ਟਿਫ਼ਨੀ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਿਫ਼ਨੀ ਬਰਾੜ
ਨਿੱਜੀ ਜਾਣਕਾਰੀ
ਜਨਮਟਿਫ਼ਨੀ ਮਾਰੀਆ ਬਰਾੜ
(1988-09-14)ਸਤੰਬਰ 14, 1988
ਚੇਨਈ, ਤਮਿਲਨਾਡੂ
ਅਲਮਾ ਮਾਤਰRamakrishna Mission Vivekananda University, Coimbatore
ਕੰਮ-ਕਾਰਜੋਤੀਰਗਮਯਾ ਫਾਊਂਡੇਸ਼ਨ ਦੀ ਸੰਸਥਾਪਕ
ਕਿੱਤਾSocial worker, Special educator, visionary, Motivational Speaker

ਟਿਫ਼ਨੀ ਬਰਾੜ (ਜਨਮ 1988) ਇਕ ਭਾਰਤੀ ਕਮਿਊਨਿਟੀ ਸਰਵਿਸ ਵਰਕਰ ਹੈ ਜੋ ਬਚਪਨ ਤੋਂ ਹੀ ਅੰਨ੍ਹੀ ਹੈ। ਉਹ ਇੱਕ ਗੈਰ-ਮੁਨਾਫਾ ਸੰਸਥਾ, ਜੋਤੀਰਗਮਯਾ ਫਾਊਂਡੇਸ਼ਨ ਦੀ ਸੰਸਥਾਪਕ ਹੈ ਜਿਸਦਾ ਮੰਤਵ ਸਫਲਤਾਪੂਰਵਕ ਅਤੇ ਨਿਰਵਿਘਨ ਹਸਤੀ ਲਈ ਲੋੜੀਂਦੇ ਹੁਨਰ ਹਾਸਲ ਕਰਨ ਵਾਸਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਅੰਨ੍ਹੇ ਲੋਕਾਂ ਦੀ ਮਦਦ ਕਰਨਾ ਹੈ।[1]

ਜੀਵਨੀ[ਸੋਧੋ]

"I envision a society without any physical or psychological barriers towards the blind – a barrier free environment where the blind can walk freely, can travel, can work, think for themselves, and live proud and dignified lives like other citizens. Society thinks that we can only sing sweet songs, only become teachers and telephone operators in the bank. But we can do more. We can dance, we can fire juggle, we can do martial arts, we can become managers and directors of companies. But society is constantly interpreting what we can do and what we can't. This has to change very soon,"-
Tiffany Brar[2]

ਮੂਲ ਰੂਪ ਵਿੱਚ ਉੱਤਰੀ ਭਾਰਤ ਤੋਂ ਟਿਫਨੀ ਬਰਾੜ ਦਾ ਜਨਮ ਚੇਨਈ ਵਿੱਚ ਹੋਇਆ ਸੀ। ਇੱਕ ਰੇਟੀਨਾ ਦੀ  ਬਿਮਾਰੀ ਦੇ ਕਾਰਨ ਉਸ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਉਹ ਅੰਨ੍ਹੀ ਹੋ ਗਈ। ਇੱਕ ਭਾਰਤੀ ਸੈਨਾ ਅਫਸਰ ਦੀ ਧੀ, ਬਰਾੜ ਨੂੰ ਕਈ ਖੇਤਰਾਂ ਦੀ ਯਾਤਰਾ ਕਰਨ ਦਾ ਫਾਇਦਾ ਹੋਇਆ ਸੀ। ਕਿਉਂਕਿ ਉਹ ਅੰਨ੍ਹੀ ਸੀ, ਜ਼ਬਾਨੀ ਸੰਚਾਰ ਬਹੁਤ ਮਹੱਤਵਪੂਰਨ ਸੀ ਅਤੇ ਨਤੀਜੇ ਵਜੋਂ ਉਹ ਬਹੁਭਾਸ਼ਾਈ ਬਣ ਗਈ।[3] ਆਪਣੇ ਬਚਪਨ ਦੌਰਾਨ ਬਰਾੜ ਨੇ ਪੰਜ ਭਾਰਤੀ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਬੋਲਣਾ ਸਿੱਖ ਲਿਆ ਸੀ। ਉਸਨੇ ਆਪਣੀ ਪੜ੍ਹਾਈ ਗ੍ਰੇਟ ਬ੍ਰਿਟੇਨ ਵਿੱਚ ਸ਼ੁਰੂ ਕੀਤੀ, ਜਦੋਂ ਉਸਦੇ ਪਿਤਾ ਉਥੇ ਤਾਇਨਾਤ ਸਨ। ਉਹ ਫਿਰ ਭਾਰਤ ਪਰਤ ਆਈ ਅਤੇ ਅੰਨ੍ਹਿਆਂ ਲਈ ਸਕੂਲਾਂ ਵਿਚ, ਏਕੀਕ੍ਰਿਤ ਸਕੂਲਾਂ ਵਿੱਚ, ਅਤੇ ਫੌਜੀ ਸਕੂਲਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਕੀਤੀ ਜੋ ਅੰਨ੍ਹਿਆਂ ਲਈ ਵਿਸ਼ੇਸ਼ ਨਹੀਂ ਸਨ।[4] ਕੇਰਲਾ ਵਿੱਚ ਆਪਣੀ ਮੁਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਸ ਦੇ ਪਿਤਾ ਨੂੰ ਦਾਰਜੀਲਿੰਗ ਭੇਜ ਦਿੱਤਾ ਗਿਆ, ਜਿਥੇ ਉਸ ਨੇ ਅੰਨ੍ਹਿਆਂ ਲਈ ਮੈਰੀ ਸਕੌਟ ਹੋਮਜ ਵਿੱਚ ਪੜ੍ਹੀ।[5][ਹਵਾਲਾ ਲੋੜੀਂਦਾ]

ਉਸ ਦੀ ਮਾਂ ਦੀ ਮੌਤ ਨੇ ਉਸ ਨੂੰ ਅਜਿਹੀ ਹਾਲਤ ਵਿੱਚ ਛੱਡ ਦਿੱਤਾ ਜਿਸ ਵਿੱਚ ਉਸਨੂੰ ਆਪਣੇ ਲਈ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਸੀ।[3] ਆਪਣੇ ਸਕੂਲ ਦੇ ਦਿਨਾਂ ਦੌਰਾਨ ਇੱਕ ਅੰਨ੍ਹੇ ਵਿਅਕਤੀ ਵਜੋਂ, ਉਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਦਾਹਰਣ ਵਜੋਂ, ਉਸ ਨੂੰ ਕਲਾਸ ਦੇ ਪਿਛਲੇ ਪਾਸੇ ਬੈਠਾਇਆ ਜਾਂਦਾ ਸੀ ਅਤੇ ਕਈ ਵਾਰ ਸਵਾਲਾਂ ਦੇ ਜਵਾਬ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਉਸਦੇ ਬ੍ਰੇਲ ਨੋਟ ਜਾਂ ਤਾਂ ਬਹੁਤ ਦੇਰ ਨਾਲ ਆਉਂਦੇ ਸਨ ਜਾਂ ਬਿਲਕੁਲ ਪਹੁੰਚਦੇ ਹੀ ਨਹੀਂ ਸਨ। ਉਸ ਦੇ ਮਾਪੇ ਉਸ ਨੂੰ ਆਸਰਾ ਦਿੰਦੇ ਅਤੇ ਉਸ ਦੀ ਰੱਖਿਆ ਕਰਦੇ ਸੀ ਅਤੇ ਆਪਣੀ 20 ਸਾਲ ਦੀ ਉਮਰ ਟੱਪ ਜਾਣ ਤੱਕ ਉਹ ਇਹ ਨਹੀਂ ਜਾਣਦੀ ਸੀ ਕਿ ਉਸ ਨੇ ਆਪਣੇ ਮਾਮਲਿਆਂ ਦੀ ਆਪ ਦੇਖਭਾਲ ਕਰਨ ਲਈ ਸੁਤੰਤਰ ਤੌਰ 'ਤੇ ਕਿਵੇਂ ਕੰਮ ਕਰਨਾ ਹੈ। ਉਹ ਲਗਾਤਾਰ ਸੁਜਾਖੇ ਲੋਕਾਂ ਤੇ ਨਿਰਭਰ ਸੀ ਕਿ ਉਹ ਉਸਨੂੰ ਸਕੂਲ, ਕਾਲਜ ਅਤੇ ਹੋਰ ਥਾਵਾਂ ਤੇ ਲਿਜਾਣ ਲਈ ਨਾਲ ਜਾਂਦੇ। ਇਸ ਕਰਕੇ, ਬਰਾੜ ਨੇ ਜੀਵਨ ਵਿੱਚ ਬਹੁਤ ਦੇਰ ਨਾਲ ਰੋਜ਼ਾਨਾ ਜ਼ਿੰਦਗੀ ਦੇ ਗੁਰ ਸਿੱਖੇ। ਇਹ ਉਸ ਲਈ ਇੱਕ ਵੱਡੀ ਚੁਣੌਤੀ ਸੀ।

ਉਸਦੇ ਸਹਿਪਾਠੀਆਂ ਵਲੋਂ ਲਗਾਤਾਰ ਭੇਦਭਾਵ ਅਤੇ ਇਕੱਲਤਾ ਅਤੇ ਵੱਖੋ-ਵੱਖ ਸਮਾਗਮਾਂ ਵਿੱਚ ਸ਼ਾਮਿਲ ਨਾ ਕੀਤਾ ਜਾਣਾ ਕਿਉਂਕਿ ਉਹ ਅੰਨ੍ਹੀ ਸੀ। ਇਨ੍ਹਾਂ ਭੇਦਭਾਵਾਂ ਨੇ ਕੇਰਲ ਵਿੱਚ ਅੰਨ੍ਹਿਆਂ ਦੀ ਸਥਿਤੀ ਨੂੰ ਬਦਲਣ ਲਈ ਇੱਕ ਅੰਦਰੂਨੀ ਤਾਂਘ ਤਕੜੀ ਕਰਨ ਲਈ ਉਸ ਨੂੰ ਉਤਸ਼ਾਹਿਤ ਕੀਤਾ।ਹਾਲਾਂਕਿ ਉੱਤਰੀ ਭਾਰਤੀ ਮੂਲ ਦੀ ਹੈ, ਬਰਾੜ ਮਹਿਸੂਸ ਕਰਦੀ ਹੈ ਕਿ ਉਸਦੀ ਬਾਕੀ ਦੀ ਹੋਣੀ ਕੇਰਲ ਵਿੱਚ ਹੀ ਹੈ, ਜਿੱਥੇ ਉਹ ਵਰਤਮਾਨ ਵਿੱਚ ਰਹਿੰਦੀ ਹੈ। ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਬੱਚਿਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਦੇਖਦਿਆਂ ਉਸਨੇ ਅੰਨ੍ਹਿਆਂ ਦੀ ਮੌਜੂਦਾ ਸਥਿਤੀ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ। ਉਸਨੇ ਆਪਣੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਆਪਣੇ 12 ਵੀਂ ਜਮਾਤ ਵਿੱਚ ਸੁਜਾਖਿਆਂ ਸਮੇਤ ਸਾਰਿਆਂ ਵਿੱਚੋਂ ਪਹਿਲੇ ਸਥਾਨ ਤੇ ਰਹੀ।

ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ 2006 ਵਿੱਚ ਤ੍ਰਿਵੇਦਰਮ ਦੇ ਸਰਕਾਰੀ ਮਹਿਲਾ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਡਿਗਰੀ ਪੂਰੀ ਕੀਤੀ। 2009 ਵਿੱਚ ਆਪਣੀ ਡਿਗਰੀ ਪੂਰੀ ਹੋਣ ਤੋਂ ਬਾਅਦ ਉਸਨੇ ਇੱਕ ਸੰਸਥਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੂੰ ਵੱਖ-ਵੱਖ ਸੰਸਥਾਵਾਂ ਦੀ ਯਾਤਰਾ ਕਰਨੀ ਪੈਈ, ਜਿਥੇ ਉਹ ਬਹੁਤ ਸਾਰੇ ਦੱਬੇ ਹੋਏ ਅੰਨ੍ਹੇ ਲੋਕਾਂ ਨੂੰ ਮਿਲੀ, ਜਿਹਨਾਂ ਨੂੰ ਉਹਨਾਂ ਦੇ ਘਰ ਦੀਆਂ ਚਾਰ ਕੰਧਾਂ ਦੇ ਅੰਦਰ ਸੀਮਤ ਰੱਖਿਆ ਗਿਆ ਸੀ ਅਤੇ ਜਿਹਨਾਂ ਕੋਲ ਢੁਕਵੀਂ ਸਿਖਲਾਈ ਦੀ ਘਾਟ ਸੀ। ਇਸ ਨੇ ਉਸ ਨੂੰ ਅੱਗੇ ਵਧਣ ਅਤੇ ਉਸ ਦੀ ਸੰਸਥਾ ਜਯੋਤਰੀਗਮਯਾ ਫਾਊਂਡੇਸ਼ਨ ਬਣਾਉਣ ਲਈ ਉਕਸਾਇਆ।  [6]

ਦੋ ਸਾਲ ਲਈ ਕੰਮ ਕਰਨ ਦੇ ਬਾਅਦ ਬਰਾੜ ਕੋਇੰਬਟੂਰ ਵਿੱਚ ਸਰੀਰਾਮਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਯੂਨੀਵਰਸਿਟੀ ਤੋਂ ਵਿਸ਼ੇਸ਼ ਸਿੱਖਿਆ (ਦਿੱਖ ਵਿਕਾਰ) ਵਿੱਚ ਆਪਣੀ ਬੀ.ਐਡ ਕੀਤੀ।2012 ਵਿਚ, ਉਸ ਨੇ ਅੰਨ੍ਹਿਆਂ ਦੇ ਲਈ ਜਯੋਤਿਰਗਾਮਯਾ (ਜਿਸਦਾ ਮਤਲਬ ਹੈ "ਰੋਸ਼ਨੀ ਵੱਲ ਜਾ ਰਿਹਾ ਹੈ") ਮੋਬਾਈਲ ਸਕੂਲ ਚਲਾਉਣਾ ਸ਼ੁਰੂ ਕੀਤਾ। 

ਹਵਾਲੇ[ਸੋਧੋ]

  1. "Welcome to Jyothirgamaya Foundation! | Jyothirgamaya". www.jyothirgamayaindia.org. Retrieved 2016-01-28. 
  2. "Jyothirgamaya Foundation". 
  3. 3.0 3.1 "Dispelling Darkness- Jyothirgamaya Foundation's Tiffany Brar". The New Indian Express. Retrieved 2016-05-02. 
  4. "They Say the Blind Should Not Lead the Blind. She Proves Them Wrong.". The Better India (in ਅੰਗਰੇਜ਼ੀ). Retrieved 2016-01-28. 
  5. "They Say the Blind Should Not Lead the Blind. She Proves Them Wrong.". The Better India (in ਅੰਗਰੇਜ਼ੀ). 2015-12-22. Retrieved 2016-05-02. 
  6. "From darkness to light". The Hindu (in ਅੰਗਰੇਜ਼ੀ). 2016-01-07. ISSN 0971-751X. Retrieved 2016-05-02.