ਟੁੰਡੇ ਅਸਰਾਜੇ ਦੀ ਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਟੁੰਡੇ ਅਸਰਾਜੇ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਆਸਾ ਦੀ ਵਾਰ ਮਹਲਾ 1 ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ। ਇਹ ਵਾਰ ਰਾਜਾ ਸਾਰੰਗ ਅਤੇ ਉਸਦੇ ਪੁੱਤਰ ਅਸਰਾਜ ਨਾਲ ਸੰਬੰਧਿਤ ਹੈ।

ਕਥਾਨਕ[ਸੋਧੋ]

ਜਦ ਅਸਰਾਜ ਆਪਣੀ ਮਤਰੇਈ ਮਾਂ ਦਾ ਪਿਆਰ ਕਬੂਲਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਸਦਾ ਪਿਤਾ ਰਾਜਾ ਸਾਰੰਗ ਉਸਨੂੰ ਮੌਤ ਦੀ ਸਜ਼ਾ ਸੁਣਾਉਂਦਾ ਹੈ। ਜਲਾਦ ਉਸ ਮਾਰਨ ਦੀ ਜਗ੍ਹਾ ਉਸਦੀਆਂ ਬਾਹਾਂ ਵੱਢ ਕੇ ਉਸਨੂੰ ਛੱਡ ਦਿੰਦੇ ਹਨ। ਬਾਅਦ ਵਿੱਚ ਅਸਰਾਜ ਕਿਸੇ ਜਗ੍ਹਾ ਦਾ ਰਾਜਾ ਬਣ ਜਾਂਦਾ ਹੈ। ਅੰਤ ਵਿੱਚ ਉਹ ਆਪਣੇ ਪਿਤਾ ਸਾਰੰਗ ਦੀ ਸਹਾਇਤਾ ਵੀ ਕਰਦਾ ਹੈ।

ਕਾਵਿ-ਨਮੂਨਾ[ਸੋਧੋ]

ਭਬਕਿਓ ਸ਼ੇਰ ਸਰਦੂਲ ਰਾਇ, ਰਣ ਮਾਰੂ ਬੱਜੇ।
ਖਾਨ ਸੁਲਤਾਨ ਬਡ ਸੂਰਮੇ, ਵਿੱਚ ਰਣ ਦੇ ਗੱਜੇ।
ਖ਼ਤ ਲਿਖੇ ਟੁੰਡੇ ਅਸਰਾਜ ਨੂੰ, ਪਾਤਸ਼ਾਹੀ ਅੱਜੇ।
ਟਿਕਾ ਸਾਰੰਗ ਬਾਪ ਨੇ, ਦਿਤਾ ਭਰ ਲੱਜੇ।
ਫਤਹ ਪਾਇ ਆਸਰਾਇ ਜੀ ਸ਼ਾਹੀ ਘਰ ਸੱਜੇ।

ਹਵਾਲਾ[ਸੋਧੋ]

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 56