ਟਿੰਟੂ ਲੁੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਿੰਟੂ ਲੁੱਕਾ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ
ਜਨਮ (1989-04-21) 21 ਅਪ੍ਰੈਲ 1989 (ਉਮਰ 30)
ਵਾਲਾਥੋੜੇ, ਇਰਿਤੀ, ਕੇਰਲਾ, ਭਾਰਤ
ਖੇਡ
ਦੇਸ਼ਭਾਰਤ
ਖੇਡਦੌੜਾਕ
ਈਵੈਂਟ800 ਮੀਟਰ

ਟਿੰਟੂ ਲੁੱਕਾ (ਜਨਮ 26 ਅਪ੍ਰੈਲ 1989) ਇੱਕ ਭਾਰਤੀ ਅਥਲੀਟ ਹੈ ਜੋ ਕਿ ਟਰੈਕ ਅਤੇ ਫ਼ੀਲਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਟਿੰਟੂ ਲੁੱਕਾ 800 ਮੀਟਰ ਅਤੇ 400 ਮੀਟਰ ਦੌੜਾਂ ਵਿੱਚ ਹਿੱਸਾ ਲੈਂਦੀ ਹੈ। ਉਹ 800 ਮੀਟਰ ਦੌੜ ਦੇ ਮਹਿਲਾ ਮੁਕਾਬਲਿਆਂ ਵਿੱਚ ਰਾਸ਼ਟਰੀ ਰਿਕਾਰਡ ਬਣਾ ਚੁੱਕੀ ਹੈ। ਟਿੰਟੂ ਨੇ ਪੀ.ਟੀ. ਊਸ਼ਾ ਦੀ ਕੋਚਿੰਗ ਹੇਠ ਊਸ਼ਾ ਐਥਲੈਟਿਕਸ ਸਕੂਲ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। 2014 ਵਿੱਚ ਉਸ ਨੂੰ ਭਾਰਤ ਸਰਕਾਰ ਦੁਆਰਾ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।[1]

2016 ਓਲੰਪਿਕ ਖੇਡਾਂ ਵਿੱਚ[ਸੋਧੋ]

2016 ਰੀਓ ਓਲੰਪਿਕ ਖੇਡਾਂ ਵਿੱਚ ਟਿੰਟੂ ਲੁੱਕਾ ਬੁੱਧਵਾਰ, 17 ਅਗਸਤ 2016 ਨੂੰ ਮਹਿਲਾ 800 ਮੀਟਰ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇਡ਼ ਵਿੱਚ ਹੀਟ-3 'ਚ ਛੋਵੇਂ ਸਥਾਨ 'ਤੇ ਰਹੀ। ਲੁੱਕਾ ਨੇ 2 ਮਿੰਟ 0.48 ਸੈਕਿੰਡ ਦਾ ਸਮਾਂ ਕੱਢ ਕੇ ਹੀਟ-3 ਪੂਰੀ ਕੀਤੀ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]