ਡਾ. ਅਮਰਜੀਤ ਟਾਂਡਾ
ਡਾ. ਅਮਰਜੀਤ ਸਿੰਘ ਟਾਂਡਾ (ਜਨਮ 10 ਫਰਵਰੀ 1954) ਸੀਨੀਅਰ ਪਰੋਫੈਸਰ,ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹੈ।
ਜ਼ਿੰਦਗੀ
[ਸੋਧੋ]ਡਾ. ਅਮਰਜੀਤ ਸਿੰਘ ਟਾਂਡਾ ਨੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਦੇ ਇੱਕ ਪਰਿਵਾਰ ਵਿੱਚ ਜੰਮਿਆ ਪਲਿਆ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚੋਂ ਐਮ. ਐਸ .ਸੀ.ਕੀਤੀ। 1983 ਵਿੱਚ ਜੀਵ ਵਿਗਿਆਨ ਵਿੱਚ ਹੀ ਪੀ. ਐਚ. ਡੀ. ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ ਉਹ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ 15 ਸਾਲ ਅਧਿਆਪਕ ਰਿਹਾ। ਤੇ ਫਿਰ ਆਸਟਰੇਲੀਆ ਪਰਵਾਸ ਕਰਨ ਬਾਅਦ ਵੀ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਵਿਖੇ ਸੀਨੀਅਰ ਪ੍ਰੋਫੈਸਰ ਸਾਇੰਟਿਸਟ ਰਹੇ। ਉਸਨੂੰ ਸਕੂਲ ਸਮੇਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਹੋ ਗਿਆ ਸੀ। ਇਸੇ ਸ਼ੌਕ ਕਰਕੇ ਉਹ ਯੂਨੀਵਰਸਿਟੀ ਵਿੱਚ ਹੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ। ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਉਸਨੇ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ।[1]
ਰਚਨਾਵਾਂ
[ਸੋਧੋ]ਉਸਦੇ ਪੰਜ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।[2]
ਕਾਵਿ ਸੰਗ੍ਰਹਿ
[ਸੋਧੋ]- ਹਵਾਵਾਂ ਦੇ ਰੁਖ਼ (1978)
- ਲਿਖਤੁਮ ਨੀਲੀ ਬੰਸਰੀ (1998)
- ਕੋਰੇ ਕਾਗਜ਼ ਤੇ ਨੀਲੇ ਦਸਤਖਤ
- ਦੀਵਾ ਸਫ਼ਿਆਂ ਦਾ (2002)
- ਸੁਲਗਦੇ ਹਰਫ਼ (2007)
- "ਕਵਿਤਾਂਜਲੀ" (2018)
- "ਸ਼ਬਦਾਂਮਣੀ" (2018)
- "ਥਕੇ ਹੂਏ" (ਹਿੰਦੀ, 2018)
ਲੇਖ ਸੰਗ੍ਰਹਿ
- ਜ਼ਿੰਦਗੀ ਵੱਲ ਜਾਂਦੀਆਂ ਪਗਡੰਡੀਆਂ(2023)
ਨਾਵਲ
[ਸੋਧੋ]- ਨੀਲਾ ਸੁੱਕਾ ਸਮੁੰਦਰ
- ਆਮ ਲੋਕ (2018)
- ਮੇਰੇ ਹਿੱਸੇ ਦਾ ਪੰਜਾਬ (2018)
Scientific books of DrAmarjit S Tanda
10). “Bibliography of Entomology"
11). “INSECT POLLINATION TECHNOLOGY IN CROP IMPROVEMENT Modern and Applied Approaches“ by Amarjit S Tanda
12). “Molecular Advances in Insect Resistance of Field Crops” by Amarjit S Tanda
13). Advances in Integrated Pest Management Technology by Amarjit S Tanda
14). Advances in Nematode Pest Management Technology by Amarjit S Tanda
15).Advances in Biological Control of Insect Pest by Amarjit S Tanda
ਮਾਣ-ਸਨਮਾਨ
[ਸੋਧੋ]- 'ਅਮੈਰੀਕਨ ਬਾਇਉਗਰਾਫੀਕਲ ਇੰਸਟੀਚੀਊਟ ਰੇਲਿੰਗ' ਵਲੋਂ ਕੀਟ ਵਿਗਿਆਨ ਵਿੱਚ ਵਧੀਆ ਖੋਜ ਸਦਕਾ 5000 ਪਰਸਿੱਧ ਸ਼ਖਸ਼ੀਅਤਾਂ ਵਿੱਚ ਨਾਂ ਦਰਜ
- 'ਇੰਗਲੈਂਡ ਦੀ ਇੰਸਟੀਚੀਊਟ ਆਫ ਬਾਇਓਲੋਜੀ' ਵੱਲੋਂ 'ਚਾਰਟਰਡ ਬਨਸਪਤੀ ਵਿਗਿਆਨਕ' ਦੀ ਆਨਰੇਰੀ ਡਿਗਰੀ
- 'ਅੰਤਰਰਾਸ਼ਟਰੀ ਵਲੰਟੀਅਰ ਦਾ ਖਿਤਾਬ' 2001 ਮੈਲਬਰਨ ਸਿੱਖ ਸੁਸਾਇਟੀ
- ਭਾਸ਼ਾ ਵਿਭਾਗ ਪੰਜਾਬ - ਵਧੀਆ ਕਵਿਤਾ 'ਕੋਸੇ ਪਲ' ਲਈ ਇਨਾਮ (1991-92)
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਲਈ ਬਦੇਸ਼ ਵਿੱਚ ਦੇਣ ਵਾਸਤੇ ਸਨਮਾਨ (2008)
- ਕੇਂਦਰੀ ਪੰਜਾਬੀ ਲੇਖਕ ਸਭਾ ਦਾ ਆਸਟਰੇਲੀਆ ਤੋਂ ਸਲਾਹਕਾਰ ਨਿਯੁਕਤ
- ਸ਼੍ਰੋਮਣੀ ਕਵੀ ਪੁਰਸਕਾਰ ਲਈ ਡਾ ਅਮਰਜੀਤ ਟਾਂਡਾ ਦਾ ਨਾਮ 2015 ਚ ਦੋ ਨੰਬਰ ਤੇ ਵਿਚਾਰਿਆ ਗਿਆ/ ਨੌਮੀਨੇਟ ਕੀਤਾ ਗਿਆ ਸੀ ।
- ਡਾ ਅਮਰਜੀਤ ਟਾਂਡਾ "ਵਿਸ਼ਵ ਪੰਜਾਬੀ ਸਾਹਿਤ ਪੀਠ" ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਹਨ।
Amarjit S.Tanda Ph D, FESI, FLS (London)
ਸਲਾਹਕਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ),ਚੰਡੀਗੜ੍ਹ ਪੰਜਾਬੀ ਸਾਹਿਤ ਅਕਾਦਮੀ (ਰਜਿ), ਲੁਧਿਆਣਾ ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ 2015 ਚ ਨੌਵੀਨੇਟਡ ਪੰਜਾਬ ਸਰਕਾਰ ਪੀਏਯੂ ਟੀਚਰਜ਼ ਇਨਚਾਰਜ ਯੰਗ ਰਾਈਟਰਜ Fellow of The Linnean Society of London (FLS)
Member Australian Society of Plant Scientists (ASPS)
Member American Association of Professional Apiculturists (AAPA)
Member Australian Native Bee Association Inc.(ANBA)
Associate Member International Society for Development and Sustainability (ISDS)
Former Research Entomologist University of Western Sydney Hawkesbury
CSIRO, Australia
ਹਵਾਲੇ
[ਸੋਧੋ]- ↑ https://timesofindia.indiatimes.com/india/Dr-Amarjit-Singh-Tanda-Zoologist-who-binds-people/articleshow/7632065.cms
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-05-03. Retrieved 2018-06-14.
{{cite web}}
: Unknown parameter|dead-url=
ignored (|url-status=
suggested) (help)