ਟੈੱਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੈੱਸ ਆਫ ਦੀ ਡਰਬਰਵਿਲ
ਏ ਪਿਉਰ ਵਿਮੈਨ ਫੇਥਫੁਲੀ
ਪ੍ਰੈਜੈਂਟਡ  
[[File:Tess.jpg]]
ਲੇਖਕਥੌਮਸ ਹਾਰਡੀ
ਮੂਲ ਸਿਰਲੇਖTess of the d'Urbervilles:
A Pure Woman Faithfully
Presented
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਦੁਖਾਂਤ
ਪੰਨੇ592

ਟੈੱਸ ਆਫ਼ ਦੀ ਡਰਬਰਵਿਲ: ਏ ਪਿਉਰ ਵਿਮੈਨ ਫੇਥਫੁਲੀ ਪ੍ਰੈਜੈਂਟਡ, ਜਾਂ ਟੈੱਸ ਆਫ਼ ਦੀ ਡਰਬਰਵਿਲ: ਏ ਪਿਉਰ ਵਿਮੈਨ, ਟੈੱਸ ਆਫ ਦੀ ਡਰਬਰਵਿਲ ਜਾਂ ਸਿਰਫ ਟੈੱਸ, ਥੌਮਸ ਹਾਰਡੀ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ ੧੮੯੧ ਵਿੱਚ ਛਪਿਆ ਸੀ। ਪਹਿਲਾਂ ਇਸਨੂੰ, ਸਚਿੱਤਰ ਬਰਤਾਨਵੀ ਅਖਬਾਰ, ਦ ਗ੍ਰਾਫਿਕਨੇ ਸੈਂਸਰ ਕੀਤੇ ਰੂਪ ਵਿੱਚ ਲੜੀਵਾਰ ਛਾਪਿਆ ਸੀ।[1] ਭਾਵੇਂ ਇਸਨੂੰ ਹੁਣ ਅੰਗਰੇਜ਼ੀ ਸਾਹਿਤ ਦੀ ਮਹੱਤਵਪੂਰਨ ਰਚਨਾ ਮੰਨਿਆ ਜਾਂਦਾ ਹੈ, ਪਹਿਲੀ ਵਾਰ ਛਪਣ ਸਮੇਂ ਇਸ ਬਾਰੇ ਰਲੇ ਮਿਲੇ ਰਿਵਿਊ ਹੋਏ ਸਨ, ਕਿਉਂਕਿ ਇਹ ਹਾਰਡੀ ਦੇ ਜ਼ਮਾਨੇ ਦੀਆਂ ਕਾਮ ਮਰਿਆਦਾ ਨੂੰ ਵੰਗਾਰਦਾ ਸੀ। ਮੂਲ ਖਰੜਾ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਪਿਆ ਹੈ,[2] ਜਿਸ ਤੋਂ ਪਤਾ ਚੱਲਦਾ ਹੈ ਕਿ ਇਹਦਾ ਮੂਲ ਟਾਈਟਲ "ਡਾਟਰ ਆਫ ਦੀ ਡਰਬਰਵਿਲ" ਸੀ।[3] 2003 ਵਿੱਚ ਬੀ ਬੀ ਸੀ ਸਰਵੇ ਦ ਬਿਗ ਰੀਡ ਨੇ ਆਪਣੀ ਸੂਚੀ ਵਿੱਚ 26ਵੇਂ ਸਥਾਨ ਤੇ ਦਰਜ ਕੀਤਾ ਸੀ।[4]

ਨਾਵਲ ਦਾ ਸੰਖੇਪ[ਸੋਧੋ]

ਪਹਿਲਾ ਪੜਾਅ: ਕੰਨਿਆ (1-11)

ਨਾਵਲ ਦਾ ਦੇਸ਼ਕਾਲ 1870 ਦੇ ਲੰਮੇ ਮੰਦਵਾੜੇ ਦੇ ਦੌਰਾਨ, ਗ਼ਰੀਬ ਦਿਹਾਤੀ ਇੰਗਲੈਂਡ ਹੈ, ਥਾਮਸ ਹਾਰਡੀ ਦਾ ਕਾਲਪਨਿਕ ਵੇਸੈਕਸ। ਟੈੱਸ, ਜੌਨ ਅਤੇ ਜੋਨ ਡਰਬਰਫ਼ੀਲਡ ਦੇ ਅਨਪੜ੍ਹ ਕਿਸਾਨ ਪਰਵਾਰ ਦੀ ਵੱਡੀ ਬੱਚੀ ਹੈ। ਪਰਸਨ ਟ੍ਰਿੰਘਮ, ਜੌਨ ਨੂੰ ਭਟਕਾ ਦਿੰਦਾ ਹੈ ਕਿ, "ਡਰਬਰਫ਼ੀਲਡ", ਬੀਤੇ ਦੇ ਇੱਕ ਕੁਲੀਨ ਨਾਰਮਨ ਘਰਾਣੇ ਦੇ ਗੋਤ "ਡਰਬਰਵਿਲ", ਦਾ ਭ੍ਰਿਸ਼ਟ ਰੂਪ ਹੋ ਸਕਦਾ ਹੈ। ਇਹ ਗੱਲ ਜੌਨ ਦੇ ਮਨ ਵਿੱਚ ਮੌਲਣ ਲੱਗਦੀ ਹੈ।

ਉਸੇ ਦਿਨ, ਟੈੱਸ ਇੱਕ ਮਈ ਡਾਂਸ ਵਿੱਚ ਹਿੱਸਾ ਲੈਂਦੀ ਹੈ। ਉਥੇ ਉਸ ਦੀ ਨਜ਼ਰ, ਮਾਣਯੋਗ ਜੇਮਜ ਕਲੇਅਰ ਦੇ ਛੋਟੇ ਪੁੱਤਰ, ਏਂਜਲ ਕਲੇਰ ਤੇ ਪੈਂਦੀ ਹੈ, ਜੋ ਆਪਣੇ ਦੋ ਭਰਾਵਾਂ ਨਾਲ ਪੈਦਲ ਟੂਰ ਤੇ ਜਾ ਰਿਹਾ ਹੈ। ਏਂਜਲ ਨਾਚ ਵਿੱਚ ਸ਼ਾਮਲ ਹੋਪ੍ਨ ਲਈ ਰੁਕ ਜਾਂਦਾ ਹੈ ਅਤੇ ਕੁੜੀਆਂ ਨਾਲ ਨਾਚ ਭਿਆਲੀ ਕਰਦਾ ਹੈ ਪਰ ਜਦ ਨੂੰ ਟੈੱਸ ਦੀ ਵਾਰੀ ਆਉਣ ਲੱਗਦੀ ਹੈ, ਤਾਂ ਉਹ ਆਪਣੇ ਵਾਅਦੇ ਅਨੁਸਾਰ ਭਰਾਵਾਂ ਨਾਲ ਜਾ ਰਲਣ ਲਈ ਕਾਹਲਾ ਹੈ। ਟੈੱਸ ਥੋੜੀ ਅਪਮਾਨਤ ਮਹਿਸੂਸ ਕਰਦੀ ਹੈ।

ਟੈੱਸ ਦਾ ਪਿਤਾ ਉਸ ਰਾਤ ਜ਼ਿਆਦਾ ਸ਼ਰਾਬੀ ਹੋ ਜਾਂਦਾ ਹੈ, ਬਜ਼ਾਰ ਜਾਣ ਲਈ ਗੱਡੀ ਨਹੀਂ ਚਲਾ ਸਕਦਾ। ਇਸ ਲਈ ਟੈੱਸ ਖੁਦ ਆਪ ਲਗਾਮ ਸੰਭਾਲ ਲੈਂਦੀ ਹੈ। ਪਰ, ਉਸ ਨੂੰ ਨੀਂਦ ਆ ਜਾਂਦੀ ਹੈ, ਅਤੇ ਪਰਿਵਾਰ ਦਾ ਇੱਕੋ ਇੱਕ ਘੋੜਾ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਟਕਰਾ ਕੇ ਜ਼ਖ਼ਮੀ ਹੋ ਜਾਂਦਾ ਹੈ। ਟੈੱਸ ਦੇ ਚਿੱਟੇ, ਪਹਿਰਾਵੇ ਤੇ ਖੂਨ ਦੇ ਛਿੱਟੇ ਪੈ ਜਾਂਦੇ ਹਨ। ਇਹ ਆਉਣ ਵਾਲੀ ਬਿਪਤਾ ਦਾ ਪ੍ਰਤੀਕ ਹਨ।

ਹਵਾਲੇ[ਸੋਧੋ]

  1. Tess of the d'Urbervilles, Graphic, XLIV, July–December 1891
  2. BL.uk
  3. DX.doi.org
  4. "BBC – The Big Read". BBC. April 2003, Retrieved 18 October 2012