ਠਸਕਾ ਮੀਰਾਂ ਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਠਸਕਾ ਮੀਰਾਂ ਜੀ, ਕੁਰੂਕਸ਼ੇਤਰ ਜ਼ਿਲ੍ਹੇ ਦਾ ਪਿੰਡ ਹੈ। ਠਸਕਾ ਮੀਰਾਂ ਪਿੰਡ ਦੀ ਗੁਰੂ ਗੋਬਿੰਦ ਸਿੰਘ ਨਾਲ ਇਤਿਹਾਸਕ ਸਾਂਝ ਹੈ। ਗੁਰੂ ਕਾਲ ਦੇ ਮੰਨੇ-ਪ੍ਰਮੰਨੇ ਪੀਰ ਸ਼ਾਹ ਭੀਖ ਦੇ ਘੜਾਮ ਤੋਂ ਇੱਥੇ ਆਉਣ ਕਰਕੇ ਇਹ ਪਿੰਡ ਠਸਕਾ ਮੀਰਾਂ ਜੀ ਸਿਰਨਾਵੇਂ ਹੇਠ ਮਸ਼ਹੂਰ ਹੋਇਆ।


ਪਿੰਡ ਬਾਰੇ[ਸੋਧੋ]

ਬੰਦਾ ਸਿੰਘ ਬਹਾਦਰ ਜੀ ਨੇ ਪਠਾਣਾ ਨੂੰ ਸਬਕ ਸਿਖਾਉਣ ਲਈ 28 ਨਵੰਬਰ 1709 ਦੇ ਦਿਨ ਠਸਕਾ ਪਿੰਡ ਦੀ ਦਰਗਾਹ ਉੱਤੇ ਸਿਜਦਾ ਕੀਤਾ, ਜਿੱਥੇ ਪੀਰ ਸ਼ਾਹ ਭੀਖ ਮੀਰ (ਭੀਖਨ ਸ਼ਾਹ) ਨਿਵਾਸ ਕਰਦੇ ਸਨ। ਠਸਕਾ ਮੀਰਾਂ ਜੀ ਨੂੰ ਔਰੰਗਜ਼ੇਬ ਅਤੇ ਸ਼ਾਹ ਆਲਮ (1707-1712 ਈਸਵੀ) ਦੇ ਸਮੇਂ ਜਾਗੀਰ ਮਿਲੀ ਸੀ। ਪਿੰਡ ਵਿੱਚ ਸਟੇਡੀਅਮ ਤੇ ਕੋਚ ਨਾ ਹੋਣ ਦੇ ਬਾਵਜੂਦ ਵੀ ਠਸਕਾ ਮੀਰਾਂ ਜੀ ਦੀ ਹੋਣਹਾਰ ਕੋਮਲਪ੍ਰੀਤ ਕੌਰ ਪੁੱਤਰੀ ਦਿਲਬਾਗ ਸਿੰਘ ਗੋਰਾਇਆ ਮੁੱਕੇਬਾਜ਼ੀ ਦੇ ਕੌਮੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਅਤੇ ਸੂਬਾ ਪੱਧਰ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਪਿੰਡ ਦੀ ਝੋਲੀ ਪਾ ਚੁੱਕੀ ਹੈ। ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਹਨ। ਪਿੰਡ ਦੇ ਲੋਕ ਪੜ੍ਹੇ-ਲਿਖੇ ਹਨ। ਇਸ ਕਰਕੇ ਬਹੁਤੇ ਘਰਾਂ ਵਿੱਚ ਨਿੱਜੀ ਲਾਇਬ੍ਰੇਰੀਆਂ ਹਨ।[1]

ਹਵਾਲੇ[ਸੋਧੋ]

  1. "ਪੀਰ ਭੀਖਣ ਸ਼ਾਹ ਦਾ ਪਿੰਡ ਠਸਕਾ ਮੀਰਾਂ ਜੀ". Retrieved 25 ਫ਼ਰਵਰੀ 2016.