ਗ਼ਜ਼ਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਜ਼ਲ ਤੋਂ ਰੀਡਿਰੈਕਟ)
Jump to navigation Jump to search

ਗ਼ਜ਼ਲ (ਅਰਬੀ/ਫ਼ਾਰਸੀ/ਉਰਦੂ : غزل‎) ਮੂਲ ਤੌਰ 'ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ-ਵਿਧਾ ਵਿੱਚ ‘ਅਰੂਜ਼’ ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮਕ ਬੁਲੰਦੀਆਂ ਛੂਹ ਗਈ। ਚੌਧਵੀਂ ਸਦੀ ਦੇ ਫ਼ਾਰਸੀ ਸ਼ਾਇਰ ਹਾਫਿਜ਼ ਸ਼ਿਰਾਜ਼ੀ ਦੀ ਕਾਵਿਕ ਜਾਦੂਗਰੀ ਨੇ ਯੂਰਪ ਵਿੱਚ ਮਹਾਨ ਜਰਮਨ ਕਵੀ ਗੇਟੇ[1] ਅਤੇ ਸਪੇਨੀ ਕਵੀ ਲੋਰਕਾ ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ।

ਗ਼ਜ਼ਲ ਦਾ ਇੱਕ 'ਮਤਲਾ' ਹੁੰਦਾ ਹੈ ਜਿਸਦੇ ਦੋਨੋਂ ਮਿਸਰੇ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੇ ਹਨ। ਇਸਦੇ ਬਾਅਦ ਗ਼ਜ਼ਲ ਦੇ ਹਰ ਸ਼ਿਅਰ ਦਾ ਦੂਜਾ ਮਿਸਰਾ ਮਤਲੇ ਦੇ ਕਾਫ਼ੀਏ ਅਤੇ ਰਦੀਫ਼ ਨਾਲ ਮੇਲ ਖਾਂਦਾ ਹੁੰਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਅਤੇ ਫਿਰ ਅੰਤਮ ਸ਼ਿਅਰ ਵਿੱਚ ਕਵੀ ਆਪਣਾ ਤਖੱਲਸ ਇਸਤੇਮਾਲ ਕਰਦਾ ਹੈ ਅਤੇ ਉਸਨੂੰ ਮਕਤਾ ਕਿਹਾ ਜਾਂਦਾ ਹੈ। ਅਮਰਜੀਤ ਸੰਧੂ ਅਨੁਸਾਰ: ‘ਮਕਤੇ’ ਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘ਮਕਤਾ’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।[2] ਗ਼ਜ਼ਲ 12ਵੀਂ ਸਦੀ ਵਿੱਚ ਨਵੇਂ ਇਸਲਾਮੀ ਸਲਤਨਤ ਦਰਬਾਰਾਂ ਅਤੇ ਸੂਫੀ ਫਕੀਰਾਂ ਦੇ ਪ੍ਰਭਾਵ ਹੇਠ ਦੱਖਣ ਏਸ਼ੀਆ ਵਿੱਚ ਫੈਲ ਗਈ। ਹਾਲਾਂਕਿ ਗ਼ਜ਼ਲ ਸਭ ਤੋਂ ਉਭਰਵੇਂ ਤੌਰ 'ਤੇ ਦਾਰੀ ਅਤੇ ਉਰਦੂ ਕਵਿਤਾ ਹੈ, ਅੱਜ ਇਹ ਹਿੰਦ ਉਪ ਮਹਾਂਦੀਪ ਦੀਆਂ ਕਈ ਭਾਸ਼ਾਵਾਂ ਦੀ ਕਵਿਤਾ ਵਿੱਚ ਆਮ ਮਿਲਦਾ ਇੱਕ ਰੂਪ ਹੈ।

ਜਲਾਲ ਉਲ ਦੀਨ ਮੋਹੰਮਦ ਰੂਮੀ (13 ਵੀਂ ਸਦੀ) ਅਤੇ ਹਾਫ਼ਿਜ਼ (14 ਵੀਂ ਸਦੀ), ਅਜੇਰੀ ਕਵੀ ਫੁਜੁਲੀ (16ਵੀਂ ਸਦੀ) ਜਿਹੇ ਉਘੇ ਫਾਰਸੀ ਫਕੀਰਾਂ ਅਤੇ ਕਵੀਆਂ ਨੇ ਗ਼ਜ਼ਲ ਨੂੰ ਆਪਣੇ ਰਹੱਸਵਾਦ ਦਾ ਜ਼ਰੀਆ ਬਣਾਇਆ, ਅਤੇ ਨਾਲ ਹੀ ਮਿਰਜ਼ਾ ਗਾਲਿਬ (1797 - 1869) ਅਤੇ ਮੁਹੰਮਦ ਇਕਬਾਲ (1877 -1938),ਜਿਹਨਾਂ ਦੋਨਾਂ ਨੇ ਫਾਰਸੀ ਅਤੇ ਉਰਦੂ ਵਿੱਚ ਗ਼ਜ਼ਲ ਲਿਖੀ ਅਤੇ ਬੰਗਾਲੀ ਕਵੀ ਕਾਜ਼ੀ ਨਜਰੁਲ ਇਸਲਾਮ (1899-1976)। ਜੋਹਾਨ ਵੋਲਫਗੈਂਗ ਵਾਨ ਗੇਟੇ (1749 - 1832) ਦੇ ਪ੍ਰਭਾਵ ਦੇ ਰਾਹੀਂ, ਗ਼ਜ਼ਲ ਜਰਮਨੀ ਵਿੱਚ ਬਹੁਤ ਹਰਮਨ ਪਿਆਰੀ ਹੋਈ।

ਉਰਦੂ ਗ਼ਜ਼ਲ ਦੇ ਖਾਸ ਸ਼ਾਇਰ[ਸੋਧੋ]

ਉਰਦੂ ਵਿੱਚ, ਕੁਝ ਮਹੱਤਵਪੂਰਨ ਅਤੇ ਮਾਣਯੋਗ ਗ਼ਜ਼ਲ ਸ਼ਾਇਰ ਹਨ: ਮਿਰਜ਼ਾ ਗਾਲਿਬ, ਮੀਰ ਤਕੀ ਮੀਰ, ਮੋਮਿਨ ਖਾਨ ਮੋਮਿਨ, ਦਾਗ ਦੇਹਲਵੀ, ਖਵਾਜਾ ਹੈਦਰ ਅਲੀ ਆਤਿਸ਼, ਜਾਨ ਨਿਸਾਰ ਅਖਤਰ, ਖਵਾਜਾ ਮੀਰ ਦਰਦ, ਹਫੀਜ਼ ਹੋਸ਼ਿਆਰਪੁਰੀ, ਫੈਜ਼ ਅਹਿਮਦ ਫੈਜ਼, ਅਹਿਮਦ ਫਰਾਜ਼, ਫ਼ਿਰਾਕ ਗੋਰਖਪੁਰੀ, ਮੁਹੰਮਦ ਇਕਬਾਲ, ਕਮਰ ਜਲਾਲਾਬਾਦੀ, ਸ਼ਾਕੇਬ ਜਾਲਾਲੀ, ਨਾਸਿਰ ਕਾਜ਼ਮੀ, ਸਾਹਿਰ ਲੁਧਿਆਣਵੀ, ਹਸਰਤ ਮੋਹਾਨੀ, ਮਖ਼ਦੂਮ ਮੋਹਿਓਦੀਨ, ਜਿਗਰ ਮੋਰਾਦਾਬਾਦੀ, ਮੁਨੀਰ ਨਿਆਜ਼ੀ, ਮਿਰਜ਼ਾ ਰਫ਼ੀ ਸੌਦਾ, ਕਤੀਲ ਸਿਫ਼ਾਈ, ਮਜਰੂਹ ਸੁਲਤਾਨਪੁਰੀ, ਵਲੀ ਮੁਹੰਮਦ ਵਲੀ, ਮੁਹੰਮਦ ਇਬਰਾਹਿਮ ਜ਼ੌਕ,ਨਿਦਾ ਫ਼ਾਜ਼ਲੀ,ਰਾਹਤ ਇੰਦੋਰੀ, ਮੁਨੱਵਰ ਰਾਣਾ,ਵਸੀਮ ਬਰੇਲਵੀ

ਹਵਾਲੇ[ਸੋਧੋ]