ਡਕੌਂਦਾ (ਪਿੰਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਕੌਂਦਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ। ਇਹ ਜ਼ਿਲਾ ਪਟਿਆਲਾ ਤੋ 22 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 25 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 59 ਕਿਲੋਮੀਟਰ ਦੂਰ ਹੈ | ਇਸ ਪਿੰਡ ਦਾ ਪਿਨ ਕੋਡ 147104 ਹੈ। ਡਕੌਂਦਾ ਪਿੰਡ ਵਿੱਚ ਹੀ ਡਾਕ-ਘਰ ਹੈ। ਇਸ ਪਿੰਡ ਵਿੱਚ ਕੁਲ 347 ਘਰ ਹਨ। ਇਸ ਪਿੰਡ ਦੀ ਕੁਲ ਵਸੋ 1934 ਹੈ। ਡਕੌਂਦਾ ਪਿੰਡ ਵਿੱਚ ਜੱਟ ਸਿਖ ਚੀਮਾ ਜਾਤ ਨਾਲ ਸਬੰਧ ਰਖਣ ਵਾਲੇ ਲੋਕ ਰਹੰਦੇ ਹਨ।ਡਕੌਂਦਾ ਪਿੰਡ ਨਾਲ ਹੋਰ ਬਹੁਤ ਪਿੰਡ ਲਗਦੇ ਹਨ | ਇਸ ਪਿੰਡ ਤੋਂ 9 ਕਿਲੋਮੀਟਰ ਦੂਰ ਭਾਂਦ੍ਸੋੰ ਹੈ। ਡਕੌਂਦਾ ਤੋਂ 4 ਕਿਲੋਮੀਟਰ ਦੂਰ ਖੇਰੀ ਜੱਟਾਂ, 5 ਕਿਲੋਮੀਟਰ ਦੂਰ ਲੌਟ ਪਿੰਡ ਹੈ। ਡਕੌਂਦਾ ਪਿੰਡ ਦੇ ਉੱਤਰ ਵਾਲੇ ਪਾਸੇ ਜ਼ਿਲਾ ਸਿਰਹਿੰਦ ਤੇ ਫਤਹਿਗੜ੍ਹ ਸਾਹਿਬ ਹੈ। ਇਸ ਤੋ ਦਖਣ ਵਾਲੇ ਪਾਸੇ ਜ਼ਿਲਾ ਪਟਿਆਲਾ ਹੈ।

ਹਵਾਲੇ[ਸੋਧੋ]

[1]