ਸਮੱਗਰੀ 'ਤੇ ਜਾਓ

ਡਾ. ਗੁਰਦੇਵ ਸਿੰਘ ਸਿੱਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦੇਵ ਸਿੰਘ ਸਿੱਧੂ
ਜਨਮ(1931-09-15)15 ਸਤੰਬਰ 1931
ਖਾਈ, ਜ਼ਿਲ੍ਹਾ ਮੋਗਾ, ਪੰਜਾਬ, ਭਾਰਤ
ਮੌਤ17 ਦਸੰਬਰ 2016(2016-12-17) (ਉਮਰ 85)
ਕਿੱਤਾਅਧਿਆਪਨ, ਸਾਹਿਤਕ ਰਚਨਾ, ਸੰਪਾਦਨ ਅਤੇ ਅਨੁਵਾਦ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਅਲਮਾ ਮਾਤਰਡੀ.ਐਮ.ਸੀ.ਕਾਲਜ ਮੋਗਾ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ

ਗੁਰਦੇਵ ਸਿੰਘ ਸਿੱਧੂ (15 ਸਤੰਬਰ 1931 - 17 ਦਸੰਬਰ, 2016[1]) ਪੰਜਾਬੀ ਸਾਹਿਤਕਾਰ, ਅਧਿਆਪਕ, ਸੰਪਾਦਕ ਅਤੇ ਅਨੁਵਾਦਕ ਸੀ।

ਜੀਵਨ

[ਸੋਧੋ]

ਗੁਰਦੇਵ ਸਿੰਘ ਸਿੱਧੂ ਦਾ ਜਨਮ 15 ਸਤੰਬਰ 1931 ਨੂੰ ਪਿਤਾ ਅਜੀਤ ਸਿੰਘ ਤੇ ਮਾਤਾ ਰਾਇ ਕੌਰ ਦੇ ਘਰ ਪਿੰਡ ਖਾਈ ਜ਼ਿਲਾ ਮੋਗਾ ਵਿਚ ਹੋਇਆ। ਉਸ ਨੇ 1967  ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਐੱਮ ਏ (ਪੰਜਾਬੀ) ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1974 ਵਿਚ 'ਮਾਲਵੇ ਦਾ ਕਿੱਸਾ ਕਾਵਿ' ਵਿਸ਼ਾ ਬਾਰੇ ਸੋਧ ਪ੍ਰਬੰਧ ਲਿਖ ਕੇ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਪੰਜਾਬ ਸਿੱਖਿਆ ਵਿਭਾਗ ਵਿਚ ਲਗਭਗ 35 ਸਾਲ ਲੈਕਚਰਾਰ, ਪ੍ਰਿੰਸੀਪਲ, ਡਿਪਟੀ ਡਾਇਰੈਕਟਰ ਤੇ ਇਸ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਮੀਤ ਪ੍ਰਧਾਨ ਵਜੋਂ ਸੇਵਾ ਕਰਕੇ ਸੇਵਾ ਮੁਕਤ ਹੋਏ ਡਾ ਸਿੱਧੂ ਸ਼ੁਰੁ ਤੋਂ ਹੀ ਅਧਿਆਪਨ ਤੇ ਪ੍ਰਸ਼ਾਸਨਿਕ ਕਾਰਜ ਦੇ ਨਾਲ ਨਾਲ ਖੋਜ ਕਾਰਜ ਵਿਚ ਨਿਰੰਤਰ ਕਿਰਿਆਸ਼ੀਲ ਰਿਹਾ।

ਕਿੱਸਾ ਸਾਹਿਤ ਨਾਲ ਸਬੰਧਿਤ ਉਹਨਾਂ ਦੀਆਂ ਰਚਨਾਵਾਂ ਵਿਚ 'ਪੱਤਲ ਕਾਵਿ' 1985 'ਮਾਲਵੇ ਦਾ ਕਿੱਸਾ ਸਾਹਿਤ'1990 'ਕਿੱਸਾਕਾਰ ਕਰਮ ਸਿੰਘ ਰਚਨਾਵਲੀ'1991 'ਕਿੱਸਾਕਾਰ ਰਣ ਸਿੰਘ ਜੀਵਨੀ ਤੇ ਰਚਨਾ'2002 'ਪੰਜਾਬੀ ਕਿੱਸਾ ਸਾਹਿਤ ਸੰਦਰਭ ਕੋਸ਼' (ਤਿੰਨ ਜਿਲਦਾਂ) ਜਿਸ  ਵਿਚੋਂ ਪਹਿਲੀ ਜਿਲਦ ਪ੍ਰਕਾਸ਼ਿਤ ਹੋ ਚੁੱਕੀ ਹੈ।[2]

17 ਦਸੰਬਰ, 2016 ਨੂੰ ਡਾ ਸਿੱਧੂ ਦਾ ਦਿਹਾਂਤ ਹੋ ਗਿਆ।

ਰਚਨਾਵਾਂ

[ਸੋਧੋ]

ਸੰਪਾਦਿਤ ਪੁਸਤਕਾਂ

[ਸੋਧੋ]
  1. ਸਾਕਾ ਬਾਗ਼ ਏ ਜਲਿਆ
  2. ਘੋੜੀਆਂ ਸ਼ਹੀਦ ਭਗਤ ਸਿੰਘ
  3. ਬੋਲੀਆਂ ਦਾ ਬਾਦਸ਼ਾਹ ਕਰਤਾਰ ਸਿੰਘ ਲੋਪੋਂ ਸਮੁੱਚਾ ਕਾਵਿ 1994
  4. ਕਲਾਮ ਅਲੀ ਹੈਦਰ
  5. ਸਿੰਘ ਗਰਜਣ
  6. ਆਵਾਜ਼ ਇ ਗਾਂਧੀ
  7. ਪੰਜਾਬੀ ਕਿੱਸਾ ਸਾਹਿਤ ਸੰਦਰਭ ਕੋਸ਼ 2004

ਮੂਲ ਰਚਨਾਵਾਂ

[ਸੋਧੋ]
  1. ਕਿੱਸਾਕਾਰ ਰਣ ਸਿੰਘ ਜੀਵਨ ਤੇ ਰਚਨਾ
  2. ਪੱਤਲ ਕਾਵਿ (1985)
  3. ਪ੍ਰੋ ਗੁਰਮੁਖ ਸਿੰਘ (1989)
  4. ਸੂਫੀ ਜੀਵਨੀਆਂ (2002)
  5. ਮਾਲਵੇ ਦਾ ਕਿੱਸਾ ਸਾਹਿਤ (1990)

ਹਵਾਲੇ

[ਸੋਧੋ]
  1. Admin, News (2016-12-27). "ਤੁਰ ਗਿਆ ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ | ਪੰਜਾਬੀ ਅਖ਼ਬਾਰ | Australia & New Zealand Punjbai News" (in ਅੰਗਰੇਜ਼ੀ (ਅਮਰੀਕੀ)). Archived from the original on 2023-02-06. Retrieved 2020-01-22. {{cite web}}: |first= has generic name (help)
  2. ਸੰਪਾਦਕ ਪ੍ਰੋ ਪ੍ਰੀਤਮ ਸਿੰਘ, ਪੰਜਾਬੀ ਲੇਖਕ ਕੋਸ਼,ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਿਟਿਡ ਚੰਡੀਗੜ,ਪੰਨਾ ਨੰ 281