ਠੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਠੱਗ
Group of Thugs.gif
ਠੱਗ-ਟੋਲਾ, ਅੰਦਾਜ਼ਨ 1894
ਬੁਨਿਆਦ ਰੱਖੀ 1356 ਤੋਂ ਪਹਿਲਾਂ
ਸਾਜਨਾ ਸਥਾਨ ਕੇਂਦਰੀ ਭਾਰਤ
ਸਰਗਰਮੀ ਦੇ ਸਾਲ ~450 ਸਾਲ
ਇਲਾਕਾ ਭਾਰਤ
ਨਸਲੀਅਤ ਭਾਰਤੀ
ਮੁਜਰਮਾਨਾ ਕਾਰਵਾਈਆਂ ਹੱਤਿਆ, ਲੁੱਟਣਾ

ਠੱਗ (ਹਿੰਦੀ: ठग्ग ṭhag; ਉਰਦੂ: ٹھگ‎; ਸੰਸਕ੍ਰਿਤ: ਸਥਗ) ਠੱਗੀ ਮਾਰਨ ਵਾਲੇ ਉਹ ਜਰਾਇਮ-ਪੇਸ਼ਾ ਲੋਕ ਹੁੰਦੇ ਹਨ ਜੋ ਸਾਦਾ ਭੋਲੇ ਲੋਕਾਂ ਨੂੰ ਧੋਖੇ ਅਤੇ ਫ਼ਰੇਬ ਨਾਲ ਲੁੱਟ ਲੈਂਦੇ ਹਨ। ਕਈ ਵਾਰ ਤਾਂ ਇਹ ਲੋਕ ਆਪਣੇ ਸ਼ਿਕਾਰ ਨੂੰ ਜਾਨੋਂ ਮਾਰ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਿੰਦੁਸਤਾਨੀ ਸ਼ਬਦ ਠਗ ਸੰਸਕ੍ਰਿਤ 'ਸਥਗ' ਤੋਂ ਬਣਿਆ ਹੈ ਜਿਸ ਦਾ ਧਾਤੂ 'ਸਥ' ਹੈ। ਇਹ 'ਸਥ' ਆਧੁਨਿਕ ਭਾਰਤੀ ਹਿੰਦੁਸਤਾਨੀ ਬੋਲੀਆਂ ਵਿੱਚ ਸੰਯੁਕਤ ਹੋਕੇ 'ਠ' ਵਿੱਚ ਬਦਲ ਜਾਂਦਾ ਹੈ ਅਤੇ ਸਥਗ ਤੋਂ 'ਠਗ' ਬਣ ਜਾਂਦਾ ਹੈ। 'ਸਥਗ' ਸ਼ਬਦ ਦਾ ਸੰਸਕ੍ਰਿਤ ਵਿੱਚ ਅਰਥ ਹੈ ਲੁਕੋਣਾ। ਠਗ ਆਪਣੇ ਕੰਮ ਲੁਕਵੇਂ ਤੌਰ ਤੇ ਕਰਦਾ ਹੈ। ਇਸ ਲਈ ਇਹ ਇਨ੍ਹਾਂ ਲੋਕਾਂ ਲਈ ਪ੍ਰਚਲਿਤ ਹੋ ਗਿਆ। ਅਜਿਹੇ ਲੋਕ ਤਕਰੀਬਨ ਹਰ ਮੁਲਕ ਵਿੱਚ ਪਾਏ ਜਾਂਦੇ ਹਨ। ਹਿੰਦੁਸਤਾਨ ਵਿੱਚ ਮੁਗ਼ਲ ਸਲਤਨਤ ਦਾ ਪਤਨ ਆਇਆ ਅਤੇ ਮੁਲਕ ਵਿੱਚ ਅਫਰਾਤਫਰੀ ਫੈਲ ਗਈ ਤਾਂ ਇੱਥੇ ਠੱਗੀ ਇੱਕ ਮੁਨੱਜ਼ਮ ਪੇਸ਼ਾ ਬਣ ਗਿਆ। ਇਹ ਲੋਕ ਵੱਡੀ ਹੋਸ਼ਿਆਰੀ ਨਾਲ ਮੁਸਾਫ਼ਰਾਂ ਨੂੰ ਲੁੱਟ ਲਿਆ ਕਰਦੇ ਸਨ। ਜੇਕਰ ਇੱਕ ਠਗ ਨਾਕਾਮ ਰਹਿੰਦਾ ਤਾਂ ਉਹ ਆਪਣੇ ਸ਼ਿਕਾਰ ਨੂੰ ਦੂਜੇ ਇਲਾਕ਼ੇ ਦੇ ਠਗ ਦੇ ਹੱਥ ਵੇਚ ਦਿੰਦਾ। ਇਸ ਦਾ ਵੱਡਾ ਹਥਿਆਰ ਰੁਮਾਲ ਜਾਂ ਫੰਦਾ ਹੁੰਦਾ ਸੀ। ਜਿਸ ਨਾਲ ਉਹ ਆਨਨ ਫਾਨਨ ਆਪਣੇ ਸ਼ਿਕਾਰ ਦਾ ਗਲਾ ਘੁੱਟ ਕੇ ਉਸ ਦਾ ਖ਼ਾਤਮਾ ਕਰ ਦਿੰਦੇ ਸਨ। ਇਹ ਲੋਕ ਕਾਲੀ ਦੇਵੀ ਦੇ ਸਰਧਾਲੂ ਸਨ। ਉਨ੍ਹਾਂ ਦਾ ਖਿਆਲ ਸੀ ਕਿ ਕਾਲੀ ਦੇਵੀ ਹੀ ਉਨ੍ਹਾਂ ਤੋਂ ਇਹ ਜੁਰਮ ਕਰਾਉਂਦੀ ਅਤੇ ਉਨ੍ਹਾਂ ਦੀ ਹਿਫ਼ਾਜ਼ਤ ਕਰਦੀ ਹੈ। ਲੱਖਾਂ ਆਦਮੀ ਉਨ੍ਹਾਂ ਦੇ ਹੱਥੋਂ ਮੌਤ ਦੇ ਘਾਟ ਉੱਤਰ ਗਏ। ਆਖਿਰ 1829 ਵਿੱਚ ਲਾਰਡ ਨਿਬਟਿੰਗ ਨੇ ਠੱਗਾਂ ਦੇ ਖਾਤਮੇ ਲਈ ਪੁਲਿਸ ਦਾ ਇੱਕ ਖਾਸ ਮਹਿਕਮਾ ਬਣਾਇਆ ਅਤੇ 1836 ਵਿੱਚ ਉਨ੍ਹਾਂ ਦੀ ਰੋਕਥਾਮ ਲਈ ਇੱਕ ਖਾਸ ਕਨੂੰਨ ਲਿਆਉਣਾ ਪਿਆ।