ਜੰਦਰਿਆਂ ਵਾਲਾ ਪੁੱਲ
ਦਿੱਖ
ਜੰਦਰਿਆਂ ਵਾਲਾ ਪੁੱਲ (ਸਲੋਵੀਨੀ ਭਾਸ਼ਾ: Mesarski most) ਇੱਕ ਪੁੱਲ ਹੈ ਜੋ ਸਲੋਵੇਨੀਆ ਦੀ ਰਾਜਧਾਨੀ ਲਿਊਬਲਿਆਨਾ ਵਿੱਚ ਲਿਊਬਲਿਆਨਿਕਾ ਨਦੀ ਉੱਤੇ ਸਥਿਤ ਹੈ। ਇਹ ਲਿਊਬਲਿਆਨਾ ਕੇਂਦਰੀ ਮਾਰਕੇਟ ਨੂੰ ਪੈਟਕੋਵਸੇਕ ਪਟੜੀ ਨਾਲ ਜੋੜਾ ਹੈ।[1] ਇਸ ਪੁੱਲ ਦਾ ਉਦਘਾਟਨ 10 ਜੁਲਾਈ 2010 ਨੂੰ ਕੀਤਾ ਗਿਆ ਸੀ।
ਇਸ ਜਗ੍ਹਾ ਉੱਤੇ ਪੁੱਲ ਬਣਾਉਣ ਦਾ ਪਹਿਲਾ ਵਿਚਾਰ 1930ਵਿਆਂ ਵਿੱਚ ਆਰਕੀਟੈਕਟ ਜੋਜ਼ੇ ਪਲੇਕਨਿਕ ਨੇ ਦਿੱਤਾ। ਮੌਜੂਦਾ ਪੁੱਲ ਉਸ ਮੁੱਢਲੇ ਡਿਜ਼ਾਈਨ ਤੋਂ ਕਿਤੇ ਜ਼ਿਆਦਾ ਸਰਲ ਹੈ। ਇਹ ਡਿਜ਼ਾਈਨ ਜੁਰਜੀ ਕੋਬੇ ਦੁਆਰਾ ਬਣਾਇਆ ਗਿਆ ਅਤੇ ਇਸ ਉੱਤੇ ਮੂਰਤੀਆਂ ਜਾਕੋਵ ਬਰਦਾਰ ਦੁਆਰਾ ਬਣਾਈਆਂ ਗਈਆਂ।[1]