ਟੀ. ਐਨ. ਸਦਾਲਕਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੀ. ਐਨ. ਸਦਾਲਕਸ਼ਮੀ
ਨਿੱਜੀ ਜਾਣਕਾਰੀ
ਜਨਮ25 ਦਸੰਬਰ 1928
ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
ਮੌਤ24 ਜੁਲਾਈ 2004(2004-07-24) (ਉਮਰ 75)
ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ, ਤੇਲੰਗਾਨਾ ਕਾਂਗਰਸ
ਪਤੀ/ਪਤਨੀਟੀ. ਵੈਂਕਟ ਨਰਾਇਣ
ਰਿਹਾਇਸ਼ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ

ਟਾਕੇਲਾ. ਐਨ. ਸਦਾਲਕਸ਼ਮੀ (1928-2004) ਤੇਲੰਗਾਨਾ ਦੀ ਪਹਿਲੀ ਦਲਿਤ ਔਰਤ ਵਿਧਾਇਕ ਸੀ।

ਆਰੰਭਕ ਜੀਵਨ[ਸੋਧੋ]

ਸਦਾਲਕਸ਼ਮੀ ਦਾ ਜਨਮ ਹੈਦਰਾਬਾਦ ਦੇ ਪੈਨਸ਼ਨਪੁਰਾ ਵਿਖੇ ਹੋਇਆ ਸੀ। ਉਸ ਨੇ ਕੀਜ਼ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਮਦਰਾਸ ਵਿੱਚ ਮੈਡੀਸਨ ਵਿੱਚ ਇੱਕ ਕੋਰਸ ਸ਼ੁਰੂ ਕੀਤਾ ਜਿਸ ਸਮੇਂ ਉਸ ਨੇ ਸੁਣਿਆ ਸੀ ਕਿ ਬੀ ਆਰ ਅੰਬੇਦਕਰ ਜੀਰਾ ਕੰਪਾਊਂਡ ਭਾਸ਼ਣ ਦੇਣਗੇ। ਉਸ ਨੇ ਦਵਾਈਆਂ ਦੇ ਖੇਤਰ ਤਿਆਗ ਕੇ ਰਾਜਨੀਤੀ 'ਚ ਜਾਣ ਦਾ ਫੈਸਲਾ ਕੀਤਾ।[1]

ਸਿਆਸੀ ਕੈਰੀਅਰ[ਸੋਧੋ]

ਸਦਾਲਕਸ਼ਮੀ ਨੂੰ ਪਦਪੱਲੀ ਹਲਕੇ ਤੋਂ ਪਹਿਲੀ ਵਾਰ ਚੁਣਿਆ ਗਿਆ ਸੀ ਅਤੇ ਬਾਅਦ ਵਿੱਚ ਕਾਮਰੈੱਡੀ ਤੋਂਚੁਣੀ ਗਈ। ਉਹ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣਨ ਲਈ ਖੜ੍ਹੀ ਹੋਈ।[1]

ਸਦਾਲਕਸ਼ਮੀ 1974 ਤੋਂ 1980 ਦੇ ਦਰਮਿਆਨ ਵਿਧਾਨ ਪਰਿਸ਼ਦ ਦੀ ਮੈਂਬਰ ਸੀ। ਉਸ ਨੇ 1980ਵਿਆਂ ਵਿੱਚ ਲਿਡਕੈਪ ਦੀ ਆਨਰੇਰੀ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ। [ <span title="This claim needs references to reliable sources. (July 2017)">ਹਵਾਲੇ ਦੀ ਲੋੜ</span> ]

ਨਿੱਜੀ ਜੀਵਨ[ਸੋਧੋ]

ਸਦਾਲਕਸ਼ਮੀ ਦਾ ਵਿਆਹ ਇੱਕ ਪ੍ਰਸਿੱਧ ਅਨੁਸੂਚਿਤ ਜਾਤੀ ਨੇਤਾ ਟੀ. ਵੇਂਕਟ ਨਾਰਾਇਣ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਪੁੱਤਰ ਅਤੇ ਦੋ ਧੀਆਂ ਸਨ। 24 ਜੁਲਾਈ, 2004 ਨੂੰ ਦਿਲ ਦੀ ਬੀਮਾਰੀ ਕਾਰਨ ਕੇਅਰ ਹਸਪਤਾਲ ਵਿਚਸਦਾ ਲਕਸ਼ਮੀ ਦੀ ਮੌਤ ਹੋ ਗਈ ਸੀ।ਉਸ ਦਾ ਬਾਂਸੀਲਾਲਪੇਟ ਵਿਖੇ ਦਾਹ ਸਸਕਾਰ ਕੀਤਾ ਗਿਆ ਸੀ।[1]

ਹਵਾਲੇ[ਸੋਧੋ]

  1. 1.0 1.1 1.2 "Sadalakshmi passes away". thehindu.com. Retrieved 20 July 2016.