ਡਾ.ਵਨੀਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਵਨੀਤਾ ਪੰਜਾਬੀ ਸਾਹਿਤ ਸਿਰਨਾ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੀ ਕਵਿਆਂ ਵਿੱਚ ਹੈ। ਉਸ ਦੀ ਪੁਸਕਤ "ਕਾਲ ਪਹਿਰ ਅਤੇ ਘੜੀਆਂ" ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਇਸ ਕਰਕੇ ਮਿਲਿਆਂ ਹੈ ਕਿਉਂ ਕੇ ਵਨੀਤਾ ਕੋਲ ਪੰਜਾਬੀ ਸਾਹਿਤ ਲਈ ਨਿਵੇਕਲੇ ਮੁਹਾਵਰੇ ਅਤੇ ਸੱਭਿਆਚਾਰਕ ਵਿਹਾਰ ਨੂੰ ਰੂਪ-ਮਾਨ ਕਰਨ ਦੀ ਸਿਰਜਨਾਤਮਕ ਪ੍ਰਤਿਭਾ ਮੌਜੂਦ ਹੈ। ਇਸ ਤੋਂ ਇਲਾਵਾ ਪੰਜਾਬੀ ਅਕਾਦਮੀ ਦਾ ਕਾਵਿ ਪੁਰਸਕਾਰ ਅਤੇ ਸਮਾਲੋਚਨਾ ਪੁਰਸਕਾਰ, ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, ਭਾਸ਼ਾ ਭਾਰਤੀ ਸਨਮਾਨ ਅਤੇ ਹੋਰ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ। ਸਿਰਜਨਾ ਦੇ ਨਾਲ ਨਾਲ ਵਨੀਤਾ ਨੇ ਉੱਤਰ ਆਧੁਨੀਕਤਾ ਅਤੇ ਪੰਜਾਬੀ ਕਵਿਤਾ ਉੱਪਰ ਵੀ ਵਿਸ਼ੇਸ਼ ਕਾਰਜ਼ ਕੀਤਾ ਹੈ। ਵਨੀਤਾ ਨੇ ਉੱਤਰ ਆਧੁਨਿਕ ਸੰਕਲਪ ਨੂੰ ਵਿਆਖੀਆ ਅਧੀਨ ਲਿਆਉਣ ਲਈ ਹੇਠ ਲਿਖਿਆਂ ਧਾਰਨਾਵਾਂ ਪਰਸਤੁਤ ਕੀਤੀਆਂ ਹਨ।

"ਇਤਿਹਾਸਕ ਤੌਰ 'ਤੇ ਇਸਨੂੰ ਆਧੁਨਿਕਤਾ ਤੋਂ ਅਗਲਾ ਪੜਾਅ ਵੀ ਆਖਿਆ ਜਾ ਰਿਹਾ ਹੈ, ਪਰ ਇਸੇ ਮਸਲੇ ਬਾਰੇ ਇੱਕ ਸੰਕਲਪ ਇਹ ਵੀ ਹੈ ਕਿ ਅਸਲ ਵਿੱਚ ਕੋਈ ਵੀ ਸਮਾਜ ਕਦੇ ਵੀ ਅਜਿਹੀ ਹਾਂ ਜਿਥੇ ਅਜੇ ਵੀ ਲੋਕ ਪਰੰਪਰਾ ਵਿੱਚ ਘਿਰੇ ਹੋਏ ਹਨ, ਨਗਰ ਦੇ ਵਿਕਾਸ ਨਾਲ ਆਧੁਨਿਕਤਾ ਨਾਲ ਜੁੜੇ ਹੋਏ ਹਨ ਅਤੇ ਹੁਣ ਵਿਸ਼ਵੀਕਰਨ ਨੇ ਜੋ ਸਥਿਤੀ ਪੈਦਾ ਕੀਤੀ ਹੈ ਉਸ ਨਾਲ ਉਤਰ-ਆਧੁਨਿਕਤਾ ਵੀ ਪ੍ਰਵੇਸ਼ ਕਰ ਰਹੀ ਹੈ। ਇਉਂ ਸਾਡਾ ਸਮਾਜ ਇਕੋ ਸਮੇਂ ਤਿੰਨਾਂ ਸਥਿਤੀਆਂ ਵਿੱਚ ਹੀ ਵਿਚਰ ਰਿਹਾ ਹੈ।"

"ਸ਼ਬਦ ਉਤਰ-ਆਧੁਨਿਕਤਾ ਸਭ ਤੋਂ ਪਹਿਲਾਂ 1934 ਵਿੱਚ ਵਰਤਿਆ ਗਿਆ, ਜਿਸ ਨੂੰ ਫੈਦਰੀਕੋ ਦੀ ਉਨਿਸ ਨੇ ਇੱਕ ਸਪੇਨੀ ਸੰਗ੍ਰਹਿ 'ਚ ਸਭ ਤੋਂ ਪਹਿਲਾਂ ਵਰਤੋਂ ’ਚ ਲਿਆਂਦਾ 1942 ਵਿੱਚ ਡੁਡਲੀ ਫਿਟਸ ਨੇ ਅਮਰੀਕਾ ਵਿੱਚ ਕਵਿਤਾ ਦਾ ਇੱਕ ਸੰਗ੍ਰਹਿ ਤਿਆਰ ਕਰਦਿਆਂ ਉਤਰ-ਆਧੁਨਿਕ ਸ਼ਬਦ ਦੀ ਵਰਤੋਂ ਕੀਤੀ, ਪਰ ਇਸ ਸ਼ਬਦ ਵਲ ਵਧੇਰੇ ਚਿੰਤਕਾਂ ਦਾ ਧਿਆਨ ਉਦੋਂ ਗਿਆ ਜਦੋਂ 1947 ਵਿੱਚ ਆਰਡਨਲ ਟਾਯਨਬੀ ਨੇ ਪੱਛਮੀ ਸੱਭਿਆਚਾਰ ਦੇ ਨਵੇਂ ਪੜਾਅ ਨੂੰ ਪ੍ਰਗਟ ਕਰਨ ਲਈ ਇਹ ਸ਼ਬਦ ਇਤਿਹਾਸਕ ਸੰਦਰਭ ਵਿੱਚ ਵਰਤਿਆ।"

“ਅਸਲ ਵਿੱਚ ਆਧੁਨਿਕਤਾ ਦਾ ਸੰਕਲਪ ਵੀ ਇੱਕ ਖੜੋਤ ਤੇ ਫੈਸ਼ਨ ਨਾਲ ਬੱਛਦਾ ਗਿਆ, ਪਰ ਉਤਰ-ਆਧੁਨਿਕਤਾ ਇਸ ਖੜੇਤ ਅਤੇ ਨਿਸਚਿਤਾ ਨੂੰ ਤੋੜਦੀ ਹੈ। ਉਤਰ-ਆਧੁਨਿਕਤਾਂ ਨੂੰ ਕਿਉਂਕਿ ਅਸੀਂ ਉਸ ਪਰਿਵਰਤਨ ਨਾਲ ਸਬੰਧਤ ਕਰਦੇ ਹਾਂ ਜਦੋਂ ਕੰਪਿਊਟਰ ਅਤੇ ਸੈਟੇਲਾਈਟ (ਉਪਗ੍ਰਹਿ), ਮੀਡੀਆ ਤੇ ਸੰਚਾਰ ਮਾਧਿਅਮਾਂ ਨੇ ਇੱਕ ਵੱਡਾ ਇਨਕਲਾਬ ਲੈ ਜਾਂਦਾ ਹੈ।"

ਕਾਵਿ ਪੁਸਤਕਾਂ ਸੁਪਨਿਆਂ ਦੀ ਪਗਡੰਡੀ ਹਰੀਆਂ ਛਾਵਾਂ ਦੀ ਕਬਰ ਬੋਲ ਅਲਾਪ ਮੰਦਰ ਸਪਤਿਕ ਖਰਜ ਨਾਦ ਸਮੀਖਿਆ ਪੁਸਤਕਾਂ ਉੱਤਰ ਆਧੁਨਿਕਤਾ ਅਤੇ ਕਵਿਤਾ ਨਾਰੀਵਾਦ ਤੇ ਸਾਹਿਤ ਕਵਿਤਾ ਦੀਆਂ ਪਰਤਾਂ ਰਚਨਾ ਵਿਸ਼ਲੇਸ਼ਣ ਕਹਾਣੀ ਦੀਆਂ ਪਰਤਾਂ ਸਫ਼ਰਨਾਮਾ ਮੇਰੀ ਚੀਨ ਯਾਤਰਾ

ਇਨ੍ਹਾ ਤੋਂ ਇਲਾਵਾ ਲਗਪਗ 14 ਪੁਸਤਕਾਂ ਦਾ ਅਨੁਵਾਦ ਕੀਤਾ।[1]

ਹਵਾਲੇ[ਸੋਧੋ]