ਸਮੱਗਰੀ 'ਤੇ ਜਾਓ

ਟੀ ਆਰ ਵਿਨੋਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੀ ਆਰ ਵਿਨੋਦ,ਅਸਲੀ ਨਾਂ ਤਰਸੇਮ ਰਾਜ (ਵਿਨੋਦ) (27 ਮਈ 1935 - 3 ਫਰਵਰੀ 2010[1]) ਇੱਕ ਮਾਰਕਸਵਾਦੀ ਪੰਜਾਬੀ ਆਲੋਚਕ ਸਨ।

ਜੀਵਨੀ

[ਸੋਧੋ]

ਇਸਦਾ ਜਨਮ ਸੰਘੇੜਾ, ਜ਼ਿਲ੍ਹਾ ਸੰਗਰੂਰ(ਅੱਜਕੱਲ੍ਹ ਜ਼ਿਲ੍ਹਾ ਬਰਨਾਲਾ) ਵਿੱਚ ਹੋਇਆ। ਇਸਨੇ ਪੰਜਾਬੀ, ਹਿੰਦੀ ਅਤੇ ਸਮਾਜ ਸ਼ਾਸਤਰ ਦੀ ਐਮ.ਏ. ਕੀਤੀ ਅਤੇ ਉਸ ਤੋਂ ਬਾਅਦ ਬੀ.ਟੀ. ਅਤੇ ਪੀ-ਐੱਚ.ਡੀ ਕੀਤੀ। ਡਾ. ਵਿਨੋਦ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਕੂਲ ਆਧਿਆਪਕ ਤੋਂ ਕੀਤੀ, ਫਿਰ 1958 ਤੋਂ 1984 ਤੱਕ ਕਾਲਜ ਆਧਿਆਪਕ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਬਠਿੰਡਾ ਵਿੱਚ 1984 ਤੋਂ 1991 ਤੱਕ ਪੰਜਾਬੀ ਦੇ ਰੀਡਰ ਅਤੇ 1992 ਤੋਂ 1995 ਤੱਕ ਪ੍ਰੋਫ਼ੈਸਰ ਰਹੇ। ਆਖਰ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।

ਚਿੰਤਨ

[ਸੋਧੋ]

ਡਾ. ਟੀ.ਆਰ. ਵਿਨੋਦ ਅਜੋਕੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਵਾਨ ਹੋ ਚੁੱਕੀ ਉਸ ਵਿਦਵਾਨ ਪੀੜ੍ਹੀ ਵਿੱਚੋਂ ਹਨ, ਜਿਹਨਾਂ ਨੇ ਆਪਣੀ ਲੰਬੀ ਸਾਹਿਤਿਕ ਅਤੇ ਸੱਭਿਆਚਾਰਕ ਸਾਧਨਾ ਦੇ ਬਲਬੂਤੇ ਆਪਣਾ ਮਾਣ-ਸਨਮਾਨ ਹਾਸਿਲ ਕੀਤਾ ਹੈ। ਡਾ. ਵਿਨੋਦ ਦੀ ਸ਼ਖ਼ਸੀਅਤ ਉਸ ਸਿਰੜੀ ਲੋਕ-ਹਿਤੈਸ਼ੀ ਵਿਦਵਾਨ ਕਾਮੇ ਵਾਲੇ ਹੈ, ਜਿਸਨੇ ਨਿਰੰਤਰ ਲੋਕਪੱਖੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਆਪਣੀ ਪ੍ਰਤਿਬੱਧਤਾ ਪਾਲਦਿਆਂ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਆਪਣੀ ਮੌਲਿਕ ਪ੍ਰਤਿਭਾ ਦੀ ਡੂੰਘੀ ਛਾਪ ਛੱਡੀ। ਡਾ. ਟੀ.ਆਰ. ਵਿਨੋਦ ਨੇ ਸਾਹਿਤਿਕ ਆਲੋਚਨਾ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਬਾਰੇ ਵੀ ਆਪਣਾ ਮਹੱਤਵਪੂਰਨ ਖੋਜ ਕਾਰਜ ਕੀਤਾ ਹੈ। ਪੰਜਾਬੀ ਨਾਵਲ ਦਾ ਸੰਸਕ੍ਰਿਤਕ ਅਧਿਐਨ ਅਤੇ (ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ, ਸੰਸਕ੍ਰਿਤੀ ‘ਸਿਧਾਂਤ ਤੇ ਵਿਹਾਰ` ਇਸ ਪ੍ਰਸੰਗ ਵਿੱਚ ਉਹਨਾਂ ਦੀਆਂ ਦੋ ਵਿਸ਼ੇਸ਼ ਜ਼ਿਕਰਯੋਗ ਪੁਸਤਕਾਂ ਹਨ। ਜਿਹਨਾਂ ਵਿੱਚ ਉਹਨਾਂ ਨੇ ਸੱਭਿਆਚਾਰ ਅਧਿਐਨ ਨੂੰ ਇੱਕ ਅਨੁਸ਼ਾਸਨਬੱਧ ਵਿਧੀ ਨਾਲ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ। ਉਹਨਾਂ ਦੀਆਂ ਸਾਹਿਤਿਕ ਆਲੋਚਨਾ ਨਾਲ ਸੰਬੰਧਿਤ ਪੁਸਤਕਾਂ ਵਿੱਚ ਵੀ ਮਨੁੱਖ ਦੀ ਸੱਭਿਆਚਾਰਕ ਜੀਵਨ-ਜਾਂਚ ਅਤੇ ਪੰਜਾਬੀ ਸੱਭਿਆਚਾਰ ਦੀਆਂ ਵਿਲੱਖਣ ਖਸਲਤਾਂ ਇੱਕ ਅਹਿਮ ਅੰਤਰ ਦ੍ਰਿਸ਼ਟੀ ਵਜੋਂ ਉਹਨਾਂ ਦੀ ਸਿਧਾਂਤ ਚੇਤਨਾ ਦਾ ਇੱਕ ਕੇਂਦਰੀ ਜੁਜ਼ ਬਣਦੀਆਂ ਹਨ ਕਿਉਂਕਿ ਉਹ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਸਾਹਿਤਿਕ ਆਲੋਚਨਾ ਨੂੰ ਵਿਉਂਤਬੱਧ ਕਰਦਿਆਂ ਹਰੇਕ ਲੇਖਕ ਅਤੇ ਉਸਦੀਆਂ ਰਚਨਾਵਾਂ ਦੇ ਸੱਭਿਆਚਾਰਕ ਇਤਿਹਾਸਿਕ ਪ੍ਰਸੰਗਾਂ ਨੂੰ ਇੱਕ ਜੁੜਵੇਂ ਵਰਤਾਰੇ ਵਜੋਂ ਅਪਣਾਉਂਦਾ ਹੈ ਅਤੇ ਸਾਹਿਤਕਾਰ/ਸਾਹਿਤਿਕ ਰਚਨਾ ਦੇ ਸੱਭਿਆਚਾਰਕ ਪ੍ਰਸੰਗ ਸੱਭਿਆਚਾਰਕ ਮੰਤਵ ਅਤੇ ਵਿਚਾਰਧਾਰਕ ਦ੍ਰਿਸ਼ਟੀ ਦੇ ਤੱਤਾਂ/ਪ੍ਰਸੰਗਾਂ ਨੂੰ ਵਡੇਰਾ ਮਹੱਤਵ ਦਿੰਦਾ ਹੈ।

ਡਾ. ਵਿਨੋਦ ਦੇ ਸੱਭਿਆਚਾਰਕ ਅਧਿਐਨ ਦਾ ਇੱਕ ਮਹੱਤਵਪੂਰਨ ਪਾਸਾਰ ਇਹ ਹੈ ਕਿ ਉਸਨੇ ਸੱਭਿਆਚਾਰ ਦੇ ਅਨੁਸ਼ਾਸਨ ਦੀ ਸਿਧਾਂਤਿਕ ਵੱਖਰਤਾ, ਇਸਦੇ ਸੰਕਲਪ, ਪ੍ਰਕਿਰਤੀ, ਪ੍ਰਯੋਜਨ ਅਤੇ ਰੂਪਾਂਤਰਣ ਦੇ ਅਮਲ ਨੂੰ ਪ੍ਰੀਭਾਸਿਤ ਕੀਤਾ ਹੈ। ਉਸਦੀ ਸਿਧਾਂਤ ਚੇਤਨਾ ਦੀ ਵੱਖਰਤਾ ਇਹ ਹੈ ਕਿ ਉਹ ਬੇਲੋੜੀਆਂ ਸਿਧਾਂਤਵਾਦੀ ਬਹਿਸਾਂ ਵਿੱਚ ਪੈਣ ਦੀ ਬਜਾਇ ਸੱਭਿਆਚਾਰ ਦੀ ਹੋਂਦ ਵਿਧੀ ਬਾਰੇ ਆਪਣੀਆਂ ਤਾਰਕਿਕ ਧਾਰਨਾਵਾਂ ਪ੍ਰਸਤੁਤ ਕਰਨ ਨੂੰ ਵਧੇਰੇ ਤਰਜੀਹ ਦਿੰਦਾ ਹੈ। ਉਸ ਅਨੁਸਾਰ ਸੱਭਿਆਚਾਰ ਕੋਈ ਅਲੌਕਿਕਕ ਜਾਂ ਪਰਾਭੌਤਿਕ ਵਰਤਾਰਾ ਜਾਂ ਸਿਰਜਣਾ ਨਹੀਂ, ਸਗੋਂ ਇਹ ਸਮਾਜੀ ਮਨੁੱਖੀ ਸਿਰਜਣਾ ਹੈ। ਲੰਬੇ ਇਤਿਹਾਸ ਵਿੱਚ ਮਨੁੱਖ ਇਸਨੂੰ ਸਿਰਜਦਾ ਤੇ ਬਦਲਦਾ ਆਇਆ ਹੈ। ਉਸਦੀ ਸਪਸ਼ਟ ਧਾਰਨਾ ਹੈ ਕਿ “ਮਨੁੱਖ ਸੰਸਕ੍ਰਿਤੀ ਦਾ ਸਿਰਜਣਹਾਰ ਵੀ ਹੈ ਤੇ ਭੋਗਣਹਾਰ ਵੀ। ਪਰ ਸ਼੍ਰੇਣੀ ਸਮਾਜ ਵਿੱਚ ਸਿਰਜਦਾ ਕੋਈ ਹੋਰ ਹੈ ਤੇ ਭੋਗਦਾ ਕੋਈ ਹੋਰ।” ਡਾ. ਵਿਨੋਦ ਦੀ ਇਸ ਧਾਰਨਾ ਦੀ ਸੂਖ਼ਮ ਪਰਤ ਇਹ ਹੈ ਕਿ ਸਮੁੱਚਾ ਸੱਭਿਆਚਾਰ ਭਾਵੇਂ ਮਨੁੱਖੀ ਦੀ ਸਿਰਜਣਾ ਹੈ। ਪਰ ਹਰੇਕ ਮਨੁੱਖ ਦੀ ਸਿਰਜਣਾ ਵੀ ਨਹੀਂ ਸਗੋਂ ਜਮਾਤੀ ਸਮਾਜ ਵਿੱਚ ਭਾਰੂ ਤੇ ਤਕੜੇ ਵਰਗ ਦੀ ਨੀਤੀ, ਲੋੜ ਅਤੇ ਹਿਤਪੂਰਤੀ ਦੇ ਗੁੰਝਲਦਾਰ ਅਮਲ ਦਾ ਪ੍ਰਗਟਾਵਾ ਹੈ। ‘ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ` ਪੁਸਤਕ ਵਿੱਚ ਡਾ. ਵਿਨੋਦ ਨੇ ਆਪਣੇ ਅਧਿਐਨ ਦਾ ਮੁੱਖ ਫੋਕਸ ਇਸ ਸੱਭਿਆਚਾਰਕ ਦ੍ਰਿਸ਼ ਨੂੰ ਹੀ ਬਣਾਇਆ ਹੈ ਜਿਸ ਵਿੱਚ ਉਸਨੇ ਪੰਜਾਬੀ ਸੱਭਿਆਚਾਰਕ ਦੇ ਇਤਿਹਾਸਿਕ ਵਿਕਾਸ, ਖਾਸਕਰ ਬਰਤਾਨਵੀ ਸਾਮਰਾਜ ਦੇ ਕਬਜੇ ਤੋਂ ਉਤਪੰਨ ਦੌਰ ਤੋਂ ਲੈ ਕੇ ਅਜੋਕੇ ਸੱਭਿਆਚਾਰਕ ਪੜਾਅ ਤੱਕ ਨੂੰ ਵਿਸ਼ੇਸ਼ ਤੌਰ `ਤੇ ਅਧਿਐਨ ਗੋਚਰੇ ਕੀਤਾ ਹੈ। ‘ਸੰਸਕ੍ਰਿਤੀ ਅਤੇ ਮਾਤ-ਭਾਸ਼ਾ` ਨਾਮੀ ਨਿਬੰਧ ਵਿੱਚ ਉਸਨੇ ਸੱਭਿਆਚਾਰ ਅਤੇ ਮਾਤਭਾਸ਼ਾ ਦੇ ਡੂੰਘੇ ਅਤੇ ਦੁੱਵਲੇ ਸਿਰਜਨਾਤਮਕ ਸੰਬੰਧਾਂ ਦੀ ਲੋਅ ਵਿੱਚ ਪੰਜਾਬੀ ਭਾਸ਼ਾ ਦੀ ਬਦਹਾਲੀ ਨੂੰ ਉਭਾਰਿਆ ਹੈ ਅਤੇ ਪੰਜਾਬੀ ਦੀ ਮਾਤਭਾਸ਼ਾ ਵਜੋਂ ਬਿਹਤਰੀ ਲਈ ਸੁਝਾਅ ਦਿੱਤੇ ਹਨ।

ਡਾ. ਵਿਨੋਦ ਦੇ ਅਜੋਕੇ ਸੱਭਿਆਚਾਰਕ ਦ੍ਰਿਸ਼ ਵਿੱਚ ਸਾਡੀ ਬਦਲਦੀ ਜੀਵਨ ਸ਼ੈਲੀ ਦੇ ਕਈ ਪੱਖਾਂ ਨੂੰ ਉਜਾਗਰ ਕੀਤਾ ਹੈ। ‘ਵਰਤ ਅਤੇ ਵਰਤ ਕਥਾ` ਅਧਿਆਇ ਵਿੱਚ ਸਾਡੀ

ਰਚਨਾਵਾਂ

[ਸੋਧੋ]

ਆਲੋਚਨਾ

[ਸੋਧੋ]
  • ਕਹਾਣੀਕਾਰ ਸੁਜਾਨ ਸਿੰਘ (1962)
  • ਕਹਾਣੀਕਾਰ ਕੁਲਵੰਤ ਸਿੰਘ ਵਿਰਕ (1965)
  • ਕਹਾਣੀਕਾਰ ਕਰਤਾਰ ਸਿੰਘ ਦੁੱਗਲ (1969)
  • ਭਾਰਤੀ ਸਿੱਖਿਆ ਪ੍ਰਣਾਲੀ (1974)
  • ਸਾਹਿਤ ਅਤੇ ਚਿੰਤਨ (1976)
  • ਪੰਜ ਨਾਵਲ (1984)
  • ਪੰਜਾਬੀ ਕਹਾਣੀ ਅਧਿਐਨ (1988)
  • ਪੰਜਾਬੀ ਨਾਵਲ ਦਾ ਸੰਸਕ੍ਰਿਤਕ ਅਧਿਐਨ (1990)
  • ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ (1991)
  • ਕੁਲਵੰਤ ਵਿਰਕ ਜੀਵਨ ਤੇ ਰਚਨਾਵਾਂ (1993)
  • ਸਾਹਿਤ ਆਲੋਚਨਾ (ਸਿਧਾਂਤ ਤੇ ਸਿਧਾਂਤਕਾਰ) (1997)
  • ਆਓ ਨਾਵਲ ਪੜ੍ਹੀਏ (1999)
  • ਨਾਵਲ ਆਲੋਚਨਾ ਸ਼ਬਦਾਵਲੀ ਕੋਸ਼ (1999)
  • ਗ਼ਲਪਕਾਰ ਗੁਰਦਿਆਲ ਸਿੰਘ (2000)
  • ਨਾਨਕ ਸਿੰਘ ਪੜ੍ਹਦਿਆਂ (2002)
  • ਸੰਸਕ੍ਰਿਤੀ ਸਿਧਾਂਤ ਤੇ ਵਿਹਾਰ (2004)
  • ਪੰਜਾਬੀ ਆਲੋਚਨਾ ਸ਼ਾਸਤਰ (2007)

ਸੰਪਾਦਿਤ ਪੁਸਤਕਾਂ

[ਸੋਧੋ]

ਗੁਰਦਿਆਲ ਸਿੰਘ ਅਭਿਨੰਦਭ ਗ੍ਰੰਥ, ਸਾਹਿਤ ਸਿਧਾਂਤ (ਤਾਲਿਬ ਅਭਿਨੰਦਨ ਗ੍ਰੰਥ), ਸ਼ਰਧਾਂਜਲੀ (ਮਰਹੂਮ ਡਾ. ਕਰਮਜੀਤ ਸਿੰਘ ਨੂੰ, ਅਣਹੋਏ: ਇੱਕ ਵਿਸ਼ਲੇਸ਼ਣ, ਗੁਰਦਿਆਲ ਸਿੰਘ ਦੀ ਨਾਵਲ-ਚੇਤਨਾ (ਪ੍ਰੋ. ਕਿਸ਼ਨ ਸਿੰਘ), ਕਰੀਰ ਦੀ ਢੀਂਗਰੀ (ਗੁਰਦਿਆਲ ਸਿੰਘ), ਚੋਣਵੀਂ ਪੰਜਾਬੀ ਕਹਾਣੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਕਹਾਣੀ ਸ਼ਾਸਤਰ (ਸੰਤ ਸਿੰਘ ਸੇਖੋਂ)

ਪੁਰਸਕਾਰ ਤੇ ਸਨਮਾਨ

[ਸੋਧੋ]

ਡਾ. ਰਵੀ ਪੁਰਸਕਾਰ (ਪੰਜਾਬੀ ਸਾਹਿਤ ਸਭਾ ਬਰਨਾਲਾ) ਡਾ. ਰਵੀ ਪੁਰਸਕਾਰ (ਰਵੀ ਸਾਹਿਤ ਟੱਰਸਟ ਪਟਿਆਲਾ) ਡਾ. ਰਵੀ ਪੁਰਸਕਾਰ (ਕੇਂਦਰੀ ਪੰਜਾਬੀ ਸਾਹਿਤ ਸਭਾ) ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ)

ਸਹਾਇਕ ਪੁਸਤਕਾਂ

[ਸੋਧੋ]
  1. ਅਮਰ ਤਰਸੇਮ, ਵਿਨੀਤ ਕੁਮਾਰ, ਵਿਨੋਦ ਸਾਹਿਤ ਚਿੰਤਨ।
  2. ਸਕੱਤਰ ਸਿੰਘ, ਡਾ. ਟੀ.ਆਰ. ਵਿਨੋਦ ਦੀ ਸਾਹਿਤ ਅਧਿਐਨ ਦ੍ਰਿਸ਼ਟੀ
  3. ਡਾ. ਟੀ.ਆਰ. ਵਿਨੋਦ, ਸੰਸਕ੍ਰਿਤੀ: ਪੰਜਾਬੀ ਸੰਸਕ੍ਰਿਤੀ
  4. ਉਹੀ, ਸੰਸਕ੍ਰਿਤੀ ਸਿਧਾਂਤ ਤੇ ਵਿਹਾਰ

ਹਵਾਲੇ

[ਸੋਧੋ]