ਟੀ.ਕੇ. ਮਾਧਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੀ.ਕੇ. ਮਾਧਵਨ
TK Madhavan Statue, Vaikom.JPG
ਟੀ.ਕੇ. ਮਾਧਵਨ ਦੀ ਮੂਰਤੀ
ਜਨਮ(1885-09-02)2 ਸਤੰਬਰ 1885
ਕਾਰਤਿਕਾਪੱਲੀ
ਮੌਤ27 ਅਪ੍ਰੈਲ 1930(1930-04-27) (ਉਮਰ 44)
ਰਾਸ਼ਟਰੀਅਤਾਭਾਰਤੀ
ਪੇਸ਼ਾਸਮਾਜਿਕ ਸੁਧਾਰਕ, ਪੱਤਰਕਾਰ ਅਤੇ ਇਨਕਲਾਬੀ
ਸਾਥੀਨਰਾਇਣੀ ਅੰਮਾ
ਬੱਚੇ2[1]

ਟੀ.ਕੇ. ਮਾਧਵਨ (2 ਸਤੰਬਰ 1885 – 27 ਅਪ੍ਰੈਲ 1930) ਇੱਕ ਭਾਰਤੀ ਸਮਾਜਿਕ ਸੁਧਾਰਕ, ਪੱਤਰਕਾਰ ਅਤੇ ਇਨਕਲਾਬੀ ਸੀ, ਜੋ ਸ੍ਰੀ ਨਾਰਾਇਣ ਧਰਮ ਪਰਿਪਾਲਨ (SNDP) ਨਾਲ ਸ਼ਾਮਲ ਸੀ।[2] ਉਸਨੇ ਸਾਰੀਆਂ ਜਾਤਾਂ ਦੇ ਮਨੁੱਖੀ ਹੱਕਾਂ ਲਈ ਲੜਾਈ ਲੜੀ। ਉਸ ਨੇ ਨੀਵੀਂ ਜਾਤ ਦੇ ਲੋਕਾਂ ਨੂੰ ਇੱਕ ਕਰ ਕੇ ਉਹਨਾਂ ਨੂੰ ਸਮਾਜ ਵਿਚ ਆਪਣੇ ਅਧਿਕਾਰਾਂ ਬਾਰੇ ਪੜ੍ਹਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਹ ਕੇਰਲ ਤੋਂ ਸੀ ਅਤੇ ਉਸਨੇ ਅਛੂਤਤਾ ਦੇ ਵਿਰੁੱਧ ਸੰਘਰਸ਼ ਦਾ ਸਮਰਥਨ ਕੀਤਾ, ਜਿਸ ਨੂੰ ਵੈੱਕਮ ਸਤਿਆਗ੍ਰਹਿ ਕਿਹਾ ਜਾਂਦਾ ਹੈ। 

ਸ਼ੁਰੂ ਦਾ ਜੀਵਨ[ਸੋਧੋ]

ਮਾਧਵਨ ਦਾ ਜਨਮ 2 ਸਤੰਬਰ 1885 ਨੂੰ ਕੇਸ਼ਵਨ ਚੰਨਰ ਅਤੇ ਉਮਿਨੀ ਅੰਮਾ ਦੇ ਘਰ ਉਸ ਸਮੇਂ ਦੇ ਤਰਾਵਣਕੋਰ ਰਾਜ ਕਾਰਤਿਕਾਪੱਲੀ ਵਿਚ ਹੋਇਆ ਸੀ। ਉਸਦਾ ਪਰਿਵਾਰ ਤਰਾਵਣਕੋਰ ਰਾਜ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਸੀ। ਉਸਦਾ ਮਾਮਾ ਸ੍ਰੀ ਮੂਲਮ ਪ੍ਰਜਾ ਸਭਾ ਦੇ ਮੈਂਬਰ ਸੀ। ਮਾਧਵਨ ਦੀ ਰਸਮੀ ਸਿੱਖਿਆ ਉਹਨਾਂ ਦੇ ਪਿੰਡ ਵਿਚ ਹੀ ਹੋਈ ਸੀ। ਉਹ ਆਪਣੀ ਉੱਚ ਸਿੱਖਿਆ ਨੂੰ ਪੂਰਾ ਨਾ ਕਰ ਸਕਿਆ।  ਫਿਰ ਵੀ ਗਿਆਨ ਪ੍ਰਾਪਤ ਕਰਨ ਦੀ ਪਿਆਸ ਅਜੇ ਵੀ ਉਸ ਵਿੱਚ ਰਹਿ ਗਈ ਸੀ ਜਿਸਦੀ ਨਤੀਜੇ ਵਜੋਂ, ਉਸਨੇ ਅੰਗਰੇਜ਼ੀ ਭਾਸ਼ਾ ਵਿੱਚ ਚੰਗਾ ਲਿਖਣਾ ਅਤੇ ਬੋਲਣਾ ਸਿੱਖ ਲਿਆ।   

ਕੈਰੀਅਰ[ਸੋਧੋ]

1917 ਵਿਚ ਉਹ ਰੋਜ਼ਾਨਾ ਅਖ਼ਬਾਰ, 'ਦੇਸਾਭਮਾਨੀ' ਵਿੱਚ ਚਲਿਆ ਗਿਆ। ਉਹ ਟੈਂਪਲ ਐਂਟਰੀ ਮੂਵਮੈਂਟ ਵਿਚ ਸ਼ਾਮਲ ਸੀ, ਜਿਸ ਨੇ ਕੇਰਲਾ ਦੇ ਮੰਦਰਾਂ ਵਿਚ ਦੱਬੇ-ਕੁਚਲੇ ਅਤੇ ਨੀਵੀਂ ਜਾਤ ਦੇ ਲੋਕਾਂ ਦੇ ਦਾਖਲੇ ਲਈ ਲੜਾਈ ਲੜੀ [3] 1918 ਵਿਚ ਮਾਧਵਨ ਤ੍ਰਵਾਣਕੋਰ ਦੀ ਵਿਧਾਨਿਕ ਸਭਾ, ਸ੍ਰੀ ਮੂਲਮ ਪ੍ਰਜਾ ਸਭਾ ਲਈ ਚੁਣਿਆ ਗਿਆ ਸੀ। 17 ਸਾਲ ਦੀ ਉਮਰ ਵਿੱਚ, ਮਾਧਵਨ ਨੇ ਸਰਕਾਰੀ ਸੇਵਾਵਾਂ ਵਿਚ ਈਜਾਵਜ਼ ਲੋਕਾਂ ਦੀਆਂ ਅਸਮਰਥਤਾਵਾਂ ਦੇ ਵਿਸ਼ੇ ਤੇ ਸ੍ਰੀ ਮੁਲਮ ਪ੍ਰਜਾ ਸਭਾ ਵਿਚ ਆਪਣੇ ਮਾਮੇ ਦੀ ਜਗਾਹ ਭਾਸ਼ਣ ਦਿੱਤਾ, ਜਿਸ ਨਾਲ ਉਸ ਦਾ ਚੰਗਾ ਨਾਮ ਹੋ ਗਿਆ।ਉਸ ਨੇ ਜਾਤ ਅਤੇ ਭਾਈਚਾਰੇ ਦੇ ਭੇਦਭਾਵ ਨੂੰ ਛੱਡ ਕੇ ਹਰ ਵਿਅਕਤੀ ਨੂੰ ਮੰਦਰ ਵਿੱਚ ਜਾਣ ਅਤੇ ਪੂਜਾ ਕਰਨ ਦੀ ਇਜਾਜ਼ਤ ਮੰਗਣ ਲਈ ਇੱਕ ਮਤਾ ਪੇਸ਼ ਕੀਤਾ ਅਤੇ 1923 ਵਿਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਕਾਕੀਨਾਡਾ ਅਜਲਾਸ ਵਿੱਚ ਛੂਤ-ਛਾਤ ਦੇ ਖਾਤਮੇ ਲਈ ਇੱਕ ਮਤਾ ਪੇਸ਼ ਕੀਤਾ। 1924 ਵਿਚ ਵੈਕਮ ਸੱਤਿਆਗ੍ਰਿਹ ਦੀ ਸ਼ੁਰੂਆਤ ਮਾਧਵਨ, ਕੇ. ਕੈਲੱਪਨ ਅਤੇ ਕੇ ਪੀ. ਕੇਸਾਵ ਮੇਨਨ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਵੈੱਕਮ ਮਹਾਂਦੇਵ ਮੰਦਰ ਦੇ ਸਾਹਮਣੇ ਵਾਲੀ ਸੜਕ ਤੇ ਦਲਿਤ ਲੋਕਾਂ ਦੇ ਚੱਲਣ ਦਾ ਹੱਕ ਪ੍ਰਾਪਤ ਕੀਤਾ ਜਾ ਸਕੇ। ਮਾਧਵਨ ਅਤੇ ਕੇਸਵ ਮੈਨਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੈਦ ਕਰ ਦਿੱਤਾ ਗਿਆ। ਅੰਤ ਵਿੱਚ, ਤ੍ਰਾਵਣਕੋਰ ਦੇ ਮਹਾਰਾਜਾ ਨੇ ਸਾਰੇ ਲੋਕਾਂ ਲਈ ਸੜਕ ਖੋਲ੍ਹਣ ਦੀ ਸਹਿਮਤੀ ਦੇ ਦਿੱਤੀ ਅਤੇ ਵੈਕਮ ਸੱਤਿਆਗ੍ਰਿਹ ਇੱਕ ਬਹੁਤ ਵੱਡੀ ਸਫਲਤਾ ਹੋ ਨਿਬੜਿਆ ਸੀ। ਪਰ, ਉਸ ਨੂੰ ਮੰਦਰ ਦੇ ਦਾਖ਼ਲੇ ਲਈ ਸੰਘਰਸ਼ ਜਾਰੀ ਰੱਖਣਾ ਪਿਆ। 1927 ਵਿਚ ਉਸ ਨੂੰ ਐਸ.ਐਨ.ਡੀ.ਪੀ ਯੋਗਮ ਦਾ ਪ੍ਰਬੰਧਕ ਸਕੱਤਰ ਬਣਾਇਆ ਗਿਆ। ਟੀ.ਕੇ. ਮਾਧਵਨ ਨੇ ਐਸ.ਐਨ.ਡੀ.ਪੀ ਯੋਗਮ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਇੱਕ ਸਵੈ-ਇੱਛਕ ਸੰਸਥਾ "ਧਰਮ ਭੱਟ ਸੰਘਮ" ਦੀ ਸਥਾਪਨਾ ਕੀਤੀ। 

ਇਹ ਟੀ. ਕੇ ਮਾਧਵਨ ਸੀ ਜਿਸ ਨੇ ਡਾ. ਪਾਲਪੂ ਦੀ ਜੀਵਨੀ ਲਿਖੀ।

ਗਾਂਧੀ ਨਾਲ ਮੀਟਿੰਗ  [ਸੋਧੋ]

ਅਛੂਤਾਂ ਨੂੰ ਆਜ਼ਾਦੀ ਦੇਣ ਦੇ ਕਾਜ ਦੀ ਸਹਾਇਤਾ ਲਈ, ਟੀ.ਕੇ. ਮਾਧਵਨ ਨੇ ਤਿਰੁਨੇਲਵੇਲੀ ਵਿਚ ਮਹਾਤਮਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਹੇਠਲੀਆਂ ਜਾਤੀਆਂ ਅਤੇ ਜਾਤ ਪ੍ਰਣਾਲੀ ਦੇ ਆਧਾਰ ਤੇ ਉਹਨਾਂ ਨਾਲ ਵਿਤਕਰੇ ਸੰਬੰਧੀ ਸਮੱਸਿਆਵਾਂ ਬਾਰੇ ਉਹਨਾਂ ਨੂੰ ਦੱਸਿਆ। ਇਸ ਮੀਟਿੰਗ ਵਿੱਚ ਸ਼੍ਰੀ ਨਰਾਇਣ ਗੁਰੂ ਦੀ ਗੁਪਤ ਬਖਸ਼ਿਸ਼ ਸੀ। ਇਸ ਮੀਟਿੰਗ ਦੇ ਨਤੀਜੇ ਵਜੋਂ, ਮਹਾਤਮਾ ਗਾਂਧੀ ਨੇ ਕਾਕੀਨਾਡਾ ਕਾਂਗਰਸ ਅਜਲਾਸ ਵਿਚ ਹਿੱਸਾ ਲਿਆ ਅਤੇ ਅਛੂਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਂਗਰਸ ਪਾਰਟੀ ਦੇ ਮੈਂਬਰਾਂ ਨੂੰ ਬੇਨਤੀ ਕੀਤੀ। ਬਾਅਦ ਵਿੱਚ, ਜਦੋਂ ਮਹਾਤਮਾ ਗਾਂਧੀ ਕੇਰਲਾ ਗਏ, ਉਹ ਸ਼ਿਵਗਿਰੀ ਆਸ਼ਰਮ ਵਿੱਚ ਠਹਿਰੇ ਅਤੇ ਸ੍ਰੀ ਨਰਾਇਣ ਗੁਰੂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ, ਟੀ.ਕੇ. ਮਾਧਵਨ ਨੇ ਗੁਰੂ ਜੀ ਅਤੇ ਮਹਾਤਮਾ ਗਾਂਧੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅਗਲੀ ਮੀਟਿੰਗ ਵਿਚ ਮਹਾਤਮਾ ਗਾਂਧੀ ਨੇ ਕੇਰਲ ਦੇ ਪਾਰਟੀ ਨੇਤਾਵਾਂ ਨੂੰ ਸੰਘਰਸ਼ ਵਿਚ ਹਿੱਸਾ ਲੈਣ ਅਤੇ ਅੰਦੋਲਨ ਨੂੰ ਇੱਕ ਸ਼ਾਨਦਾਰ ਸਫਲਤਾ ਬਣਾਉਣ ਲਈ ਪ੍ਰੇਰਿਆ। ਮਹਾਤਮਾ ਗਾਂਧੀ ਦੀ ਬੇਨਤੀ ਦਾ ਹੁੰਗਾਰਾ ਭਰਦੀਆਂ ਕਾਂਗਰਸ ਪਾਰਟੀ ਦੇ ਕਈ ਨੇਤਾਵਾਂ ਨੇ ਸੱਤਿਆਗ੍ਰਹਿ ਵਿਚ ਹਿੱਸਾ ਲਿਆ।

ਮੌਤ[ਸੋਧੋ]

ਮਾਧਵਨ ਦਾ 27 ਅਪ੍ਰੈਲ 1930 ਨੂੰ ਆਪਣੇ ਨਿਵਾਸ ਤੇ ਦਿਹਾਂਤ ਹੋ ਗਿਆ। ਚੇਤੀਕੁਲੁੰਗਰਾ ਵਿਚ ਇੱਕ ਯਾਦਗਾਰ ਉਸ ਦੇ ਸਨਮਾਨ ਵਿੱਚ ਬਣਾਈ ਗਈ। 1964 ਵਿਚ ਨੰਗੀਆਰਕੂਲੰਗਰਾ ਵਿਖੇ ਟੀ.ਕੇ.ਮਾਧਵਨ ਮੈਮੋਰੀਅਲ ਕਾਲਜ ਦੀ ਸਥਾਪਨਾ ਕੀਤੀ ਗਈ। 

ਹਵਾਲੇ[ਸੋਧੋ]