ਸਮੱਗਰੀ 'ਤੇ ਜਾਓ

ਟਰੈਕ ਅਤੇ ਫ਼ੀਲਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟਰੈਕ ਅਤੇ ਫ਼ੀਲਡ
ਟਰੈਕ ਅਤੇ ਫ਼ੀਲਡ ਸਟੇਡੀਅਮ
ਛੋਟੇਨਾਮਟਰੈਕ
ਖ਼ਾਸੀਅਤਾਂ
ਟੀਮ ਦੇ ਮੈਂਬਰਹਾਂ
Mixed genderਨਹੀਂ
ਕਿਸਮਖੇਡਾਂ
ਪੇਸ਼ਕਾਰੀ
ਓਲੰਪਿਕ ਖੇਡਾਂਹਾਂ

ਟਰੈਕ ਅਤੇ ਫ਼ੀਲਡ ਖਿਡਾਰੀਆਂ ਦੀ ਦੌੜਨ, ਕੁਦਣਾ ਅਤੇ ਸੁਟਣਾ ਦੇ ਮੁਕਾਬਲਿਆਂ ਨਾਲ ਸਬੰਧਤ ਖੇਡਾਂ ਨੂੰ ਟਰੈਕ ਅਤੇ ਫ਼ੀਲਡ ਖੇਡਾਂ ਕਿਹਾ ਜਾਂਦਾ ਹੈ। ਇਹ ਨਾਮ ਖੇਡ ਦੇ ਮੈਂਦਾਨ ਤੋਂ ਲਿਆ ਗਿਆ ਹੈ ਜੋ ਇੱਕ ਆਂਡੇ ਦੀ ਸ਼ਕਲ ਦਾ ਹੁੰਦਾ ਹੈ ਜਿਸ ਦੇ ਵਿਚਕਾਰ ਘਾਹ ਦਾ ਮੈਂਦਾਨ ਅਤੇ ਬਾਹਰ ਦੌੜਨ ਵਾਲੇ ਟਰੈਕ ਹੁੰਦਾ ਹੈ ਵਿੱਚਕਾਰ ਮੈਂਦਾਨ ਵਿੱਚ ਕੁਦਣ ਅਤੇ ਸੁਟਣ ਦੀਆਂ ਖੇਡਾਂ ਹੁੰਦੀਆਂ ਹਨ।[1]

ਇਤਿਹਾਸ

[ਸੋਧੋ]

ਇਹਨਾਂ ਖੇਡਾਂ ਦੇ ਆਰੰਭ ਕਾਲ ਦਾ ਸਭ ਤੋਂ ਪੁਖਤਾ ਸਬੂਤ ਬਣੀ ਪੁਰਾਤਤਵ ਵਿਗਿਆਨੀਆਂ ਨੂੰ ਉਲੰਪੀਆਡ ਦੇ ਖੰਡਰਾਤ ਦੀ ਖੁਦਾਈ ਦੌਰਾਨ ਕਰੋਈਬੋਸ ਨਾਮ ਦੇ ਇੱਕ ਐਥਲੀਟ ਦੀ ਤਾਂਬੇ ਤੋਂ ਬਣੀ ਮੂਰਤੀ।ਏਲਿਸ ਸ਼ਹਿਰ ਨਾਲ ਸਬੰਧਿਤ ਇਸ ਐਥਲੀਟ ਦੀ ਮੂਰਤੀ ਉੱਤੇ ਉਸ ਦੇ ਬਾਇਓ ਡਾਟਾ ਸਮੇਤ ਉਲੰਪਿਕ ਚੈਂਪੀਅਨ 776 ਬੀਸੀ ਉਕਰਿਆ ਹੋਇਆ ਹੈ। ਪਹਿਲੀ ਵਾਰ ਇਹ ਐਥਲੀਟ ਸਿਰਫ 192 ਮੀਟਰ (600 ਫੁੱਟ) ਲੰਬੀ ਫਰਾਟਾ ਦੌੜ ਜਿੱਤ ਕੇ ਚੈਂਪੀਅਨ ਬਣਿਆ ਸੀ, ਜਿਸ ਨੂੰ ਸਟੇਡ ਕਿਹਾ ਜਾਂਦਾ ਸੀ। ਸਟੇਡੀਅਮ ਸ਼ਬਦ ਦੀ ਉਤਪਤੀ ਇਸੇ ਸਟੇਡ ਸ਼ਬਦ ਤੋਂ ਹੋਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਹੋ ਸਕਦਾ ਇਹ ਖੇਡਾਂ ਇਸ ਤੋਂ ਵੀ ਪਹਿਲਾਂ ਆਰੰਭ ਹੋਈਆਂ ਹੋਣ। 776 ਬੀ ਸੀ ਤੋਂ ਇਹਨਾਂ ਖੇਡਾਂ ਦਾ ਲਿਖਤੀ ਇਤਿਹਾਸ ਮਿਲਣ ਦੇ ਵੀ ਪ੍ਰਮਾਣ ਮਿਲਦੇ ਹਨ।ਇਹਨਾਂ ਖੇਡਾਂ ਦਾ ਦੌਰ ਲੱਗ ਭੱਗ 12 ਸਦੀਆਂ ਤੱਕ ਚਲਦਾ ਰਿਹਾ।ਚਾਰ ਸਾਲ ਬਾਅਦ ਹੋਣ ਵਾਲੀਆਂ ਇਹਨਾਂ ਖੇਡਾਂ ਦੀ ਹਰਮਨ ਪਿਆਰਤਾ ਦਾ ਪਤਾ ਇੱਥੋਂ ਲਗਦਾ ਹੈ ਕਿ ਇਹਨਾਂ ਵਿੱਚ ਭਾਗ ਲੈਣ ਲਈ ਯੂਨਾਨ ਦੇ ਕੋਨੇ ਕੋਨੇ ਤੋਂ ਇਲਾਵਾ ਰੋਮ ਅਤੇ ਤੁਰਕੀ ਆਦਿ ਤੋਂ ਖਿਡਾਰੀ ਆਉਂਦੇ ਸਨ।ਖੇਡਾਂ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਇੱਕ ਤਰ੍ਹਾਂ ਨਾਲ ਜੰਗ ਬੰਦੀ ਦੀ ਰਵਾਇਤ ਸੀ, ਜਿਸ ਨੂੰ ਗਰੀਕੀ ਵਿੱਚ olympia Truce ਕਿਹਾ ਜਾਂਦਾ ਸੀ।ਤਕਰੀਬਨ ਤਿੰਨ ਮਹੀਨੇ ਪਹਿਲਾਂ ਇੱਕ ਦੂਜੀ ਰਿਆਸਤ ਖਿਲਾਫ਼ ਚਲਦੀਆਂ ਫੌਜੀ ਕਾਰਵਾਈਆਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਸੀ।ਇਥੋਂ ਤੱਕ ਕਿ ਖੇਡਾਂ ਦੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਮੌਤ ਦੀਆਂ ਸਜ਼ਾਵਾਂ ਤੱਕ ਨੂੰ ਮੁਆਫ ਕਰ ਦਿੱਤਾ ਜਾਂਦਾ ਸੀ।ਇਸ ਰਵਾਇਤ ਦਾ ਉਦੇਸ਼ ਦੂਰ ਦੁਰਾਡੇ ਤੋਂ ਆਉਣ ਵਾਲੇ ਖਿਡਾਰੀਆਂ ਦੀ ਸੁਰੱਖਿਅਤ ਪਹੁੰਚ ਅਤੇ ਵਾਪਸੀ ਨੂੰ ਯਕੀਨੀ ਬਣਾਉਣਾ ਸੀ।

ਈਵੈਂਟਸ

[ਸੋਧੋ]

ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਤੇਜ਼, ਮਿਡਲ ਅਤੇ ਲੰਮੀ ਦੂਰੀ ਦੀਆਂ ਈਵੈਂਟਸ ਹੁੰਦੇ ਹਨ ਜਿਵੇਂ ਕਿ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ। ਇਸ ਵਿੱਚ ਜਿਆਦਾ ਤੇਜ਼ ਦੌੜਨ ਵਾਲੇ ਖਿਡਾਰੀ ਨੂੰ ਜੇਤੂ ਐਲਾਨਿਆ ਜਾਂਦਾ ਹੈ। ਦੂਜੇ ਈਵੈਂਟਸ ਵਿੱਚ ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ ਹਨ ਇਹਨਾਂ ਵਿੱਚ ਇਹਨਾਂ ਵਿੱਚ ਜਿਆਦਾ ਦੂਰੀ ਵਾਲੇ ਖਿਡਾਰੀ ਨੂੰ ਜੇਤੂ ਐਲਾਣਿਆ ਜਾਂਦਾ ਹੈ। ਇਹ ਸਾਰੇ ਈਵੈਂਟਸ ਵਿੱਚ ਖਿਡਾਰੀ ਆਪਣੇ ਪੱਧਰ ਤੇ ਭਾਗ ਲੈਂਦਾ ਹੈ ਕੁਝ ਕੁ ਹੀ ਈਵੈਂਟਸ ਹਨ ਜਿਹਨਾਂ ਵਿੱਚ ਚਾਰ ਜਾਂ ਵੱਧ ਖਿਡਾਰੀ ਭਾਗ ਲੈ ਸਕਦੇ ਸਨ। ਇਹ ਮੁਕਾਬਲੇ ਮਰਦ ਅਤੇ ਔਰਤਾਂ ਦੋਨਾ ਲਈ ਹੁੰਦੇ ਹਨ।



ਟਰੈਕ ਅਤੇ ਫ਼ੀਲਡ ਈਵੈਂਟਸ
ਟਰੈਕ ਫ਼ੀਲਡ ਮਿਲ ਕੇ ਖੇਡੇ ਜਾਣ ਵਾਲੇ
ਤੇਜ਼ ਦੌੜਾਂ ਮੱਧਮ ਦੂਰੀ ਦੀਆਂ ਦੌੜਾਂ ਲੰਮੀ ਦੂਰੀ ਦੀਆਂ ਦੌੜਾਂ ਅੜਿੱਕਾ ਦੌੜਾਂ ਰਿਲੇਅ ਜੰਪ ਥਰੋ
60 ਮੀਟਰ
100 ਮੀਟਰ
200 ਮੀਟਰ
400 ਮੀਟਰ
800 ਮੀਟਰ
1500 ਮੀਟਰ
3000 ਮੀਟਰ
5000 ਮੀਟਰ
10,000 ਮੀਟਰ
60 ਮੀਟਰ ਅੜਿੱਕਾ
100 ਮੀਟਰ ਅੜਿੱਕਾ
110 ਮੀਟਰ ਅੜਿੱਕਾ
400 ਮੀਟਰ ਅੜਿੱਕਾ
3000 ਮੀਟਰ ਧੀਮੀ ਦੌੜ
4×100 ਮੀਟਰ ਰਿਲੇਅ
4×400 ਮੀਟਰ ਰਿਲੇਅ
ਲੰਮੀ ਛਾਲ
ਤਿਹਰੀ ਛਾਲ
ਉੱਚੀ ਛਾਲ
ਪੋਲ ਵਾਲਟ
ਗੋਲਾ ਸੁਟਨਾ
ਡਿਸਕਸ ਸੁਟਣਾ
ਹੈਮਰ ਥਰੋ
ਨੇਜਾਬਾਜ਼ੀ
ਪੰਜ ਈਵੈਂਟਸ 'ਚ ਭਾਗ ਲੈਣਾ
ਸੱਤ ਈਵੈਂਟਸ 'ਚ ਭਾਗ ਲੈਣਾ
ਅੱਠ ਈਵੈਂਟਸ 'ਚ ਭਾਗ ਲੈਣਾ


ਹਵਾਲੇ

[ਸੋਧੋ]
  1. Rosenbaum, Mike. Introductions to Track and Field Events Archived 2015-05-29 at the Wayback Machine.. About. Retrieved on 2014-09-28.