ਠੂਠਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਠੂਠਾ ਮਿੱਟੀ ਦੇ ਪਿਆਲੇ ਨੂੰ ਕਹਿੰਦੇ ਹਨ। ਮੰਗਤੇ ਆਮ ਤੌਰ 'ਤੇ ਠੂਠੇ ਨਾਲ ਹੀ ਭੀਖ ਮੰਗਦੇ ਸਨ/ਹਨ। ਏਸੇ ਲਈ ਤਾਂ “ਹੱਥ ਠੂਠਾ, ਦੇਸ ਮੋਕਲਾ” ਅਖਾਣ ਬਣਿਆ ਹੋਇਆ ਹੈ। ਪਹਿਲਾਂ ਸਾਰੇ ਭਾਂਡੇ ਹੀ ਮਿੱਟੀ ਦੇ ਹੁੰਦੇ ਸਨ। ਠੂਠੇ ਦੀ ਸ਼ਕਲ ਸਟੀਲ ਦੇ ਕੌਲੇ ਵਰਗੀ ਹੁੰਦੀ ਸੀ। ਠੂਠੇ ਦਾ ਮੂੰਹ ਖੁੱਲ੍ਹਾ ਹੋਣ ਕਰ ਕੇ ਠੂਠੇ ਵਿਚ ਦੁੱਧ ਪੀਤਾ ਜਾਂਦਾ ਸੀ। ਲੱਸੀ ਪੀਤੀ ਜਾਂਦੀ ਸੀ। ਦਹੀ ਜਮਾਇਆ ਜਾਂਦਾ ਸੀ। ਮੱਖਣ ਕੱਢਿਆ ਜਾਂਦਾ ਸੀ। ਹੁਣ ਨਾ ਮੰਗਤੇ ਠੂਠੇ ਦੀ ਵਰਤੋਂ ਕਰਦੇ ਹਨ ਅਤੇ ਨਾ ਹੀ ਘਰਾਂ ਵਿਚ ਠੂਠੇ ਵਰਤੇ ਜਾਂਦੇ ਹਨ। ਹੁਣ ਮਿੱਟੀ ਦਾ ਭਾਂਡਾ ਹੀ ਇਕ ਅੱਧਾ ਵਰਤਿਆ ਜਾਂਦਾ ਹੈ। ਹੁਣ ਬਹੁਤੇ ਭਾਂਡੇ ਸਟੀਲ ਦੇ ਵਰਤੇ ਜਾਂਦੇ ਹਨ। ਕੁਝ ਭਾਂਡੇ ਐਲੂਮੀਨੀਅਮ ਦੇ ਵਰਤੇ ਜਾਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.