ਜੰਞ
ਜੰਞ ਚੜ੍ਹਨ ਦੇ ਰਸਮ ਤੇ ਗੀਤ
[ਸੋਧੋ]ਨਹਾਈ ਧੋਈ ਦੀ ਰਸਮ
[ਸੋਧੋ]ਲਾੜੇ ਨੂੰ ਲੱਕੜ ਦੀ ਚੌਂਕੀ ਉੱਤੇ ਪੂਰਬ ਵੱਲ ਮੂੰਹ ਕਰਵਾ ਕੇ ਦਰੀ ਨਾਲ ਕੇਸੀ, ਇਸ਼ਨਾਨ ਕਰਵਾ ਕੇ ਨੁਹਾਇਆ ਜਾਂਦਾ ਹੈ। ਇਸ ਨੂੰ ‘ਦਰੀ ਚੜਾਉਣ’ ਦੀ ਰਸਮ ਵੀ ਕਿਹਾ ਜਾਂਦਾ ਹੈ। ਮੁੰਡੇ ਨੂੰ ਨਹਾਉਣ ਲਈ ਭੈਣਾਂ ਆਪਣੀਆਂ ਸਹੇਲੀਆਂ ਨਾਲ ਗੀਤ ਗਾਉਂਦੀਆਂ ਹਨ। ਨਾਈ ਧੋਈ ਉੱਪਰੰਤ ਵਿਆਹੁਲਾ ਮੁੰਡਾ ਵੀ ਨਾਨਕਿਆਂ ਵੱਲੋਂ ਲਿਆਦੀ ਪੁਸ਼ਾਕ ਪਹਿਨਦਾ ਹੈ। ਕੀਹਨੇ ਡੋਲਿਆ ਪਾਣੀ ਆਂਗਣ ਚੀਕੜ ਕੀਹਨੇ ਕੀਤੜਾ ਵੇ,
ਕੀਹਨੇ ਡੋਲ੍ਹਿਆ ਪਾਣੀ,
ਵੇ ਕਹਿਨੇ ਡੋਲ੍ਹਿਆ ਵਾਣੀ,
ਬਾਬੇ ਦਾ ਪੋਤੜਾ ਨ੍ਹਾਤੜਾ ਵੇ ਉਹਨੇ ਡੋਲਿਆ ਪਾਣੀ,
ਵੇ ਉਹਨੇ ਡੋਲ੍ਹਿਆ ਪਾਣੀ।.........
ਚੱਪਣੀਆਂ ਭੰਨ੍ਹਣੀਆਂ
[ਸੋਧੋ]ਚੋਂਕੀ ਤੋਂ ੳੱੁਤਰ ਕ ਮੁੰਡਾ ਪੰਜ ਜਾਂ ਸੱਤ ਕੋਰੀਆਂ ਚੱਪਣੀਆਂ ਨੂੰ ਅੱਡੀਆਂ ਮਾਰ ਕੇ ਭੰਨਦਾ ਹੋਇਆ ਅੱਗ ਚਲਦਾ ਹੈ। ਲਾੜਾ ਇਨ੍ਹਾਂ ਚੱਪਣੀਆਂ ਨੂੰ ਕੜਾਏਦਾਰ ਢੰਗ ਨਾਲ ਚੋੜ੍ਹ ਕੇ ਅੱਗੇ ਚੱਲੇ ਯਾਨੀ ਕੋਈ ਵੀ ਚੱਪਣੀ ਸਾਬਤ ਨਾ ਰਹੇ।
ਪੁੱਤ ਬਹਿ ਚੌਕੀ ਭੰਨ ਚੱਪਣੀਆਂ
ਤੇਰੇ ਨਾਨਕਿਆਂ ਤੇ ਦਾਦਕਿਆਂ ਨੂੰ
ਮਿਲਣ ਵਧਾਇਆ ਵੇ! ............(2)
ਸਿਹਰਾ ਸ਼ਬਦ ਸੰਸਕਿ੍ਰਤ ਸ਼ਬਦ ‘ਸੇਖਰਾ’ ਚੋਂ ਬਣਿਆ ਹੈ ਭਾਵ ਫੁੱਲਾਂ ਦੀਆਂ ਲੜੀਆਂ ਨਾਲ ਸਿਰ ਨੂੰ ਸਜਾਉਣਾ। ਪੱਗ ਬੰਨਣ ਉੱਪਰੰਤ ਭੈਣ ਵਲੋਂ ਵੀਰ ਦੇ ਸਿਹਰਾਬੰਦੀ ਕੀਤੀ ਜਾਂਦੀ ਹੈ।
ਵੀਰੇ ਦੇ ਸਗਨ ਮਨਾ ਰਹੀ ਆਂ,
ਲਿਆਵੋ ਨੀ ਜੰਮੂ ਦਾ ਮੋਤੀਆ,
ਵੀਰੇ ਨੂੰ ਸਿਹਰਾ ਪਹਿਨਾ ਰਹੀ ਆਂ।..........(3)
ਲਾੜੇ ਨੂੰ ਸੁਰਮਾ ਪਾ ਕੇ ਸਜਾਉਣ ਵਿੱਚ ਆਖਰੀ ਹੱਥ ਭਰਜਾਈ ਦਾ ਹੁੰਦਾ ਹੈ। ਪੱਛਮੀ ਪੰਜਾਬ ਵਿੱਚ ਭਰਜਾਈ ਸੁਰਮਾ ਉਸ ਸਮੇਂ ਪਾਉਂਦੀ ਹੈ। ਜਦੋਂ ਲਾੜਾ ਸਜ ਧਜ ਕੇ ਹੱਥ ਵਿੱਚ ਕਿਰਪਾਨ ਫੜ੍ਹ ਕੇ ਘੋੜੇ ਤੇ ਚੜ੍ਹਦਾ ਹੈ। ਸੁਰਮਾ ਪਾਉਣ ਨਾਲ ਉਸ ਦਾ ਰੂਪ ਹੋਰ ਨਿਖਰ ਜਾਂਦਾ ਹੈ।
ਸਾਰੀਆਂ ਭਰਜਾਈਆਂ ਵਾਰੋ-ਵਾਰੀ ਸੁਰਮਾ ਪਾਉਂਦੀਆਂ ਹਨ। ਪਹਿਲੀ ਸਲਾਈ ਵੇ ਦਿਉਰਾ! ਰਸ ਭਰੀ, ਕੋਈ ਦੂਜੀ ਸਲਾਈ ਤਾਰ।
ਤੀਜੀ ਸਲਾਈ ਤਾਂ ਪਾਵਾਂ,
ਜੇ ਮੁਹਰਾ ਦੇਵੇ ਵੇ, ਦਿਉਰਾ ਮੇਰਿਆ ਵੇ-ਚਾਰ।..........(4)
ਸਰਬਾਲਾ ਬਣਾਉਣਾ ਤੇ ਸਲਾਮੀ ਦੇਵਾ
[ਸੋਧੋ]ਲਾੜੇ ਨੂੰ ਤਿਆਰ ਹੋਣ ਉੱਪਰੰਤ ਕੁਰਸੀ ਤੇ ਬਿਠਾਇਆ ਜਾਂਦਾ ਹੈ ਤਾਂ ਉਸ ਨਾਲ ਸਰਬਾਲਾ ਬਿਠਾਇਆ ਜਾਂਦਾ ਹੈ। ਸਰਬਾਲੇ ਦੇ ਅਰਥ ਹਨ ‘ਸਿਰ ਵਾਲਾ ਭਾਵ ਸਾਈ’। ਵਿਆਂਹਦੜ ਦੇ ਨਾਲ ਸਜ ਬੈਠੇ ਸਰਬਾਲੇ ਨੂੰ ਵੀ ਸਲਾਮੀ ਦਿੱਤੀ ਜਾਂਦੀ ਹੈ।
ਸਰਬਾਲੇ ਦੇ ਹੱਥ ਵਿੱਚ ਗੰਨਾ ਵੀਰਾ।
ਤੂੰ ਤਾਂ ਸ਼ੈਲ ਸਿਪਾਹੀ ਲੰਮਾ ਵੀਰਾ।
ਲਾੜੇ ਦੀ ਮਾਂ ਲਾੜੇ ਦਾ ਮੂੰਹ ਮਿੱਠਾ ਕਰਾ ਕੇ, ਉਸ ਦੇ ਸਿਰ ਤੋਂ ਰੁਪਏ ਵਾਰ ਕੇ ਉਸ ਦੀ ਝੋਲੀ ਵਿੱਚ ਪਾਉਂਦੀ ਹੈ ਤੇ ਫੇਰ ਹੋਰ ਰੁਪਏ ਵਾਰ ਕੇ ਲਾਗੀ ਨੂੰ ਦਿੰਦੀ ਹੈ।
ਸਿਹਰਾ ਬੰਨ੍ਹੀ ਲਾੜੇ ਨੂੰ ਗਰਮੀ ਆਈ
ਪੱਖੀਆਂ ਝੱਲਦੀਆਂ ਭੈਣਾਂ ਸਲਾਮੀ ਕਰਦੇ ਭਾਈ।........(5)
ਸਲਾਮੀਆਂ ਤੋਂ ਬਾਅਦ ਲਾੜਾ ਘੋੜੀ ਚੜ੍ਹਦਾ ਹੈ ਤੇ ਸਰਬਾਲਾ ਲਾੜੇ ਪਿੱਛੇ ਘੋੜੀ ਤੇ ਬੈਠਦਾ ਹੈ। ਘੋੜੀ ਤੇ ਚੜ੍ਹਾ ਕੇ ਲਾੜੇ ਨੂੰ ਗੁਰਦੁਆਰੇ ਲਿਜਾਇਆ ਜਾਂਦਾ ਹੈ। ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਭੈਣਾਂ ਆਪਣੇ ਭਰਾ ਦੀ ਘੋੜੀ ਦੀਆਂ ਵਾਂਗਾ ਗੁੰਦ ਦੀਆਂ ਹਨ। ਭਰਾ ਵੱਲੋਂ ਭੈਣਾਂ ਨੂੰ ਸ਼ਗਨ ਦਿੱਤਾ ਜਾਂਦਾ ਹੈ। ਭੈਣ ਛੋਲਿਆਂ ਦੀ ਦਾਲ ਘੋੜੀ ਨੂੰ ਚਰਾਉਂਦੀ ਹੈ।
ਜਿਨੀਂ ਰਾਹੀਂ ਵੇ ਵੀਰਾ ਚੰਨ ਚੜ੍ਹਿਆ,
ਉਹਨਾਂ ਰਾਹਾਂ ਦਾ ਰੇਤਾ ਖੰਡ ਬਣਿਆਂ।
ਨਿੱਕੀ-ਨਿੱਕੀ ਕਣੀ ਦਾ ਮੀਂਹ ਵੇ ਵਰੇ੍ਹ,
ਨਦੀ ਦੇ ਕਿਨਾਰੇ ਘੋੜੀ ਘਾਹ ਵੇ ਚਰ੍ਹੇ।...........(61,62)
ਬਰਾਤ ਦੀ ਰਵਾਨਗੀ
[ਸੋਧੋ]ਇਸ ਪੜਾਅ ਤੇ ਬਰਾਤੀ ਰਵਾਨਾ ਹੋਣ ਲਈ ਖੇੜੇ ਤੇ ਮੱਥਾ ਟੇਕਦੇ ਹਨ। ਉੱਪਰੰਤ ਸਾਰੇ ਬਰਾਤੀ ਜਾਣ-ਵਾਲੀਆਂ ਗੱਡੀਆਂ ਵਿੱਚ ਆਪੋ ਆਪਣੀਆਂ ਸੀਟਾਂ ਲੈ ਲੈਂਦੇ ਹਨ। ਭੈਣਾਂ ਆਪਣੇ ਵੀਰ ਨੂੰ ਹੱਸ ਕੇ ਗੱਡੀ ਚੜ੍ਹਨ ਤੇ ਸੁਹਣੀ ਭਾਬੀ ਵਿਆਹ ਕੇ ਲਿਆਉਣ ਲਈ ਅਰਜ ਕਰਦੀਆਂ ਹਨ।
ਗੱਡੀ ਚੜ੍ਹ ਜੀ ਵੀਰਾ ਹੱਸ ਕੇ, ਵਹੁਟੀ ਲਿਆਈ ਹਾਂ ਜੀ ਮੁਟਿਆਰ
ਅੰਗ ਦੀ ਹੋਵੇ ਪਤਲੀ,
ਸਜੇ ਬਾਈ ਜੀ ਦੇ, ਵੇ ਬੱਡੀ ਸੁੱਲਖਣਿਆਂ ਵੇ-ਬਾਰ।