ਧੁਣਖਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਟੈਟਨਸ ਤੋਂ ਰੀਡਿਰੈਕਟ)
Jump to navigation Jump to search
ਧੁਣਖਵਾ
ਵਰਗੀਕਰਨ ਅਤੇ ਬਾਹਰਲੇ ਸਰੋਤ
Opisthotonus in a patient suffering from tetanus - Painting by Sir Charles Bell - 1809.jpg
ਧੁਣਖਵੇ ਨਾਲ਼ ਪੀੜਤ ਇਨਸਾਨ ਦੇ ਪੱਠਿਆਂ ਵਿੱਚ ਪੈ ਰਹੀ ਕੜੱਲ
ਆਈ.ਸੀ.ਡੀ. (ICD)-10 A33-A35
ਆਈ.ਸੀ.ਡੀ. (ICD)-9 037, 771.3
ਰੋਗ ਡੇਟਾਬੇਸ (DiseasesDB) 2829
ਮੈੱਡਲਾਈਨ ਪਲੱਸ (MedlinePlus) 000615
ਈ-ਮੈਡੀਸਨ (eMedicine) emerg/574
MeSH D013742

ਧੁਣਖਵਾ ਜਾਂ ਟੈਟਨਸ ਇੱਕ ਲਾਗ ਹੈ ਜਿਸ ਕਰ ਕੇ ਪੱਠਿਆਂ ਵਿੱਚ ਕੜੱਲ (ਕਸਾਅ) ਪੈ ਜਾਂਦੀ ਹੈ। ਸਭ ਤੋਂ ਆਮ ਕਿਸਮ ਦੇ ਧੁਣਖਵੇ ਵਿੱਚ ਇਹ ਕੜੱਲ ਹੜਬ ਵਿੱਚ ਸ਼ੁਰੂ ਹੁੰਦੀ ਹੈ ਅਤੇ ਫੇਰ ਸਾਰੇ ਪਿੰਡੇ ਵਿੱਚ ਫੈਲਣ ਲੱਗ ਪੈਂਦੀ ਹੈ। ਹਰੇਕ ਵਾਰ ਇਹ ਖਿੱਚ ਤਕਰੀਬਨ ਕੁਝ ਮਿੰਟ ਲਈ ਪੈਂਦੀ ਹੈ ਅਤੇ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਕਈ ਵਾਰ ਪੈਂਦੀ ਹੈ।[1] ਕਈ ਵਾਰ ਇਹ ਇੰਨੀ ਭਾਰੀ ਹੋ ਸਕਦੀ ਹੈ ਕਿ ਹੱਡੀਆਂ ਤਿੜਕ ਜਾਂਦੀਆਂ ਹਨ।[2] ਇਸ ਰੋਗ ਦੇ ਹੋਰ ਲੱਛਣ ਹਨ: ਤਾਪ, ਸਿਰਦਰਦ, ਲਿਗਲ਼ਨ 'ਚ ਤਕਲੀਫ਼, ਖ਼ੂਨ ਦਾ ਵਧਿਆ ਦਾਬ ਅਤੇ ਤੇਜ਼ ਧੜਕਣ।[1][2] ਲੱਛਣ ਆਮ ਤੌਰ ਉੱਤੇ ਲਾਗ ਸਹੇੜਣ ਤੋਂ ਤਿੰਨ ਤੋਂ ਵੀਹ ਦਿਨਾਂ ਬਾਅਦ ਜ਼ਾਹਰ ਹੁੰਦੇ ਹਨ। ਰਾਜ਼ੀ ਹੋਣ ਲਈ ਮਹੀਨੇ ਲੱਗ ਜਾਂਦੇ ਹਨ। 10 ਕੁ ਫ਼ੀਸਦੀ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ।[1]

ਹਵਾਲੇ[ਸੋਧੋ]

  1. 1.0 1.1 1.2 Atkinson, William (May 2012). Tetanus Epidemiology and Prevention of Vaccine-Preventable Diseases (12 ed.). Public Health Foundation. pp. 291–300. ISBN 9780983263135. Retrieved 12 February 2015. 
  2. 2.0 2.1 "Tetanus Symptoms and Complications". cdc.gov. January 9, 2013. Retrieved 12 February 2015. 

ਬਾਹਰਲੇ ਜੋੜ[ਸੋਧੋ]