ਸਮੱਗਰੀ 'ਤੇ ਜਾਓ

ਝੰਡਾ-ਬਰਦਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬ੍ਰਾਜ਼ੀਲ ਦੇ ਪਾਰਾਨਾ ਸੂਬੇ ਦੇ ਅੱਗ-ਬੁਝਾਊ ਦਸਤੇ ਦਾ ਝੰਡਾ-ਬਰਦਾਰ

ਝੰਡਾ-ਬਰਦਾਰ ਉਹ ਸ਼ਖ਼ਸ ਹੁੰਦਾ ਹੈ ਜੋ ਕਿਸੇ ਬਿੱਲੇ, ਝੰਡੇ ਜਾਂ ਨਿਸ਼ਾਨੀ ਵਰਗੀ ਅਲਾਮਤ ਚੁੱਕਦਾ ਹੋਵੇ ਜੋ ਕਿਸੇ ਦੇਸ਼, ਬਾਦਸ਼ਾਹ, ਫ਼ੌਜੀ ਇਕਾਈ ਆਦਿ ਦਾ ਨੁਮਾਇਸ਼ੀ ਚਿੰਨ੍ਹ ਹੋਵੇ।

ਝੰਡਾ-ਬਰਦਾਰੀ ਦਾ ਕੰਮ ਕਈ ਖ਼ਾਸ ਮੌਕਿਆਂ ਉੱਤੇ (ਖ਼ਾਸ ਕਰ ਕੇ ਕਿਸੇ ਪਰੇਡ ਵਿੱਚ ਸਨਮਾਨ ਵਜੋਂ) ਜਾਂ ਪੱਕੇ ਤੌਰ ਉੱਤੇ (ਜੰਗ ਦੇ ਮੈਦਾਨ ਵਿੱਚ ਵੀ) ਕੀਤਾ ਜਾਂਦਾ ਹੈ।