ਝਰੀਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਿੱਗਣ ਤੋਂ ਕੁਝ ਸਮੇਂ ਬਾਅਦ ਹੀ ਹੱਥ ਤੇ ਵੱਜੀ ਝਰੀਟ ਦੀ ਤਸਵੀਰ
ਕੂਹਣੀ ਤੇ ਵੱਜੀਆਂ ਝਰੀਟਾਂ ਜੋ ਕਿ ਭਰਨ ਤੋਂ ਬਾਅਦ ਵੀ ਇੱਕ ਪੱਕਾ ਨਿਸ਼ਾਨ ਛੱਡ ਦਿੰਦੀਆਂ ਹਨ.

ਝਰੀਟ ਇੱਕ ਅਜਿਹਾ ਜ਼ਖਮ ਹੁੰਦਾ ਹੈ ਜਿਸ ਵਿੱਚ ਚਮੜੀ ਨੂੰ ਸਿਰਫ ਸਤਿਹ ਤੱਕ ਹੀ ਨੁਕਸਾਨ ਹੁੰਦਾ ਹੈ ਅਤੇ ਕਿਸੇ ਵੀ ਹਲਾਤ ਵਿੱਚ ਚਮੜੀ ਤੇ ਸਤਿਹ (ਐਪੀਡਰਮਿਸ) ਤੋਂ ਨਹੀਂ ਵਧਦਾ। ਆਮ ਤੌਰ ਤੇ ਕਿਸੇ ਵੀ ਤਿੱਖੀ ਚੀਜ਼ ਨਾਲ ਲੱਗੀ ਹੋਈ ਸੱਟ ਨਾਲੋਂ ਇਹ ਜ਼ਖਮ ਘੱਟ ਡੂੰਘਾ ਹੁੰਦਾ ਹੈ ਅਤੇ ਇਸ ਵਿੱਚ ਖੂਨ ਵੀ ਘੱਟ ਵਗਦਾ ਹੈ। ਇਹ ਆਮ ਤੌਰ ਤੇ ਸ਼ਰੀਰੇ ਤੇ ਕਿਸੇ ਵੀ ਖੁਰਦਰੇ ਅਤੇ ਸਪਾਟ ਜਗ੍ਹਾ ਤੇ ਡਿੱਗਣ ਨਾਲ ਜਾਂ ਕਿਸੇ ਖੁੰਢੀ ਅਤੇ ਖੁਰਦਰੀ ਚੀਜ਼ ਦੇ ਜੋਰ ਨਾਲ ਵੱਜਣ ਕਰਕੇ ਹੁੰਦੀ ਹੈ। ਅਕਸਰ ਸੜਕ ਹਾਦਸਿਆਂ ਵਿੱਚ ਝਰੀਟਾਂ ਪੈ ਜਾਂਦੀਆਂ ਹਨ। ਇਨ੍ਹਾਂ ਸਭ ਹਲਾਤਾਂ ਦੇ ਨਾਲ ਨਾਲ ਜੇਕਰ ਕਿਸੇ ਖੁਰਦਰੀ ਚੀਜ਼ ਨਾਲ ਕਿਸੇ ਤੇ ਵਾਰ ਕੀਤਾ ਗਿਆ ਹੋਵੇ ਤਾਂ ਇਸ ਸੱਟ ਦਾ ਚੰਗੀ ਤਰ੍ਹਾਂ ਮੁਆਇਨਾ ਕਰਕੇ ਵਾਰ ਦੀ ਦਿਸ਼ਾ ਪਤਾ ਲਵਾਈ ਜਾ ਸਕਦੀ ਹੈ। ਜਿਸ ਦਿਸ਼ਾ ਵਿੱਚ ਵਾਰ ਹੋਇਆ ਹੋਵੇ, ਉਸਤੋਂ ਉਲਟੀ ਦਿਸ਼ਾ ਵਿੱਚ ਸ਼ਰੀਰ ਤੋਂ ਉਖੜਿਆ ਮਾਸ ਇਕੱਠਾ ਹੋ ਜਾਂਦਾ ਹੈ ਜਿਸਨੂੰ ਅੰਗ੍ਰੇਜ਼ੀ ਵਿੱਚ ਐਪੀਥੀਲਿਅਲ ਟੈਗਸ ਕਹਿੰਦੇ ਹਨ। ਕਈ ਵਾਰ ਤਾਂ ਹਲਕੀਆਂ ਝਰੀਟਾਂ ਵਿੱਚੋਂ ਖੂਨ ਵੀ ਨਹੀਂ ਵਗਦਾ ਅਤੇ ਕਈ ਵਾਰ ਜ਼ਖਮ ਨੂੰ ਭਰਨ ਵਿੱਚ ਕੁਝ ਦਿਨ ਵੀ ਲਾਗ ਜਾਂਦੇ ਹਨ।

ਵਰਗੀਕਰਨ[ਸੋਧੋ]

  • ਪਹਿਲੇ ਦਰਜੇ ਦੀਆਂ ਝਰੀਟਾਂ- ਚਮੜੀ ਦੀ ਪਹਿਲੀ ਸਤਿਹ ਤੱਕ ਅਤੇ ਇਨ੍ਹਾਂ ਵਿੱਚੋਂ ਆਮ ਤੌਰ ਤੇ ਖੂਨ ਨਹੀਂ ਵਗਦਾ।
  • ਦੂਜੇ ਦਰਜੇ ਦੀਆਂ ਝਰੀਟਾਂ- ਇਹ ਪਹਿਲੀ ਸਤਿਹ ਦੇ ਨਾਲ ਨਾਲ ਦੂਜੀ ਸਤਿਹ ਡਰਮਿਸ ਤੱਕ ਫੈਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਖੂਨ ਦਾ ਰਸਾਵ ਵੀ ਹੁੰਦਾ ਹੈ।
  • ਤੀਜੇ ਦਰਜੇ ਦੀਆਂ ਝਰੀਟਾਂ- ਇਹ ਆਮ ਤੌਰ ਤੇ ਇੱਕ ਡੂੰਘੀ ਸੱਟ ਹੁੰਦੀ ਹੈ ਜਿਸ ਵਿੱਚ ਚਮੜੀ ਦੇ ਨੀਚੇ ਦੀ ਪਰਤ ਵੀ ਸ਼ਾਮਿਲ ਹੁੰਦੀ ਹੈ। ਇਸਨੂੰ ਐਵਲਜ਼ਨ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਕਾਫੀ ਖੂਨ ਵਗਦਾ ਹੈ।

ਇਲਾਜ[ਸੋਧੋ]

ਫਟੇ ਹੋਏ ਮਾਸ ਨੂੰ ਸਾਫ਼ ਕਰਨ ਤੋਂ ਬਾਅਦ ਜ਼ਖਮ ਤੇ ਕੋਈ ਵੀ ਲਾਗ ਲੱਗਣ ਤੋਂ ਬਚਾਉਣ ਲਈ ਰੋਗਨਾਸ਼ਕ ਦਵਾਈ ਲਾਉਣੀ ਚਾਹੀਦੀ ਹੈ।

ਜ਼ਖਮ ਦਾ ਭਰਨਾ[ਸੋਧੋ]

ਹੇਠਾਂ ਦਿੱਤੀਆਂ ਤਸਵੀਰਾਂ ਅਜਿਹੇ ਜ਼ਖਮਾਂ ਦੇ ਭਰਨ ਨੂੰ ਦਰਸ਼ਾਉਂਦੀਆਂ ਹਨ-