ਝੱਟਾ
"ਝੱਟਾ" ਝੱਟਾ ਇਹ ਇੱਕ ਤਰੀਕਾ ਹੈ ਜਦੌ ਕਿਸੇ ਟੋਏ ਚ ਪਾਣੀ ਖੜ੍ਹਾ ਹੁੰਦਾ ਹੈ ਤਾਂ ਕਿਸੇ ਵੀ ਢੰਗ ਤਰੀਕੇ ਨਾਲ ਸਿੰਚਾਈ ਲਈ ਵਰਤਣ ਵਾਸਤੇ ਛੱਜ ਵਰਗੀਆਂ ਟੋਕਰੀਆਂ, ਟਿੰਡਾਂ ਜਾਂ ਬੋਕਿਆਂ ਨਾਲ਼ ਨੀਵੇਂ ਥਾਂ ਤੋਂ ਉਚੇ ਝੱਟਣ ਨੂੰ ਝੱਟਾ ਕਹਿੰਦੇ ਹਨ।
ਛੱਪੜ, ਛੰਭ, ਟੋਭੇ ਦੇ ਪਾਣੀ ਨੂੰ, ਫਸਲ ਦੀ ਸਿੰਜਾਈ ਕਰਨ ਲਈ ਛੱਜ ਵਰਗੀ ਲੱਕੜ ਦੀ ਬਣਾਈ ਵਸਤ/ਟੋਕਰੀ ਨੂੰ ਝੱਟਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਡੱਲ ਕਹਿੰਦੇ ਹਨ। ਪਹਿਲਾਂ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਸੀ। ਉਸ ਸਮੇਂ ਮੀਹਾਂ ਦਾ ਪਾਣੀ ਜਿਹੜਾ ਢਾਬਾਂ, ਛੰਭਾਂ, ਛੱਪੜਾਂ ਵਿਚ ਇਕੱਠਾ ਹੋ ਜਾਂਦਾ ਸੀ, ਉਸ ਪਾਣੀ ਨੂੰ ਝੱਟੇ ਨਾਲ ਕੱਢ ਕੇ ਫਸਲਾਂ ਦੀ ਥੋੜ੍ਹੀ-ਥੋੜ੍ਹੀ ਸਿੰਜਾਈ ਕਰ ਲਈ ਜਾਂਦੀ ਸੀ। ਝੱਟਾ ਬਣਾਉਣ ਲਈ ਲੱਕੜ ਦੀ ਟੋਕਰੀ ਲਈ ਜਾਂਦੀ ਸੀ। ਟੋਕਰੀ ਵਿਚ ਚਾਰ ਲੰਮੀਆਂ ਮੋਟੀਆਂ ਰੱਸੀਆਂ ਬੰਨ੍ਹੀਆਂ ਜਾਂਦੀਆਂ ਸਨ। ਦੋ ਆਦਮੀ ਦੋ-ਦੋ ਰੱਸੀਆਂ ਨੂੰ ਫੜ ਕੇ ਆਹਮੋ-ਸਾਹਮਣੇ ਖੜ੍ਹ ਜਾਂਦੇ ਸਨ। ਛੱਪੜ ਦੇ ਕਿਨਾਰੇ ਦੇ ਨੇੜੇ ਥੋੜ੍ਹਾ ਜਿਹਾ ਡੂੰਘਾ ਟੋਆ ਪੁੱਟ ਲਿਆ ਜਾਂਦਾ ਸੀ। ਇਸ ਟੋਏ ਵਿਚ ਛੱਪੜ ਦਾ ਪਾਣੀ ਭਰਦਾ ਰਹਿੰਦਾ ਸੀ। ਟੋਏ ਦੇ ਦੋਵੇਂ ਪਾਸੇ ਖੜ੍ਹੇ ਬੰਦੇ ਰੱਸੀਆਂ ਦੀ ਝੋਲ ਨਾਲ ਟੋਕਰੀ ਵਿਚ ਪਾਣੀ ਭਰ ਲੈਂਦੇ ਸਨ। ਝੋਲ ਨਾਲ ਹੀ ਟੋਕਰੀ ਨੂੰ ਉਠਾ ਕੇ ਉੱਚੇ ਥਾਂ ਬਣੇ ਖਾਲ ਵਿਚ ਟੋਕਰੀ ਦੇ ਪਾਣੀ ਨੂੰ ਉਲੱਦ ਦਿੰਦੇ ਸਨ। ਖਾਲ ਵਿਚੋਂ ਪਾਣੀ ਖੇਤ ਨੂੰ ਲਾ ਲਿਆ ਜਾਂਦਾ ਸੀ। ਲੱਕੜ ਦੀ ਟੋਕਰੀ ਦੀ ਥਾਂ ਫੇਰ ਲਹੇ ਦੇ ਕੁੰਡੇ ਨੂੰ ਵਰਤਿਆ ਜਾਣ ਲੱਗਿਆ। ਹੁਣ ਝੱਟੇ ਨਾਲ ਫਸਲ ਦੀ ਸਿੰਜਾਈ ਕਰਨ ਦਾ ਢੰਗ ਖਤਮ ਹੋ ਗਿਆ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.