ਡਾਰਲਿੰਗ ਦਰਿਆ
ਡਾਰਲਿੰਗ ਦਰਿਆ | |
ਮਨਿੰਦੀ ਵਿਖੇ ਡਾਰਲਿੰਗ ਦਰਿਆ ਦਾ ਹੇਠਲਾ ਰੌਂ
| |
ਦੇਸ਼ | ਆਸਟਰੇਲੀਆ |
---|---|
ਰਾਜ | ਨਿਊ ਸਾਊਥ ਵੇਲਜ਼ |
Part of | ਮੁਰੇ ਦਰਿਆ, ਮੁਰੇ-ਡਰਲਿੰਗ ਬੇਟ |
ਸਹਾਇਕ ਦਰਿਆ | |
- ਖੱਬੇ | ਬਾਰਵਨ ਦਰਿਆ, ਲਿਟਲ ਬੋਗਾਨ ਦਰਿਆ |
- ਸੱਜੇ | ਕੁਲਗੋਆ ਦਰਿਆ, ਵਰੇਗੋ ਦਰਿਆ, ਪਾਰੂ ਦਰਿਆ |
ਸ਼ਹਿਰ | ਬੂਰਕ, ਵਿਲਕਾਨੀਆ, ਮਨਿੰਦੀ, ਵੈਂਟਵਰਦ |
ਸਰੋਤ | ਬਾਰਵੋਨ ਅਤੇ ਕੁਲਗੋਆ ਦਰਿਆਵਾਂ ਦਾ ਸੰਗਮ |
- ਸਥਿਤੀ | ਬ੍ਰੇਵਾਰੀਨਾ ਕੋਲ, ਨਿਊ ਸਾਊਥ ਵੇਲਜ਼ |
- ਦਿਸ਼ਾ-ਰੇਖਾਵਾਂ | 29°57′31″S 146°18′28″E / 29.95861°S 146.30778°E |
ਦਹਾਨਾ | ਮੁਰੇ ਦਰਿਆ ਨਾਲ਼ ਸੰਗਮ |
- ਸਥਿਤੀ | ਵੈਂਟਵਰਦ, ਨਿਊ ਸਾਊਥ ਵੇਲਜ਼ |
- ਦਿਸ਼ਾ-ਰੇਖਾਵਾਂ | 34°6′47″S 141°54′43″E / 34.11306°S 141.91194°E |
ਲੰਬਾਈ | 1,472 ਕਿਮੀ (915 ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 100 ਮੀਟਰ੩/ਸ (3,530 ਘਣ ਫੁੱਟ/ਸ) ਲਗਭਗ |
ਡਰਲਿੰਗ ਦਰਿਆ ਆਸਟਰੇਲੀਆ ਦਾ ਤੀਜਾ ਸਭ ਤੋਂ ਵੱਡਾ ਦਰਿਆ ਹੈ ਜਿਸਦੀ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਆਪਣੇ ਸੋਮੇ ਤੋਂ ਲੈ ਕੇ ਵੈਂਟਵਰਦ, ਨਿਊ ਸਾਊਥ ਵੇਲਜ਼ ਵਿਖੇ ਮੁਰੇ ਦਰਿਆ ਨਾਲ਼ ਸੰਗਮ ਤੱਕ ਦੀ ਲੰਬਾਈ 1,472 ਕਿ.ਮੀ. ਹੈ। ਆਪਣੇ ਸਭ ਤੋਂ ਲੰਬੇ ਸਹਾਇਕ ਦਰਿਆਵਾਂ ਨੂੰ ਮਿਲਾ ਕੇ ਇਸ ਦੀ ਲੰਬਾਈ 2,844 ਕਿ.ਮੀ. ਹੈ ਜਿਸ ਕਰ ਕੇ ਇਹ ਆਸਟਰੇਲੀਆ ਦਾ ਸਭ ਤੋਂ ਲੰਮਾ ਦਰਿਆ ਪ੍ਰਬੰਧ ਹੈ।[1]
ਡਰਲਿੰਗ ਦਰਿਆ ਆਸਟਰੇਲੀਆ ਦੇ ਆਊਟਬੈਕ ਨਾਮਕ ਸੁੱਕੇ ਬੰਜਰ ਖੇਤਰ ਦਾ ਸਭ ਤੋਂ ਪ੍ਰਸਿੱਧ ਜਲ-ਮਾਰਗ ਹੈ।[2] ਇਸ ਦੀ ਸਿਹਤ ਪਾਣੀ ਦੀ ਬਹੁਤੀ-ਵਰਤੋਂ, ਕੀੜੇਮਾਰ ਦਵਾਈਆਂ ਦੇ ਪ੍ਰਦੂਸ਼ਣ ਅਤੇ ਬਹੁਤੇ ਸਮੇਂ ਚੱਲਣ ਵਾਲੇ ਸੋਕੇ ਹੁਣ ਬਹੁਤ ਖ਼ਰਾਬ ਹੋ ਚੁੱਕੀ ਹੈ। ਕੁਝ ਸਾਲਾਂ ਤੋਂ ਤਾਂ ਇਹ ਮਸਾਂ ਹੀ ਵਹਿ ਰਿਹਾ ਹੈ। ਇਸ ਦੇ ਪਾਣੀ ਬਹੁਤ ਖਾਰਾ ਹੈ ਜਿਸਦੀ ਕੁਆਲਟੀ ਦਿਨੋ-ਦਿਨ ਡਿੱਗਦੀ ਜਾ ਰਹੀ ਹੈ।
ਇਸ ਦਰਿਆ ਪਿੱਛੋਂ ਡਰਲਿੰਗ ਵਿਭਾਗ, ਰਿਵਰੀਨਾ-ਡਾਰਲਿੰਗ ਵਿਭਾਗ, ਡਰਲਿੰਗ ਨਿਰਵਾਚਕੀ ਜ਼ਿਲ੍ਹੇ, ਲਾਚਲਾਨ ਅਤੇ ਹੇਠਲਾ ਡਾਰਲਿੰਗ ਨਿਰਵਾਚਕੀ ਜ਼ਿਲ੍ਹਾ ਦੇ ਨਾਂ ਰੱਖੇ ਗਏ ਹਨ।
ਹਵਾਲੇ
[ਸੋਧੋ]- ↑ "(Australia's) Longest Rivers". Geoscience Australia. 16 October 2008. Retrieved 2009-02-16.
- ↑