ਜੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੱਟ
Distribution of Jats in South Asia.png
ਭਾਰਤੀ ਉਪ ਮਹਾਂਦੀਪ ਵਿੱਚ ਜੱਟਾਂ ਜਾਂ ਜਾਟਾਂ ਦੀ ਵੰਡ
ਅਹਿਮ ਅਬਾਦੀ ਵਾਲੇ ਖੇਤਰ
ਭਾਰਤ ਅਤੇ ਪਾਕਿਸਤਾਨ
ਬੋਲੀ
ਹਰਿਆਣਵੀਹਿੰਦੀਪੰਜਾਬੀਰਾਜਸਥਾਨੀਸਿੰਧੀਉਰਦੂਬ੍ਰਜ ਭਾਸ਼ਾ
ਧਰਮ
ਹਿੰਦੂ  • ਇਸਲਾਮ  • ਸਿੱਖ
Jat Zamindars Hindoos Rajpootana 1874

ਜੱਟ ਜਾਂ ਜਾਟ ਭਾਰਤ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੀ ਇੱਕ ਕਿਸਾਨ ਬਰਾਦਰੀ ਹੈ। ਇਹ ਲੋਕ ਭਾਰਤ ਵਿੱਚ ਮੂਲ ਰੂਪ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵਸਦੇ ਹਨ। ਪੰਜਾਬ ਵਿੱਚ ਇਹ ਜੱਟ ਕਹਾਉਂਦੇ ਹਨ ਅਤੇ ਬਾਕੀ ਸੂਬਿਆਂ ਵਿੱਚ ਜਾਟ ਕਹਾਉਂਦੇ ਹਨ|

ਆਧੁਨਿਕ ਸਥਿਤੀ

ਪੁਰਾਣੇ ਸਮੇਂ ਤੋਂ ਹੀ ਯੁੱਧ ਕਲਾ ਵਿਚ ਨਿਪੁੰਨ ਜੱਟ ਮੁੱਖ ਤੌਰ 'ਤੇ ਖੇਤੀ ਅਤੇ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਹੋਏ ਹਨ। ਜਾਟਾਂ ਨੂੰ ਚੰਗੇ ਯੋਧੇ ਮੰਨਿਆ ਜਾਂਦਾ ਸੀ ਅਤੇ ਇਸੇ ਕਰਕੇ ਭਾਰਤੀ ਫੌਜ ਵਿੱਚ ਜਾਟ ਰੈਜੀਮੈਂਟ ਦੇ ਨਾਂ ਨਾਲ ਉਹਨਾਂ ਦੀ ਆਪਣੀ ਰੈਜੀਮੈਂਟ ਹੈ। ਜਾਟ ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਅਤੇ ਕਸ਼ਮੀਰ ਆਦਿ ਰਾਜਾਂ ਵਿੱਚ ਫੈਲੇ ਹੋਏ ਹਨ। ਗੁਜਰਾਤ ਵਿੱਚ ਉਸਨੂੰ ਅੰਜਨਾ ਜਾਟ (ਅੰਜਨਾ ਚੌਧਰੀ) ਵਜੋਂ ਜਾਣਿਆ ਜਾਂਦਾ ਹੈ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਇਹ ਭਾਈਚਾਰਾ ਘਿਰਥ ਜਾਟ (ਘਿਰਥ ਚੌਧਰੀ) ਦੇ ਨਾਂ ਨਾਲ ਜਾਣਿਆ ਜਾਂਦਾ ਹੈ।[1] ਮੁਸਲਿਮ, ਸਿੱਖ ਜਾਟ ਅਤੇ ਬਿਸ਼ਨੋਈ ਜਾਟ, ਹਿੰਦੂ ਜਾਟਾਂ ਵਿੱਚੋਂ ਬਦਲ ਗਏ ਸਨ।

ਪ੍ਰੀ-ਆਜ਼ਾਦੀ[ਸੋਧੋ]

ਹਿੰਦੁਸਤਾਨ ਟਾਈਮਜ਼ 2012 ਦੇ ਅਨੁਮਾਨਾਂ ਅਨੁਸਾਰ, ਭਾਰਤ ਵਿੱਚ ਜਾਟਾਂ ਦੀ ਸੰਭਾਵਤ ਸੰਖਿਆ ਲਗਭਗ 12.25 ਕਰੋੜ ਹੈ।[2]

ਭਾਰਤ ਦਾ ਗਣਰਾਜ[ਸੋਧੋ]

ਜਾਟ ਭਾਈਚਾਰਾ ਭਾਰਤ ਵਿੱਚ ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਗੁਜਰਾਤ ਆਦਿ ਰਾਜਾਂ ਵਿੱਚ ਰਹਿੰਦੇ ਹਨ। ਪੰਜਾਬ ਵਿੱਚ ਇਹਨਾਂ ਨੂੰ ਜੱਟ (ਜੱਟ) ਕਿਹਾ ਜਾਂਦਾ ਹੈ ਅਤੇ ਬਾਕੀ ਰਾਜਾਂ ਵਿੱਚ ਉਹਨਾਂ ਨੂੰ ਜੱਟ ਕਿਹਾ ਜਾਂਦਾ ਹੈ।[3]ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਵਰਗੇ ਰਾਜਾਂ ਵਿੱਚ ਜਾਟ ਜਾਤੀਆਂ ਨੂੰ ਹੋਰ ਪਛੜੀਆਂ ਸ਼੍ਰੇਣੀਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।.[4][5][6][7] 20ਵੀਂ ਸਦੀ ਅਤੇ ਮੌਜੂਦਾ ਜਾਟ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ[8]ਰਾਜਸਥਾਨ ਅਤੇ ਪੰਜਾਬ[9]ਵਿਚ ਸਿਆਸੀ ਤੌਰ 'ਤੇ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਭਾਰਤ ਦੇ ਛੇਵੇਂ ਪ੍ਰਧਾਨ ਮੰਤਰੀ ਚਰਨ ਸਿੰਘ ਸਮੇਤ ਕੁਝ ਜਾਟ ਆਗੂ ਉੱਘੇ ਸਿਆਸਤਦਾਨ ਵਜੋਂ ਉਭਰੇ।

ਜੱਟ ਸਿੱਖ[ਸੋਧੋ]

ਪੰਜਾਬ ਵਿੱਚ ਸਿੱਖ ਧਰਮ ਦੇ ਉਥਾਨ ਤੋਂ ਬਾਅਦ ਪੰਜਾਬ ਦੇ ਜੱਟਾਂ ਦੀ ਵੱਡੀ ਗਿਣਤੀ ਨੇ ਸਿੱਖ ਧਰਮ ਨੂੰ ਅਪਣਾਇਆ ਸਿੱਖ ਧਰਮ ਨੂੰ ਅਪਣਾਉਣ ਵਾਲੇ ਇਹਨਾਂ ਜੱਟਾਂ ਨੂੰ ਹੀ ਜੱਟ ਸਿੱਖ ਬਰਾਦਰੀ ਕਿਹਾ ਜਾਂਦਾ ਹੈ। ਜੱਟਾਂ ਦੇ ਮੂਲ ਬਾਰੇ ਵਿਦਵਾਨ ਅਤੇ ਇਤਿਹਾਸਕਾਰ ਇੱਕ ਮਤ ਨਹੀਂ ਹਨ। ਮੇਜਰ ਟੋਡ ਅਤੇ ਜਨਰਲ ਕੰਨਿਘਮ ਵਰਗੇ ਖੋਜੀ ਇਨ੍ਹਾਂ ਨੂੰ ਇੰਡੋਸਿਥੀਅਨ ਵਰਗ ਦੇ ਲੋਕਾਂ ਵਿਚੋਂ ਮੰਨਦੇ ਹਨ। ਉਹਨਾਂ ਅਨੁਸਾਰ ਇਹ ਲੋਕ ਈਸਾ ਤੋਂ ਲਗਭਗ ਇੱਕ ਸੌ ਸਾਲ ਪਹਿਲਾਂ ਮੰਡ ਕਬੀਲੇ ਨਾਲ ਸਿੰਧ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਏ ਅਤੇ ਉਸ ਤੋਂ ਬਾਅਦ ਸਾਰੇ ਭਾਰਤ ਵਿੱਚ ਪਸਰਦੇ ਗਏ, ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਮੱਧਮ ਏਸ਼ੀਆ ਵਿੱਚੋਂ ਭਾਰਤ ਵਿੱਚ ਦਾਖਿਲ ਹੋਏ ਹਨ ਅਤੇ ਇਹ ਮੱਧਮ ਏਸ਼ੀਆ ਤੋਂ ਉਠ ਕੇ ਪੂਰੇ ਯੂਰਪ ਵਿੱਚ ਵੱਸ ਗਏ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ 'ਮੋਰ' ਨਾਮਕ ਜੱਟਾ ਨੇ ਦੱਖਣੀ ਇਟਲੀ ਤੇ ਵੀ ਆਪਣਾ ਰਾਜ ਸਥਾਪਿਤ ਕੀਤਾ ਸੀ। ਉਥੋਂ ਹੀ ਇਹ ਉਠ ਕੇ ਪੰਜਾਬ ਵਿੱਚ ਆਏ ਅਤੇ ਖੇਤੀ ਬਾੜੀ ਦੇ ਕੰਮ ਵਿੱਚ ਰੁਝ ਗਏ। ਇਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦਬ ਜਿਹੀ ਗਈ ਕਿਉਂਕਿ ਇਨ੍ਹਾਂ ਨੂੰ ਸ਼ਕਤੀ-ਪ੍ਰਦਰਸ਼ਨ ਦਾ ਅਵਸਰ ਹੀ ਨਾ ਮਿਲਿਆ। ਖ਼ਾਲਸੇ ਦੀ ਸਿਰਜਨਾ ਨਾਲ ਇਨ੍ਹਾਂ ਦੇ ਦਬੇ ਹੋਏ ਗੁਣਾਂ ਨੂੰ ਉਭਰਨ ਦਾ ਮੌਕਾ ਮਿਲਿਆ। ਬੰਦਾ ਬਹਾਦਰ ਤੋਂ ਬਾਅਦ ਦਲ ਖ਼ਾਲਸਾ ਅਤੇ ਸਿੱਖ ਮਿਸਲਾਂ ਦੇ ਦੌਰ ਵਿੱਚ ਇਨ੍ਹਾਂ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਪਾਨ ਕਰ ਕੇ ਜੋ ਸੂਰਬੀਰਤਾ ਦਾ ਪਰਿਚਯ ਦਿੱਤਾ, ਉਹ ਇਤਿਹਾਸ ਵਿੱਚ ਪ੍ਰਸਿੱਧ ਹੈ। ਜੱਟ ਜਮਾਂਦਰੂ ਸਿਪਾਹੀ ਹੈ, ਪਰ ਖੇਤੀ ਦੇ ਕਿੱਤੇ ਵਿੱਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ। ਪੰਜਾਬ ਦੇ ਜੱਟ ਜੁਝਾਰੂ, ਦਲੇਰ, ਆਕੜਖਾਂਹ, ਇਜ਼ਤ ਲਈ ਮਰ ਮਿਟਣ ਵਾਲੇ, ਮੂੰਹ-ਫਟ ਅਤੇ ਸ਼ੋਖ ਸੁਭਾ ਵਾਲੇ ਹਨ। ਕਹੀ ਹੋਈ ਗੱਲ ਉਤੇ ਮਰ ਮਿਟਣਾ ਜੱਟ ਦਾ ਧਰਮ ਹੈ। ‘ਜੱਟ’ ਅਸਲ ਅਰਥਾਂ ਵਿੱਚ ‘ਮਰਦ’ ਹੈ ਅਤੇ ਉਸ ਦੀ ਮਰਦਾਨਗੀ ਉਸ ਨੂੰ ਹੋਰਨਾਂ ਫ਼ਿਰਕਿਆਂ ਤੇ ਧਰਮਾਂ ਵਾਲਿਆਂ ਤੋਂ ਨਿਖੇੜਦੀ ਹੈ। ਜੱਟ ਕਿਸੇ ਨੂੰ ਮਾਰਨ ਤੋਂ ਡਰਦੇ ਨਹੀਂ 2015 ਦੀ ਪੁਲਿਸ ਕਾਰਵਾਈ ਅਨੁਸਾਰ ਗੋਤਾਂ ਦੇ ਹਿਸਾਬ ਨਾਲ 83% ਕਤਲ ਕੇਸ ਜੱਟਾਂ ਤੇ ਹਨ ਸਿਆਣੇ ਕਹਿੰਦੇ ਹਨ ਜੱਟ ਵੈਰ ਕਮਾਉਣਾ ਸੱਤ ਪੀੜੀਆਂ ਤੱਕ ਰੱਖਦੇ ਹਨ। ਮਰ ਜਾਂਦੇ ਨੇ ਪਰ ਵੈਰ ਕਮਾਉਣਾ ਨਹੀਂ ਭੁਲਦੇ। ਤਾਂਹੀ ਕਹਿੰਦੇ ਹਨ ਜੱਟ ਤੇ ਉਠ ਦਾ ਵੈਰ ਬੜਾ ਖਤਰਨਾਕ ਹੁੰਦਾ ਹੈ। ਲੋਕ ਤਾਂਹੀ ਜੱਟ ਨਾਲ ਵੈਰ ਰੱਖਣ ਤੋਂ ਡਰਦੇ ਹਨ। ਜ਼ਮੀਨ ਅਤੇ ਪਾਣੀ ਨੂੰ ਹਥਿਆਉਣ ਜਾਂ ਰਾਖੀ ਕਰਨ ਲਈ ਕੀਤੀ ਗਈ ਹਿੰਸਾ ਨੂੰ ਉਹ ਜਾਇਜ਼ ਸਮਝਦੇ ਹਨ। ਜੱਟ ਫ਼ੌਜ ਅਤੇ ਪੁਲਿਸ ਵਿੱਚ ਸੇਵਾ ਕਰਨਾ ਚੰਗਾ ਸਮਝਦੇ ਹਨ। ਇਸੇ ਕਰਕੇ ਜੱਟ ਨੂੰ ਦੇਸ਼ ਦਾ ਰਾਖਾ, ਅੰਨਦਾਤਾ ਅਤੇ ਅਣਖੀਲਾ ਸ਼ਬਦਾਂ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ। ਚੰਗੀ ਖ਼ੁਰਾਕ ਕਰਕੇ ਇਹ ਆਕਾਰ ਪ੍ਰਕਾਰ ਦੇ ਤਕੜੇ ਹੁੰਦੇ ਹਨ। ਸ਼ਰਾਬ ਦੀ ਵਰਤੋਂ ਕਰਨੋਂ ਸੰਕੋਚ ਨਹੀਂ ਕਰਦੇ, ਸਗੋਂ ਨਿਸੰਗ ਪੀਂਦੇ ਹਨ। ਅੱਯਾਸ਼ੀ ਵਲ ਇਕਦਮ ਝੁਕ ਜਾਂਦੇ ਹਨ। ਦਲ ਖ਼ਾਲਸਾ ਦੇ ਯੁੱਗ ਵਿੱਚ ਇਹ ਬਹੁਤ ਅਧਿਕ ਧਰਮੀ ਸਨ,ਪਰ ਜਿਉਂ ਹੀ ਸਰਦਾਰੀਆਂ ਮਿਲੀਆਂ, ਅੱਯਾਸ਼ੀ ਵਲ ਵਧਦੇ ਗਏ ਅਤੇ ਆਪਣੇ ਆਚਰਣ ਤੋਂ ਇਤਨੇ ਉਖੜੇ ਕਿ ਰਾਜ ਹੀ ਗਵਾ ਬੈਠੇ। ਪਰ ਜਦੋਂ ਕੌਮ ਉਤੇ ਸੰਕਟ ਬਣਦਾ ਹੈ, ਤਾਂ ਕਿਸੇ ਪ੍ਰਕਾਰ ਦੀ ਕੁਰਬਾਨੀ ਦੇਣੋ ਸੰਕੋਚ ਨਹੀਂ ਕਰਦੇ। ਅਕਾਲੀਆਂ ਦੇ ਮੋਰਚੇ ਇਨ੍ਹਾਂ ਦੇ ਸਿਰ ’ਤੇ ਹੀ ਜਿਤੇ ਜਾਂਦੇ ਹਨ। ਅੱਜ-ਕੱਲ ਪੰਜਾਬ ਰਾਜ-ਪ੍ਰਬੰਧ ਵਿੱਚ ਇਨ੍ਹਾਂ ਦੀ ਸਰਦਾਰੀ ਹੈ। ਦੇਸ਼- ਵੰਡ ਤੋਂ ਪਹਿਲਾਂ ਮਾਝੇ ਦੇ ਜੱਟ ਸਿੱਖਾਂ ਦੀ ਚੜ੍ਹਤ ਹੁੰਦੀ ਸੀ, ਪਰ ਹੁਣ ਮਾਲਵੇ ਦੇ ਜੱਟ ਅਧਿਕ ਪ੍ਰਬਲ ਹਨ

[10]

ਹਵਾਲੇ[ਸੋਧੋ]

  1. https://hi.m.wikipedia.org/wiki/%E0%A4%98%E0%A4%BF%E0%A4%B0%E0%A4%A5_%E0%A4%9C%E0%A4%BE%E0%A4%9F
  2. Chatterjee, Saubhadra (14 January 2012). "Government turns focus on Jat quota". Hindustan Times (English). New Delhi. Archived from the original on 12 ਮਾਰਚ 2013. Retrieved 1 ਨਵੰਬਰ 2021.  Check date values in: |access-date=, |archive-date= (help)
  3. https://books.google.co.in/books?id=isvcDAAAQBAJ&pg=PA6&lpg=PA6&dq=%E0%A4%9C%E0%A4%BE%E0%A4%9F%E0%A5%8B%E0%A4%82+%E0%A4%95%E0%A4%BE+%E0%A4%A8%E0%A4%BF%E0%A4%B5%E0%A4%BE%E0%A4%B8&source=bl&ots=JQTZ9jknUt&sig=ACfU3U3S2jEAVtgyLsyk1ZYM6S3gV41CMQ&hl=en&sa=X&ved=2ahUKEwjHvsaHwMbpAhVlILcAHY18A_8Q6AEwC3oECAQQAQ#v=onepage&q=%E0%A4%9C%E0%A4%BE%E0%A4%9F%E0%A5%8B%E0%A4%82%20%E0%A4%95%E0%A4%BE%20%E0%A4%A8%E0%A4%BF%E0%A4%B5%E0%A4%BE%E0%A4%B8&f=false
  4. "Upper casts rule cabinet, backwards MoS". The Times of India (English). Archived from the original on 8 ਅਗਸਤ 2018. Retrieved 24 May 2016.  Unknown parameter |url-status= ignored (help); Check date values in: |archive-date= (help)
  5. [https:// /web.archive.org/web/20120120161910/http://www.expressindia.com/news/ie/daily/19991023/ige23036.html "Sheila puts Delhi Jats on OBC list"] Check |archiveurl= value (help) (English). express India. 23 October 1999. Archived from https://web.archive.org/web/ 20120120161910/http://www.expressindia.com/news/ie/daily/19991023/ige23036.html the original Check |url= value (help) on 20 January 2012. 
  6. [http: //sify.com/news/so-why-are-the-gujjars-hungry-for-the-st-pie-news-national-jegr99ahfcd.html "So why are the Gujjars hungry for the ST pie?"] Check |url= value (help). Sify. Archived from the original on 22 ਅਪ੍ਰੈਲ 2016. Retrieved 24 May 2016.  Unknown parameter |url-status= ignored (help); Check date values in: |archive-date= (help)
  7. Pai, Sudha (2007). .google.co.in/books?id=S46rbUL6GrMC&pg=PA166&lpg=PA166 Political Process in Uttar Pradesh: Identity, Economic Reforms, and Governance Check |url= value (help) (ਅੰਗਰੇਜ਼ੀ). Pearson Education India. ISBN 978-81-317-0797-5. Archived from the original on 4 ਨਵੰਬਰ 2013. Retrieved 19 January 2020.  Unknown parameter |url-status= ignored (help); Check date values in: |archive-date= (help)
  8. Shah, Ghanshyam (2004). [http: //books.google.co.in/books?id=2UX2-pnGoScC&pg=PA197&lpg=PA197.htm Caste and Democratic Politics in India] Check |url= value (help) (ਅੰਗਰੇਜ਼ੀ). Permanent Black. ISBN 978-81-7824-095-4. Retrieved 19 January 2020.  Unknown parameter |url-status= ignored (help); |archive-url= is malformed: path (help)
  9. "PremiumSale.com Premium Domains". indianmuslims.info. Archived from the original on |archive-url= requires |archive-date= (help).  Unknown parameter |access- date= ignored (help); Unknown parameter |archive- date= ignored (help); Unknown parameter |url-status= ignored (help)
  10. http://punjabipedia.org/topic.aspx?txt=%E0%A8%9C%E0%A9%B1%E0%A8%9F%20%E0%A8%B8%E0%A8%BF%E0%A9%B1%E0%A8%96