ਸਮੱਗਰੀ 'ਤੇ ਜਾਓ

ਡਾਕਖਾਨਾ (ਨਾਟਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾਕਖਾਨਾ
The Post Office
ਲੇਖਕਰਬਿੰਦਰਨਾਥ ਟੈਗੋਰ
ਪਾਤਰ
  • ਮਾਧਵ
  • ਅਮਲ, ਉਸਦਾ ਗੋਦ ਲਿਆ ਬੱਚਾ
  • ਸੁਧਾ, ਨਿੱਕੀ ਫੁੱਲ ਚੁਗਣ ਵਾਲੀ
  • ਡਾਕਟਰ
  • ਡਾਇਰੀਵਾਲਾ
  • ਚੌਕੀਦਾਰ
  • ਪਿੰਡ ਦਾ ਮੁਖੀਆ
  • ਰਾਜੇ ਦਾ ਸੰਦੇਸ਼ਵਾਹਕ
  • ਸ਼ਾਹੀ ਵੈਦ
  • ਮੁੰਡੇ
ਮੂਲ ਭਾਸ਼ਾਬੰਗਾਲੀ
ਸੈੱਟਿੰਗਸਮਕਾਲੀ ਦਿਹਾਤੀ ਬੰਗਾਲ

ਡਾਕਖਾਨਾ (ਬੰਗਾਲੀ: ਡਾਕ ਘਰ) ਰਬਿੰਦਰਨਾਥ ਟੈਗੋਰ ਦਾ 1912 ਵਿੱਚ ਪਰਕਾਸ਼ਤ ਨਾਟਕ ਹੈ। ਇਸ ਵਿੱਚ ਇੱਕ ਬੱਚਾ ਅਮਲ ਹੈ, ਜਿਸਨੂੰ ਇੱਕ ਲਾਇਲਾਜ ਬਿਮਾਰੀ ਹੈ ਅਤੇ ਉਹ ਆਪਣੇ ਬਣਾਏ ਅੰਕਲ ਦੇ ਘਰ ਬੰਦ ਹੈ। ਐਂਡਰਿਊ ਰਾਬਿਨਸਨ ਅਤੇ ਕ੍ਰਿਸ਼ਨ ਦੱਤ ਨੇ ਨੋਟ ਕੀਤਾ ਹੈ ਕਿ ਇਸ ਨਾਟਕ ਨੇ "ਬੰਗਾਲ ਅਤੇ ਸਾਰੇ ਸੰਸਾਰ ਵਿੱਚ ਟੈਗੋਰ ਦੇ ਵੱਕਾਰ ਵਿੱਚ ਵਿਸ਼ੇਸ਼ ਸਥਾਨ ਮੱਲਿਆ ਹੋਇਆ ਹੈ।"[1] ਇਹ ਚਾਰ ਦਿਨ ਵਿੱਚ ਲਿਖਿਆ ਗਿਆ ਸੀ।[2]

ਮਾਧਵ ਦੇ ਵਿਹੜੇ ਵਿੱਚ ਅਮਾਲ ਖੜ੍ਹਾ ਹੈ ਅਤੇ ਰਾਹਗੀਰਾਂ ਨਾਲ ਗੱਲਾਂ ਕਰਦਾ ਹੈ, ਅਤੇ ਖਾਸ ਤੌਰ 'ਤੇ ਉਹ ਪੁੱਛਦਾ ਹੈ ਕਿ ਉਹ ਕਿਥੇ ਜਾਂਦੇ ਹਨ। ਨੇੜੇ ਹੀ ਇੱਕ ਨਵੇਂ ਪੋਸਟ ਆਫ਼ਿਸ ਦੀ ਉਸਾਰੀ ਨਾਲ ਅਮਲ ਦੀ ਕਲਪਨਾ ਅੰਗੜਾਈ ਲੈਂਦੀ ਹੈ ਅਤੇ ਉਹ ਰਾਜਾ ਤੋਂ ਇੱਕ ਪੱਤਰ ਮਿਲਣ ਦਾ ਜਾਂ ਡਾਕੀਆ ਬਣਨ ਦਾ ਸੁਪਨਾ ਦੇਖਦਾ ਹੈ। ਪਿੰਡ ਦਾ ਮੁਖੀ ਅਮਲ ਨਾਲ ਮਜ਼ਾਕ ਕਰਦਾ ਹੈ, ਅਤੇ ਅਨਪੜ੍ਹ ਬੱਚੇ ਨੂੰ ਜਚਾਉਂਦਾ ਹੈ ਕਿ ਬਾਦਸ਼ਾਹ ਦੀ ਇੱਕ ਚਿੱਠੀ ਮਿਲੀ ਹੈ ਕਿ ਉਸ ਨੇ ਸ਼ਾਹੀ ਡਾਕਟਰ ਭੇਜਣ ਦਾ ਵਾਅਦਾ ਕੀਤਾ ਹੈ।

ਹਵਾਲੇ

[ਸੋਧੋ]
  1. http://books.google.co.in/books?id=Nx9RB5H6yc8C&pg=PA21&redir_esc=y
  2. Iyer, Natesan Sharda (2007). Musings on Indian Writing in English: Drama. Sarup & Sons. p. 26.