ਡਕਵੀਡ ਤਕਨੀਕ
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
![]() | ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਅਰਧ-ਸੂਚਨਾ ਨਾ ਹਟਾਓ। |
ਪਿੰਡਾਂ ਵਿੱਚ ਛਪੜਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਇੱਕ ਸਮੱਸਿਆ ਬਣੀ ਹੋਈ ਹੈ। ਨਿਕਾਸੀ ਗੰਦੇ ਪਾਣੀ ਦੇ ਇਲਾਜ ਲਈ ਡਕਵੀਡ ਤਕਨੀਕ ਇੱਕ ਵਧੀਆਂ ਇਲਾਜ ਪ੍ਰਣਾਲੀ ਹੈ। ਡਕਵੀਡ ਇੱਕ ਤਣਾ ਰਹਿਤ ਪਾਣੀ ਵਿੱਚ ਫਲਣ-ਫੁਲਣ ਵਾਲਾ ਬੂਟਾ ਹੈ ਜੋ ਗਲੀਚੀਆਂ ਦੀ ਤਰਾਂ ਖੜੋਤੇ ਜਾਂ ਹੌਲੀ ਗਤੀ ਨਾਲ ਵਗਦੇ ਪਾਣੀ ਦੀ ਸਤਹ ਜਾਂ ਛਪੜਾਂ ਦੇ ਕਿਨਾਰਿਆਂ ਤੇ ਵਿਛਾਈ ਦੀ ਤਰਾਂ ਵਿਛ ਜਾਂਦਾ ਹੈ।
ਪਿੰਡਾਂ ਵਿੱਚ,ਇਲਾਜ ਕੀਤੇ ਬਿਨਾਂ, ਗੰਦਾ ਨਿਕਾਸੀ ਪਾਣੀ ਛਪੜਾਂ ਵਿੱਚ ਸੁੱਟਣ ਨਾਲ ਇੱਕ ਸਿਹਤ ਲਈ ਹਾਨੀਕਾਰਕ ਵਾਤਾਵਰਣ ਪੈਦਾ ਹੋ ਰਿਹਾ ਹੈ ਜਿਸ ਨਾਲ ਜਨ-ਸਧਾਰਨ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਨਿਕਾਸਿ ਗੰਦੇ ਪਾਣੀ ਦੇ ਇਲਾਜ ਲਇ ਕਇ ਨਵੀਆਂ ਘੱਟ ਕੀਮਤ ਵਾਲੀਆਂ ਤਕਨੀਕਾਂ ਵਿਕਸਿਤ ਹੋਈਆਂ ਹਨ।ਇਂ੍ਹਾਂ ਵਿਚੌਂ ਡੱਕਵੀਢ ਤੇ ਆਧਾਰਿਤ ਪਾਣੀ ਦੇ ਇਲਾਜ ਕਰਨ ਵਾਲੀ ਤਕਨੀਕ ਬਹੁਤ ਕਾਰਗਰ ਸਾਬਤ ਹੋਈ ਹੈ। ਡੱਕਵੀਡ ਇੱਕ ਛੋਟੇ ਕੱਦ ਦਾ ਪਾਣੀ ਦੀ ਸਤਹ ਤੇ ਤਰਨ ਵਾਲਾ ਪੌਦਾ ਹੈ ਜੋ ਮੋਟੇ ਲਿਹਾਫ ਦਿ ਤਰਾਂ ਪਾਣੀ ਦੀ ਸਤਹ ਤੇ ਵਿਛ ਜਾਂਦਾ ਹੈ।ਇਹ ਜੀਵ ਵਿਗਿਆਨਿਕ ਨਾਂ ਲੈਮਨਾਸੀ(Lamnaceae) ਦੀ ਸ਼੍ਰੇਣੀ ਵਿੱਚ 4 ਪ੍ਰਜਾਤੀਆਂ ਵਿੱਚ ਪਾਇਆ ਜਾਂਦਾ ਹੈ। ਇਨ੍ਹਾਂ ਵਿਚੌਂ ਲੈਮਨਾ (Lemna),ਸਪਾਇਰੋਡੇਲਾ(spirodela),ਵੋਫੀਆ (Woffia) ਤਿੰਨ ਪ੍ਰਜਾਤੀਆਂ ਹਿੰਦੁਸਤਾਨ ਵਿੱਚ ਆਮ ਪਾਈਆਂ ਜਾਂਦੀਆਂ ਹਨ।ਜਦੌਂ ਡਕਵੀਡ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਇਸ ਵਿੱਚ 99% ਮਿਸ਼ਰਤ ਠੋਸ ਪਦਾਰਥਾਂ ਤੈ ਭਾਰੀ ਟੌਕਸਿਕ ਤ੍ਤਾਂ ਨੂੰ ਜਜ਼ਬ ਕਰ ਲੈਣ ਦੀ ਤਾਕਤ ਹੈ। ਅਨੁਕੂਲ ਵਾਤਾਵਰਣ ਵਿੱਚ ਡੱਕਵੀਡ ਨੂੰ ਆਪਣੇ ਆਪ ਨੂੰ ਦੁਗਣਾ ਕਰ ਲੈਣ ਦੀ ਤਾਕਤ ਹੈ।ਇਕ ਹੈਕਟੇਅਰ ਦੇ ਤਲਾਅ ਵਿੱਚ ਤਕਰੀਬਨ 0.5 -1.5 ਟਨ ਡੱਕਵੀਡ ਉਪਜਾ ਲੈਣ ਦੀ ਤਾਕਤ ਹੈ।ਫਾਈਬਰ ਤੇ ਵਿਟਾਮਿਨ A ਤੇ C ਦੀ ਮਿਕਦਾਰ ਜ਼ਿਆਦਾ ਹੋਣ ਕਾਰਨ ਇਹ ਮੱਛੀਆਂ ਲਈ ਖੁਰਾਕ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਤਕਨੀਕ ਦੇ ਕਾਰਗਰ ਹੋਣ ਲਈ ਘਟੋਘਟ ਇੱਕ ਹੈਕਟੇਅਰ ਮਿਣਤੀ ਦਾ ਤਲਾਅ ਹੋਣਾ ਜ਼ਰੂਰੀ ਹੈ, ਜਿਸ ਨੂੰ ਦੋ ਹਿਸਿਆਂ ਵਿੱਚ ਵੰਡ ਕੇ ਇੱਕ ਹਿਸੇ ਵਿੱਚ ਡੱਕਵੀਡ ਤੇ ਦੂਸਰੇ ਹਿਸੇ ਨੂੰ ਪਿਸੀਕਲਚਰ (Pisciculture) ਲਈ ਵਰਤ ਕੇ ਇਸ ਤਕਨੀਕ ਦਾ ਭਰਪੂਰ ਲਾਭ ਉਠਾਇਆ ਜਾ ਸਕਦਾ ਹੈ।
ਸੰਘੋਈ ਪਿੰਡ ਬਲਾਕ ਖਮਾਣੋਂ ਵਿਖੇ 2001 ਵਿੱਚ ਲਾਈ ਡਕਵੀਡ ਤਕਨੀਕ ਦੀ ਸਫ਼ਲਤਾ ਦੀ ਉਦਾਹਰਨ http://palahi.org/duckweed.htm