ਸਮੱਗਰੀ 'ਤੇ ਜਾਓ

ਟਟੀਹਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਟੀਹਰੀ
Lapwing (ਲੈਪਵਿੰਗ)
ਬਲੈਕਸਮਿਥ ਟਟੀਹਰੀ (Vanellus armatus)
Scientific classification
Kingdom:
ਜਾਨਵਰ
Phylum:
ਕੋਰਡਾਟਾ
Class:
ਪੰਛੀ
Subclass:
Infraclass:
Superorder:
Order:
Suborder:
Family:
Subfamily:
ਵੈਨਲਲਾਈਨਾਏ

ਜੇਨੇਰਾ

ਏਰਿਥਰੋਗੋਨੀਜ
ਵੈਨਲਸ

ਟਟੀਹਰੀ (Lapwing) ਵਧੇਰੇ ਕਰ ਕੇ ਛੱਪੜਾਂ ਟੋਭਿਆਂ ਕਿਨਾਰੇ ਜਾਂ ਖੇਤਾਂ ਵਿੱਚ ਮਿਲਣ ਵਾਲਾ ਪੰਛੀ ਹੈ। ਉਥੇ ਇਸ ਨੂੰ ਖਾਣ ਲਈ ਕੀੜੇ-ਮਕੌੜੇ ਆਸਾਨੀ ਨਾਲ ਮਿਲ ਜਾਂਦੇ ਹਨ। ਇਹ ਇੱਕ ਅਵਾਰਾ ਪੰਛੀ ਹੈ ਅਤੇ ਮੋਕਲੀਆਂ ਥਾਵਾਂ ਤੇ ਰਹਿਣਾ ਇਸ ਦੀ ਪਸੰਦ ਹੈ।

ਇਸ ਦੀ ਸ਼ਕਲ ਸੂਰਤ ਬਗਲੇ ਨਾਲ ਮਿਲਦੀ-ਜੁਲਦੀ ਹੁੰਦੀ ਹੈ ਪਰ ਗਰਦਨ ਉਸ ਤੋਂ ਛੋਟੀ ਹੁੰਦੀ ਹੈ। ਸਿਰ ਅਤੇ ਗਰਦਨ ਦਾ ਉੱਪਰੀ ਭਾਗ ਅਤੇ ਗਲੇ ਦਾ ਥੱਲਾ ਕਾਲਾ ਹੁੰਦਾ ਹੈ। ਖੰਭ ਹਲਕੇ ਭੂਰੇ ਜਿਹੇ ਹੁੰਦੇ ਹਨ। ਸਿਰ ਦੇ ਦੋਵੇਂ ਪਾਸੇ ਚਿੱਟੀ ਚੌੜੀ ਪੱਟੀ ਹੁੰਦੀ ਹੈ।

ਟਟੀਰੀ ਕਦੇ ਵੀ ਰੁੱਖਾਂ ਉੱਤੇ ਨਹੀਂ ਬੈਠਦੀ । ਇਹ ਹਮੇਸ਼ਾ ਜ਼ਮੀਨ ਤੇ ਹੀ ਰਹਿੰਦੀ ਹੈ , ਜਿਸ ਕਾਰਨ ਇਸ ਨੂੰ ਬਹੁਤ ਸਾਵਧਾਨ ਰਹਿਣਾਂ ਪੈਂਦਾ ਹੈ , ਕਿਓ ਕਿ ਬਹੁਤ ਸਾਰੇ ਦੂਸਰੇ ਜੀਵ ਇਸਦੇ ਅੰਡਿਆਂ ਤੇ ਹਮਲਾ ਕਰ ਦਿੰਦੇ ਹਨ , ਇਸਦੇ ਅੰਡੇ ਬਿਲਕੁਲ ਨੰਗੇ ਹੁੰਦੇ ਹਨ , ਜੋ ਤਪਦੀ ਜ਼ਮੀਨ ਤੇ ਪਏ ਰਹਿੰਦੇ ਹਨ , ਪੈਲੀ ਵਾਹੁਣ ਸਮੇਂ ਜਾਂ ਪਾਣੀ ਲਾਉਣ ਵੇਲੇ ਵੀ ਇਸਦੇ ਅੰਡੇ ਖਤਰੇ ਚ ਰਹਿੰਦੇ ਹਨ ,

ਟਟੀਰੀ ਖੁਸ਼ਕ ਇਲਾਕਿਆਂ ਚ ਪਾਇਆ ਜਾਣ ਵਾਲਾ ਪੰਛੀ ਹੈ ,

ਇਹ ਜੇਠ ਹਾੜ ਮਹੀਨੇ ਵਿੱਚ ਚਾਰ ਅੰਡੇ ਦਿੰਦੀ ਹੈ ਇਹ ਕਣਕ ਦੀ ਫਸਲ ਵੱਢਣ ਤੋਂ ਬਾਅਦ ਜਮੀਨਾਂ ਖਾਲੀ ਹੋਣ ਦੌਰਾਨ ਤੁਰੰਤ ਆਲਣਾ ਬਣਾ ਲੈਂਦੀ ਹੈ , ਅਤੇ ਉਸ ਵਿੱਚ ਅੰਡੇ ਦਿੰਦੀ ਹੈ ,


ਹਵਾਲੇ

[ਸੋਧੋ]