ਡਾਇਆਲੌਜਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੰਗਰੇਜ਼ੀ ਪਦ ਡਾਇਆਲੋਜਿਕ ਅਤੇ ਡਾਇਆਲੋਗਿਜਮ ਆਮ ਤੌਰ 'ਤੇ ਰੂਸੀ ਦਾਰਸ਼ਨਿਕ ਮਿਖਾਇਲ ਬਾਖ਼ਤਿਨ ਦੀਆਂ ਸਾਹਿਤਕ ਸਿਧਾਂਤ ਸੰਬੰਧੀ ਰਚਨਾ ਦ ਡਾਇਆਲੋਜਿਕ ਇਮੈਜੀਨੇਸ਼ਨ ਵਿੱਚ ਵਰਤੇ ਸੰਕਲਪ ਦੀ ਗੱਲ ਛੇੜਦੇ ਹਨ। ਬਾਖ਼ਤਿਨ, ਡਾਇਆਲੋਜਿਕ ਅਤੇ "ਮੋਨੋਲੋਜਿਕ" ਸਾਹਿਤਕ ਰਚਨਾ ਦੀ ਤੁਲਨਾ ਕਰਦੇ ਹਨ। ਡਾਇਆਲੋਜਿਕ ਲਿਖਤ ਵਿੱਚ ਹੋਰਨਾਂ ਸਾਹਿਤ ਰਚਨਾਵਾਂ ਨਾਲ ਅਤੇ ਹੋਰਨਾਂ ਸਾਹਿਤਕਾਰਾਂ ਨਾਲ ਨਿਰੰਤਰ ਡਾਇਲਾਗ ਹੁੰਦਾ ਹੈ। ਇਹਦਾ ਕੰਮ ਕਿਸੇ ਪਹਿਲੋਂ ਦੀ ਰਚਨਾ ਦਾ ਮਹਿਜ਼ ਜਵਾਬ ਦੇਣਾ, ਉਸਨੂੰ ਦਰੁਸਤ ਕਰਨਾ, ਉਸ ਪ੍ਰਤੀ ਚੁੱਪ ਵੱਟਣਾ ਜਾਂ ਉਸਨੂੰ ਵਧਾਉਣਾ ਨਹੀਂ ਹੁੰਦਾ, ਸਗੋਂ ਇਹ ਉਸਨੂੰ ਕੁਝ ਕਹਿੰਦਾ ਹੈ ਅਤੇ ਲਗਾਤਾਰ ਉਸ ਕੋਲੋਂ ਕੁਝ ਨਾ ਕੁਝ ਸੁਣਦਾ ਰਹਿੰਦਾ ਹੈ। ਡਾਇਆਲੋਜਿਕ ਸਾਹਿਤ ਅਨੇਕ ਰਚਨਾਵਾਂ ਨਾਲ ਵਾਰਤਾਲਾਪ ਵਿੱਚ ਰਹਿੰਦਾ ਹੈ। ਇਹ ਮਹਿਜ਼ ਪ੍ਰਭਾਵ ਦਾ ਮਾਮਲਾ ਨਹੀਂ, ਕਿਉਂਜੋ ਡਾਇਲਾਗ ਦੋਨੋਂ ਦਿਸ਼ਾਵਾਂ ਵਿੱਚ ਹੁੰਦਾ ਹੈ, ਅਤੇ ਪਹਿਲੋਂ ਦੀ ਸਾਹਿਤਕ ਰਚਨਾ ਵੀ ਡਾਇਲਾਗ ਨਾਲ ਵਰਤਮਾਨ ਵਾਂਗ ਹੀ ਬਦਲ ਜਾਂਦੀ ਹੈ। ਭਾਵੇਂ ਬਾਖ਼ਤਿਨ ਦਾ "ਡਾਇਆਲੋਜਿਕ" ਅੱਜ ਕੱਲ "ਬਾਖ਼ਤਿਨ ਸਰਕਲ" ਨਾਮ ਨਾਲ ਪ੍ਰਸਿਧ ਉਸ ਦੇ ਸਹਿਕਰਮੀਆਂ ਦੀ ਮੰਡਲੀ ਵਿੱਚ 1918 ਤੋਂ ਬਾਅਦ ਦੇ ਸਾਲਾਂ ਦੌਰਾਨ ਵਿਕਸਿਤ ਹੋਇਆ ਸੀ, ਉਹਦੀ ਰਚਨਾ ਬਾਰੇ 1970ਵਿਆਂ ਤੱਕ ਪੱਛਮ ਵਿੱਚ ਖਬਰ ਨਹੀਂ ਸੀ ਜਾਂ ਇਹ ਅੰਦਰੇਜ਼ੀ ਵਿੱਚ ਅਨੁਵਾਦ ਨਹੀਂ ਹੋਈ ਸੀ। ਜਿਹਨਾਂ ਨੂੰ ਅਜੇ ਹੁਣੇ ਹੁਣੇ ਬਾਖ਼ਤਿਨ' ਦੇ ਵਿਚਾਰਾਂ ਬਾਰੇ ਪਤਾ ਚੱਲਿਆ ਹੈ ਪਰ ਟੀ ਐੱਸ ਈਲੀਅਟ ਦੇ ਵਿਚਾਰਾਂ ਤੋਂ ਭਲੀਭਾਂਤ ਵਾਕਫ ਹਨ, ਉਹਨਾਂ ਲਈ "ਡਾਇਆਲੋਜਿਕ" "ਪਰੰਪਰਾ ਅਤੇ ਵਿਅਕਤੀਗਤ ਯੋਗਤਾ," ਵਿਚਲੇ ਟੀ ਐਸ ਈਲੀਅਟ ਦੇ ਵਿਚਾਰਾਂ ਨਾਲ ਸਗਵਾਂ ਹੈ ਜਿਥੇ ਈਲੀਅਟ ਕਹਿੰਦਾ ਹੈ "ਵਰਤਮਾਨ ਵੀ ਅਤੀਤ ਨੂੰ ਬਦਲੇ ਓਨਾ ਹੀ ਜਿਨਾ ਵਰਤਮਾਨ ਨੂੰ ਅਤੀਤ ਨਿਰਦੇਸ਼ਿਤ ਕਰਦਾ ਹੈ।"[1] ਬਾਖ਼ਤਿਨ ਅਨੁਸਾਰ, ਇਹ ਪ੍ਰਭਾਵ ਇੱਕ ਸ਼ਬਦ ਜਾਂ ਵਾਕੰਸ਼ ਦੇ ਪਧਰ ਤੇ ਵੀ ਪੈ ਸਕਦਾ ਹੈ ਜਿਸ ਤਰ੍ਹਾਂ ਇਹ ਇੱਕ ਰਚਨਾ ਜਾਂ ਰਚਨਾਵਾਂ ਦੇ ਸਮੂਹ ਦੇ ਪਧਰ ਤੇ ਵਾਪਰ ਸਕਦਾ ਹੈ।

ਹਵਾਲੇ[ਸੋਧੋ]