ਸਮੱਗਰੀ 'ਤੇ ਜਾਓ

ਟੋਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੋਡ
ਟੋਡ
Scientific classification
Kingdom:
ਜਾਨਵਰ
Phylum:
ਚੋਰਡੇਟੇ
Subphylum:
ਵਰਟੇਬ੍ਰੇਟ
Class:
ਐਫੀਬੀਅਨ
Order:
ਅਨੂਰਾ

ਬਲਾਸੀਅਸ ਮੇਰੇਮ, 1820

ਟੋਡ ਅਤੇ ਡੱਡੂ ਇੱਕ ਹੀ ਪਰਿਵਾਰ ਦੇ ਮੈਂਬਰ ਹਨ, ਪਰ ਦੋਨਾਂ ਵਿੱਚ ਬਹੁਤ ਫਰਕ ਹੈ। ਇਸ ਦੀ ਉਮਰ 35 ਸਾਲ ਤਕ ਹੋ ਸਕਦੀ ਹੈ। ਇਸ ਨੂੰ ਬਚਣ ਲਈ ਪਾਣੀ ਦੇ ਨੇੜੇ ਰਹਿਣ ਦੀ ਜ਼ਰੂਰਤ ਨਹੀਂ ਹੈ। ਇਸ ਦੀ ਚਮੜੀ ਖੁਰਦਰੀ, ਰੁੱਖੀ ਤੇ ਸੁੱਕੀ ਹੁੰਦੀ ਹੈ। ਇਸ ਦੀਆਂ ਅੱਖਾਂ ਨੀਵੀਆਂ ਤੇ ਫੁੱਟਬਾਲ ਦੀ ਤਰ੍ਹਾਂ ਹੁੰਦੀਆਂ ਹਨ। ਇਸ ਦੀਆਂ ਪਿਛਲੀਆਂ ਲੱਤਾਂ ਛੋਟੀਆਂ ਤੇ ਕਮਜ਼ੋਰ ਹੁੰਦੀਆਂ ਹਨ। ਇਹ ਛੋਟੀਆਂ ਤੇ ਘੱਟ ਉੱਚੀਆਂ ਛਾਲਾਂ ਮਾਰਦਾ ਹੈ। ਇਸ ਦੀ ਚਮੜੀ ਬਦਬੂ ਮਾਰਦੀ ਹੈ ਜੋ ਮਾਰਨ ਵਾਲੇ ਦੀਆਂ ਅੱਖਾਂ ਤੇ ਨੱਕ ਨੂੰ ਸਾੜਦੀ ਹੈ। ਇਸ ਲਈ ਇਸ ਦੇ ਦੁਸ਼ਮਣ ਘੱਟ ਹਨ। ਟੋਡ ਦੇ ਮੂੰਹ ਅੱਗੇ ਤੇ ਜੀਭ ਨੂੰ ਲੱਗ ਕੇ ਹੀ ਕੀੜਾ ਚਿੰਬੜ ਜਾਂਦਾ ਹੈ। ਇਹ ਉੱਡਦੇ ਹੋਏ ਕੀੜੇ ਨੂੰ ਫੜ ਲੈਂਦੇ ਹਨ। ਘਰ ਦੇ ਬਗੀਚੇ ਵਿੱਚ ਟੋਡ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਮਕੌੜਿਆਂ ਦੀ ਸਫ਼ਾਈ ਕਰ ਦਿੰਦੇ ਹਨ।[1]

ਮਿਥ

[ਸੋਧੋ]

ਮਿਸਰ ਵਿੱਚ ਟੋਡ ਨੂੰ ਉਪਜਾਊ ਤੇ ਜਣਨ ਸ਼ਕਤੀ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ। ਯੂਨਾਨੀ ਅਤੇ ਰੋਮਨ ਟੋਡ ਨੂੰ ਜਣਨ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਮੰਨਦੇ ਹਨ। ਯੂਰੋਪ ਵਿੱਚ ਟੋਡ ਨੂੰ ਸ਼ੈਤਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ।

ਅਲੋਪ ਜੀਵ

[ਸੋਧੋ]

ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨਾਲ ਟੋਡ ਦੇ ਵਪਾਰ ਤੇ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ। ਕਾਲਜਾਂ ਤੇ ਸਕੂਲਾਂ ਵਿੱਚ ਵੀ ਬਿਨਾਂ ਲਾਇਸੈਂਸ ਦੇ ਕੋਈ ਵੀ ਟੋਡ ਦੀ ਪ੍ਰੈਕਟੀਕਲ ਲਈ ਵਰਤੋਂ ਨਹੀਂ ਕਰ ਸਕਦਾ।

ਹਵਾਲੇ

[ਸੋਧੋ]