ਪੂਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਪਾਸ ਫੁੱਲ, ਜਿਸ ਵਿੱਚ ਪੂਰਬ ਸੱਜੇ ਪਾਸੇ ਉਜਾਗਰ ਕੀਤਾ ਗਿਆ ਹੈ।

ਪੂਰਬ ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।

ਪੂਰਬ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਪੱਛਮ ਦੇ ਉਲਟ ਅਤੇ ਉੱਤਰ ਤੇ ਦੱਖਣ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।

ਰਿਵਾਜ਼ੀ ਤੌਰ ਉੱਤੇ ਨਕਸ਼ੇ ਦਾ ਸੱਜਾ ਪਾਸਾ ਪੂਰਬ ਹੁੰਦਾ ਹੈ।

ਪੂਰਬ ਵੱਲ ਕੰਪਾਸ ਦੀ ਮਦਦ ਨਾਲ ਜਾਣ ਲਈ ਸੂਈ ਦੀ ਸੇਧ 90° ਰੱਖੀ ਜਾਂਦੀ ਹੈ।

ਇਹ ਉਹ ਦਿਸ਼ਾ ਹੁੰਦੀ ਹੈ ਜਿਸ ਵੱਲ ਧਰਤੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ ਅਤੇ ਜਿਸ ਕਰ ਕੇ ਇਸ ਪਾਸਿਓਂ ਸੂਰਜ ਉੱਗਦਾ ਪ੍ਰਤੀਤ ਹੁੰਦਾ ਹੈ।

ਪੂਰਬ ਸ਼ਬਦ ਨੂੰ ਇਤਿਹਾਸ ਵਿੱਚ ਯੂਰਪੀਆਂ ਵੱਲੋਂ ਏਸ਼ੀਆਈ ਅਤੇ ਪੁਰਬੀ ਸਮਾਜਾਂ ਲਈ ਵਰਤਿਆ ਗਿਆ ਹੈ।