ਦੌਨ ਕੀਖ਼ੋਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾਨ ਕੁਇਗਜੋਟ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਾਨ ਕਵਿਗਜ਼ੌਟ  
El ingenioso hidalgo don Quijote de la Mancha.jpg
ਲੇਖਕ ਮਿਗੈਲ ਦੇ ਸਰਵਾਂਤੇਸ
ਮੂਲ ਸਿਰਲੇਖ El ingenioso hidalgo don Quixote De la Mancha
ਭਾਸ਼ਾ ਪੁਰਾਣੀ ਸਪੇਨੀ ਭਾਸ਼ਾ
ਵਿਧਾ ਪਿਕਾਰੇਸਕੋ, ਵਿਅੰਗ, ਪੈਰੋਡੀ, ਸਾਂਗ
ਪ੍ਰਕਾਸ਼ਕ ਜੁਆਨ ਡੇ ਲਾ ਕੁਏਸਟਾ
ਅੰਗਰੇਜ਼ੀ
ਪ੍ਰਕਾਸ਼ਨ
1612 (ਭਾਗ ਇੱਕ)
1620 (ਭਾਗ ਦੋ)
ਪ੍ਰਕਾਸ਼ਨ ਮਾਧਿਅਮ ਪ੍ਰਿੰਟ

ਡਾਨ ਕਵਿਗਜ਼ੌਟ (Don Quixote /ˌdɒn kˈht/; ਸਪੇਨੀ: [ˈdoŋ kiˈxote] ( ਸੁਣੋ)), ਪੂਰਾ ਸਿਰਲੇਖ ਲਾ ਮਾਂਚਾ ਦਾ ਜੁਗਤੀ ਸੱਜਣ ਡਾਨ ਕਵਿਗਜ਼ੌਟ (ਸਪੇਨੀ: El ingenioso hidalgo don Quijote de la Mancha), ਮਿਗੈਲ ਦੇ ਸਰਵਾਂਤੇਸ ਦਾ ਲਿਖਿਆ ਸਪੇਨੀ ਨਾਵਲ ਹੈ। ਇਸ ਨਾਵਲ ਨੂੰ ਸਰਵਾਂਤੇਸ ਦੀ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਹੈ। [੧]

ਸੰਖੇਪ ਕਹਾਣੀ[ਸੋਧੋ]

ਡਾਨ ਕਵਿਗਜ਼ੌਟ (ਕਿਤਾਬ ਵਿੱਚ, ਉਸ ਨੂੰ ਬਹੁਤ ਬਾਅਦ ਵਿਚ ਇਹ ਨਾਮ ਦਿੱਤਾ ਗਿਆ ਹੈ) ਕਹਾਣੀ ਦਾ ਮੁੱਖ ਪਾਤਰ ਹੈ। ਇਕ ਭੋਲੇ-ਭਾਲਾ, ਸੁੱਚਾ ਅਤੇ ਇਮਾਨਦਾਰ ਇਨਸਾਨ ਹੈ। ਉਹ ਚਲਾਕ ਦੁਨੀਆਂ ਦੀ ਭੀੜ ਵਿਚ ਬੱਚਿਆਂ ਵਰਗਾ ਸਾਦਾ ਜਿਹਾ ਬੰਦਾ ਹੈ, ਪਰ ਲੋਕ ਉਸਨੂੰ ਸਿੱਧੜ ਅਤੇ ਕਮਲਾ ਸਮਝਦੇ ਹਨ। ਉਮਰ ਦੇ ਪੰਜਾਹ ਸਾਲ ਹੋਣ ਪੂਰੇ ਕਰਨ ਦੇ ਨੇੜੇ ਇਕ ਸੇਵਾਮੁਕਤ ਸੱਜਣ ਹੈ। ਉਸ ਨਾਲ ਉਸਦੀ ਇੱਕ ਭਤੀਜੀ ਅਤੇ ਸਫ਼ਾਈ ਕਰਨ ਵਾਲੀ ਇੱਕ ਨੌਕਰਾਨੀ ਰਹਿੰਦੀ ਹੈ। ਉਹ ਲਾ ਮਾਨਚਾ ਦੇ ਇਕ ਬੇਨਾਮ ਭਾਗ ਵਿੱਚ ਰਹਿ ਰਹੇ ਹਨ। ਇੱਕ ਮੁੰਡਾ ਵੀ ਹੈ ਜਿਸਦਾ ਪਹਿਲੇ ਅਧਿਆਇ ਦੇ ਬਾਅਦ ਮੁੜ ਕਦੇ ਜ਼ਿਕਰ ਨਹੀਂ ਆਉਂਦਾ।

ਡਾਨ ਕਵਿਗਜ਼ੌਟ ਕਿਤਾਬਾਂ ਦਾ ਪ੍ਰੇਮੀ ਹੈ ਅਤੇ ਉਹ ਹਰ ਸਮੇਂ ਕਿਤਾਬਾਂ ਵਿਚ ਹੀ ਮਸਤ ਰਹਿੰਦਾ ਹੈ। ਉਹ ਆਪਣੀ ਬਹੁਤੀ ਜਾਇਦਾਦ ਪੁਸਤਕਾਂ ਲੈਣ ਲਈ ਵੇਚ ਦਿੰਦਾ ਹੈ। ਸੂਰਮਿਆਂ ਦੀਆਂ ਕਹਾਣੀਆਂ ਪੜ੍ਹਦਿਆਂ ਉਹ ਆਪ ਸੂਰਮਾ ਸਜ ਕੇ ਸੰਸਾਰ ਵਿਚ ਵਿਚਰਨ ਦੇ ਸੁਪਨੇ ਲੈਣ ਲੱਗਦਾ ਹੈ ਅਤੇ ਜ਼ਿੰਦਗੀ ਦੇ ਯਥਾਰਥ ਤੋਂ ਜੁਦਾ ਹੋ ਜਾਂਦਾ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png