਸੀ। ਉਨ੍ਹਾਂ ਦਿਨਾਂ ਚ ਇਸ ਦੀ ਕੁੱਲ ‏ਤੱਵਜਾ ਦਾ ਕੇਂਦਰ ਇਕ ਖ਼ਿਆਲੀ ਮਹਿਬੂਬ ਕਿਰਦਾਰ ਸੋਫ਼ੀਆ ਸੀ। ਉਸਦੇ ਗ਼ੁੱਸੇ ਦਾ ਨਿਸ਼ਾਨਾ ਬਰਤਾਨਵੀ ਹਿੰਦੁਸਤਾਨ ਦੇ ਅੰਗਰੇਜ਼ ਹਾਕਮ ਸਨ।

ਉਹ ‏ਮੁੱਢਲੇ ਮੁਸਲਿਮ ਦੌਰ ਦਾ ਇਤਿਹਾਸ ਡਰਾਮਾਈ ਸੂਰਤ ਵਿੱਚ ਦਿਖਾਉਂਦਾ ਸੀ ਜਿਸ ‏ਵਜ੍ਹਾ ਨਾਲ ਉਸ ਦੇ ਇਸਲਾਮੀ ਇਤਿਹਾਸ ਦੇ ਇਲਮ ਦੇ ਬਹੁਤ ਸਾਰੇ ਪ੍ਰਸ਼ੰਸਕ ਸਨ। ਜੌਨ ਮੁਤਾਬਿਕ ਉਸਦੀ ਮੁਢਲੀ ਸ਼ਾਇਰੀ ਸਟੇਜ ਡਰਾਮੇ ਦੀ ‏ਸੰਵਾਦੀ ਫ਼ਿਤਰਤ ਤੋਂ ਪ੍ਰਭਾਵਿਤ ਸੀ। ਇਲੀਆ ਦਾ ਇਕ ਕਰੀਬੀ ਰਫ਼ੀਕ, ਸੱਯਦ ਮੁਮਤਾਜ਼ ਸਈਦ, ਦੱਸਦਾ ਹੈ ਕਿ ਇਲੀਆ ‏ਅਮਰੋਹਾ ਦੇ ਸੱਯਦ ਅਲਮਦਾਰਸ ਦਾ ਵੀ ਵਿਦਿਆਰਥੀ ਰਿਹਾ। ਇਹ ਮਦਰੱਸਾ ਅਮਰੋਹਾ ਵਿੱਚ ਸ਼ੀਆ ਹਜ਼ਰਾਤ ਦਾ ਇਕ ਪ੍ਰਮੁੱਖ ਮਜ਼੍ਹਬੀ ਕੇਂਦਰ ਰਿਹਾ ਹੈ। ਜੌਨ ਇਲੀਆ ਖ਼ੁਦ ਸ਼ੀਆ ਸੀ ਇਸ ਲਈ ਉਹ ਆਪਣੀ ਸ਼ਾਇਰੀ ਵਿੱਚ ਥਾਂ ਥਾਂ ਸ਼ੀਆ ਹਵਾਲਿਆਂ ਦਾ ਖ਼ੂਬ ਇਸਤੇਮਾਲ ਕਰਦਾ ਸੀ। ਹਜ਼ਰਤ ਅਲੀ ਅਲੀਆ ਅੱਸਲਾਮ ਦੀ ਜ਼ਾਤ ਮੁਬਾਰਕ ਨਾਲ ਉਸਨੂੰ ਖ਼ਸੂਸੀ ਅਕੀਦਤ ਸੀ ਅਤੇ ਉਸਨੂੰ ਆਪਣੀ ਸਿਆਦਤ ਪਰ ਭੀ ਨਾਜ਼ ਸੀ। ਸਈਦ ਕਹਿੰਦਾ ਹੈ, "ਜੌਨ ਨੂੰ ਜ਼ਬਾਨਾਂ ਨਾਲ ਖ਼ਸੂਸੀ ਲਗਾਉ ਸੀ। ਉਹ ਇਨ੍ਹਾਂ ਨੂੰ ਬਗ਼ੈਰ ਕੋਸ਼ਿਸ਼ ਦੇ ਸਿਖ ਲੈਂਦਾ ਸੀ। ‏ਅਰਬੀ ਅਤੇ ਫ਼ਾਰਸੀ ਦੇ ਇਲਾਵਾ, ਜੋ ਉਸ ਨੇ ਮਦੱਰਸਾ ਵਿੱਚ ਸਿੱਖੀਆਂ ਸਨ, ‏ਉਸ ਨੇ ਅੰਗਰੇਜ਼ੀ ਅਤੇ ਜ਼ੁਜ਼ਵੀ ਤੌਰ ਤੇ ਇਬਰਾਨੀ ਵਿੱਚ ਕੁਛ ਮਹਾਰਤ ‏ਹਾਸਲ ਕਰ ਲਈ ਸੀ।"‏

ਪਾਕਿਸਤਾਨ ਆਮਦ[ਸੋਧੋ]

ਆਪਣੀ ਜਵਾਨੀ ਵਿੱਚ ਜੌਨ ਕਮਿਊਨਿਸਟ ਖ਼ਿਆਲ ਰੱਖਣ ਦੀ ਵਜ੍ਹਾ ਤੋਂ ‏ਹਿੰਦੁਸਤਾਨ ਦੀ ਤਕਸੀਮ ਦੇ ਸਖ਼ਤ ਖ਼ਿਲਾਫ਼ ਸੀ ਲੇਕਿਨ ਬਾਅਦ ਵਿੱਚ ਇਸਨੂੰ ਇਕ ‏ਸਮਝੌਤੇ ਵਜੋਂ ਕਬੂਲ ਕਰ ਲਿਆ। ਇਲੀਆ ਨੇ 1957 ਵਿੱਚ ਪਾਕਿਸਤਾਨ ‏ਹਿਜਰਤ ਕੀਤੀ ਅਤੇ ਕਰਾਚੀ ਨੂੰ ਅਪਣਾ ਟਿਕਾਣਾ ਬਣਾਇਆ। ਜਲਦ ਹੀ ਉਹ ਸ਼ਹਿਰ ਦੇ ਅਦਬੀ ‏ਹਲਕਿਆਂ ਵਿੱਚ ਮਕਬੂਲ ਹੋ ਗਿਆ। ਉਸਦੀ ਸ਼ਾਇਰੀ ਉਸਦੇ ਵਭਿੰਨ ਵਿਸ਼ਿਆਂ ਅਰੇ ਪੜ੍ਹਨ ਦੀ ‏ਆਦਤ ਦਾ ਵਾਜ਼ਿਹ ਸਬੂਤ ਸੀ, ਜਿਸ ਵਜ੍ਹਾ ਨਾਲ ਉਸਨੇ ਵਸੀਅ ਪ੍ਰਸ਼ੰਸਾ ਅਤੇ ਮਾਨਤਾ ਨਸੀਬ ਹੋਈ।


ਹਵਾਲੇ[ਸੋਧੋ]