ਡਾ. ਗੋਪਾਲ ਸਿੰਘ ਦਰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਗੋਪਾਲ ਸਿੰਘ ਦਰਦੀ[ਸੋਧੋ]

  • ਮਾਤਾ ਪਿਤਾ – ਮਾਤਾ ਨਾਨਕੀ ਦੇਵੀ, ਪਿਤਾ ਆਤਮ ਸਿੰਘ
  • ਪਿੰਡ – ਸਰਾਇ ਨਿਆਮਤ ਖ਼ਾਂ, ਜ਼ਿਲ੍ਹਾ ਹਜ਼ਾਰਾ, ਸੂਬਾ ਸਰਹੰਦ (ਪਾਕਿਸਤਾਨ)
  • ਵਿੱਦਿਆ – ਖ਼ਾਲਸਾ ਹਾਈ ਸਕੂਲ ਹਰੀਪੁਰ (1922-32) ਖ਼ਾਲਸਾ ਕਾਲਜ, ਅੰਮ੍ਰਿਤਸਰ 1932-38, ਪੀ.ਐਚ.ਡੀ 1943
  • ਰੁਚੀਆਂ – ਪੰਜਾਬੀ ਸਾਹਿਤ, ਸਿੱਖ ਧਰਮ ਤੇ ਇਤਿਹਾਸ ਦਾ ਵਿਸ਼ਲੇਸ਼ਣ ਤੇ ਵਿਵੇਚਨ
  • ਕੰਮ ਕਾਜ – ਲੈਕਚਰਾਰ ਡੀ.ਏ.ਵੀ. ਕਾਲਜ ਤੇ ਖ਼ਾਲਸਾ ਕਾਲਜ, ਰਾਵਲ ਪਿੰਡੀ, 1938-46, ਸੰਪਾਦਕ: ਲਿਬ੍ਰੇਟਰ, ਦਿੱਲੀ, ਆਦਿ ਗ੍ਰੰਥ ਦਾ ਅਨੁਵਾਦ ਆਰੰਭ ਕੀਤਾ।
  • ਮੈਂਬਰ – ਪੰਜਾਬ ਯੂਨੀਵਰਸਿਟੀ, ਪੰਜਾਬੀ ਬੋਰਡ ਤੇ ਸੈਨਿਟ 1946-53
  • ਦੇਸ਼ ਵਾਪਸੀ – 1956 ਵਿਚ ਵਾਪਸ ਦਿੱਲੀ। ਦੁਬਾਰਾ ਲਿਬ੍ਰੇਟਰ ਜਾਰੀ ਕੀਤਾ।
  • ਪਦਵੀ – ਸਾਬਕਾ ਚੇਅਰਮੈਨ, ਘੱਟ ਗਿਣਤੀ ਤੇ ਕਮਜ਼ੋਰ ਵਰਗ ਕਮਿਸ਼ਨ, ਸਾਬਕਾ ਰਾਜਪਾਲ ਗੋਆ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼।

ਰਚਨਾਵਾਂ[ਸੋਧੋ]

  • ਝਨਾਂ (1943)
  • ਹਨੇਰੇ ਸਵੇਰੇ (1950)
  • ਅਨਹਦ ਨਾਦ (1964) ਅੰਗਰੇਜ਼ੀ ਅਨੁਵਾਦ ਲੇਖਕ ਵੱਲੋਂ
  • ਚਾਨਣ ਦਾ ਪਹਾੜ (1976)
  • ਰੋਮਾਂਚਕ ਪੰਜਾਬੀ ਕਵੀ (1938)
  • ਪੰਜਾਬੀ ਸਾਹਿਤ ਦਾ ਇਤਿਹਾਸ
  • ਸਾਹਿਤ ਦੀ ਪਰਖ (1953)
  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ (1958)।

ਅਨੁਵਾਦ[ਸੋਧੋ]

ਆਦਿ ਗੁਰੂ ਗ੍ਰੰਥ ਸਾਹਿਬ (ਅੰਗਰੇਜ਼ੀ ਅਨੁਵਾਦ)।

ਪੰਜਾਬੀ ਸਾਹਿਤ ਦਾ ਇਤਿਹਾਸ[ਸੋਧੋ]

ਗੋਪਾਲ ਸਿੰਘ ਦਰਦੀ ਦੀ ਪੁਸਤਕ ‘ਪੰਜਾਬੀ ਸਾਹਿਤ ਦਾ ਇਤਿਹਾਸ’ ਨੂੰ ਸੱਤ ਭਾਗਾਂ ਵਿਚ ਵੰਡਿਆ ਗਿਆ ਹੈ।

  1. ਪੰਜਾਬ ਅਤੇ ਪੰਜਾਬੀ
  2. ਪੂਰਵ-ਨਾਨਕ ਕਾਲ
  3. ਪਿਛਲਾ ਮੁਗ਼ਲਈ ਕਾਲ
  4. ਰਣਜੀਤ ਸਿੰਘ ਕਾਲ
  5. ਅੰਗਰੇਜ਼ੀ ਰਾਜ ਦਾ ਸਮਾਂ
  6. ਨਿਚੋੜ

ਪੰਜਾਬ ਅਤੇ ਪੰਜਾਬੀ[ਸੋਧੋ]

ਅੱਜ ਕੱਲ੍ਹ ਦੀ ਪੰਜਾਬੀ ਵਸੋਂ ਉਹਨਾਂ ਆਰੀਆ ਦੀ ਔਲਾਦ ਹੈ, ਜਿਹੜੇ ਈਸਾ ਤੋਂ ਲਗਭਗ ਤਿੰਨ ਚਾਰ ਹਜ਼ਾਰ ਸਾਲ ਪਹਿਲਾਂ ਯੂਰਪ ਤੇ ਏਸ਼ੀਆ ਦੀ ਸਰਹੱਦ ਤੋਂ ਕਾਬਲ ਦੇ ਰਸਤੇ ਹਿੰਦੁਸਤਾਨ ਵਿਚ ਆਏ।[1] ਪੰਜਾਬੀ ਕਵਿਤਾ ਦੀ ਪਰੰਪਰਾ ਅਤੇ ਕਾਵਯ ਧਾਰਾਵਾਂ: ਪੰਜਾਬੀ ਕਵਿਤਾ ਦੀ ਪਰੰਪਰਾ ਦੋ ਕਿਸਮ ਦੀ ਹੈ,

  1. ਸੂਫ਼ੀ ਸਿੱਖ ਜਾਂ ਭਗਤੀ ਮਾਰਗ ਦੀ ਕਵਿਤਾ
  2. ਰੋਮਾਂਚਕ ਜਾਂ ਦੁਨਿਆਵੀ ਪ੍ਰੇਮ ਤੇ ਬਿਰਹਾ ਦੀ ਕਵਿਤਾ।[2]

ਅੰਗਰੇਜ਼ੀ ਰਾਜ ਦੇ ਮੁੱਢ ਤਕ ਇਹ ਪਰੰਪਰਾ ਪ੍ਰਚੱਲਿਤ ਰਹੀ ਹੈ। ਪੰਜਾਬੀ ਕਾਵਿ ਧਾਰਾਵਾਂ ਨੂੰ ਅਸੀਂ ਸੱਤ ਹਿੱਸਿਆਂ ਵਿਚ ਵੰਡ ਸਕਦੇ ਹਾਂ।

  1. ਲੋਕ ਕਾਵਯ
  2. ਬੀਰ ਰਸ ਦੀ ਕਵਿਤਾ
  3. ਜੋਗ ਮਾਰਗ ਦੀ ਕਵਿਤਾ
  4. ਸੂਫ਼ੀ ਕਵਿਤਾ
  5. ਸਿੱਖ ਕਵਿਤਾ
  6. ਰੋਮਾਂਚਕ ਕਵਿਤਾ
  7. ਅਖ਼ਲਾਕੀ ਕਵਿਤਾ।[3]

ਪੂਰਵ-ਨਾਨਕ ਕਾਲ[ਸੋਧੋ]

ਪੰਜਾਬੀ ਸਾਹਿਤ ਦਾ ਮੁੱਢ ਆਮ ਕਰਕੇ ਗੁਰੂ ਨਾਨਕ ਦੇਵ ਜੀ ਅਤੇ ਫ਼ਰੀਦ ਦੂਜੇ ਤੋਂ ਮੰਨਿਆ ਜਾਂਦਾ ਹੈਂ।[4] ਪੂਰਵ ਨਾਨਕ ਕਾਲ ਵਿਚ ਸਾਨੂੰ ਇਨ੍ਹਾਂ ਦੀਆਂ ਰਚਨਾਵਾਂ ਮਿਲਦੀਆਂ ਹਨ। ਸਾਰੇ ਵਿਦਵਾਨ ਇਸ ਰਾਇ ਨਾਲ ਸਹਿਮਤ ਹਨ ਕਿ ਪੂਰਵ ਨਾਨਕ ਕਾਲ ਵਿਚ ਸਾਹਿਤ ਰਚਨਾ ਹੁੰਦੀ ਰਹੀ ਹੋਵੇਗੀ। ਗੀਤ ਬੁਝਾਰਤਾਂ ਤਾਂ ਬੜੇ ਪੁਰਾਣੇ ਸਮੇਂ ਤੋਂ ਘੜੇ ਜਾਂਦੇ ਰਹੇ ਹੋਣਗੇ।[5]

ਨਾਨਕ ਕਾਲ[ਸੋਧੋ]

ਨਾਨਕ ਕਾਲ ਵਿਚ ਸਾਹਿਤ ਤਿੰਨ ਤਰ੍ਹਾਂ ਦਾ ਸੀ।

ਸੂਫ਼ੀ ਸਾਹਿਤ[ਸੋਧੋ]

ਮੁਸਲਮਾਨਾਂ ਦਾ ਆਵੰਦ ਦੇ ਨਾਲ ਨਾਲ ਹਿੰਦੁਸਤਾਨ ਵਿਚ ਸੂਫ਼ੀ ਫ਼ਕੀਰ ਵੀ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਵਿਚ ਫ਼ਰੀਦ ਦੂਜੇ ਦਾ ਨਾਂ ਖ਼ਾਸ ਪ੍ਰਸਿੱਧ ਹੈ।[6]

ਸਿੱਖ ਸਾਹਿਤ[ਸੋਧੋ]

ਇਸ ਦੇ ਨਾਲ ਨਾਲ ਹਿੰਦੂਆਂ ਵਿਚ ਭਗਤੀ ਲਹਿਰ ਜ਼ੋਰਾਂ ਤੇ ਸੀ ਪਰ ਸਿੱਖ ਗੁਰੂ ਸਾਹਿਬਾਨ ਜਿੱਤੇ ਭਗਤੀ ਲਹਿਰ ਦੇ ਪ੍ਰਗਟਾਉ ਸਨ, ਉਥੇ ਇਸ ਦੇ ਦੋਸ਼ ਵੀ ਦੂਰ ਕਰਨ ਦੇ ਆਹਰੇ ਲੱਗੇ ਹੋਏ ਸਨ।[6]

ਰੋਮਾਂਚਕ ਕਵਿਤਾ[ਸੋਧੋ]

ਸੂਫ਼ੀ ਤੇ ਸਿੱਖ ਕਵਿਤਾ ਦੇ ਪ੍ਰਤੀਕਰਮ ਦੇ ਤੌਰ 'ਤੇ ਦਿਲ ਪੀੜ੍ਹਾਂ ਮੱਠੀਆਂ ਕਰਨ ਲਈ ਜਾਂ ਖ਼ਬਰੇ ਫ਼ਾਰਸੀ ਦੀ ਇਸ਼ਕੀਆ ਕਵਿਤਾ ਦੇ ਅਸਰ ਹੇਠ ਪੰਜਾਬੀ ਵਿਚ ਵੀ ਮੁਗ਼ਲਾਂ ਦੇ ਸਮੇਂ ਮਨੁੱਖੀ ਪ੍ਰੀਤ ਦੀਆਂ ਕਹਾਣੀਆਂ ਕਵਿਤਾ ਵਿਚ ਲਿਖੀਆਂ ਗਈਆਂ।[7]

ਪਿਛਲਾ ਮੁਗ਼ਲਈ ਕਾਲ[ਸੋਧੋ]

ਔਰੰਗਜ਼ੇਬ ਦੀ ਮੌਤ ਪਿੱਛੋਂ ਮੁਗ਼ਲਈ ਰਾਜ ਦੀ ਕੇਂਦਰੀ ਤਾਕਤ ਕਾਫੀ ਕਮਜ਼ੋਰ ਹੋ ਗਈ। ਇਸ ਵੇਲੇ ਦੇ ਸਾਹਿਤ ਦੇ ਖੇਤਰ ਖੁੱਲ੍ਹਾਂ ਮਜ਼੍ਹਬੀ ਪੱਖਪਾਤ ਤੋਂ ਉਚੇਰਾ ਅਤੇ ਮਨੁੱਖੀ ਜੀਵਨ ਦੇ ਵਧੀਕ ਨੇੜੇ ਹੈ।[8]

ਰਣਜੀਤ ਸਿੰਘ ਕਾਲ[ਸੋਧੋ]

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬੀਆਂ ਦਾ ਸਾਂਝਾ ਰਾਜ ਸੀ, ਭਾਵੇਂ ਕਚਹਿਰੀਆਂ ਦੀ ਬੋਲੀ ਫ਼ਾਰਸੀ ਨੂੰ ਬਦਲਣ ਦਾ ਮੌਕਾ ਮਹਾਰਾਜੇ ਨੂੰ ਨਾ ਮਿਲਿਆ। ਤਾਂ ਵੀ ਉਸ ਸਮੇਂ ਪੰਜਾਬੀ ਨੇ ਦੇਸ਼ ਦੇ ਹਰ ਹਿੱਸੇ ਵਿਚ ਕਵੀ ਅਤੇ ਲਿਖਾਰੀ ਪੈਦਾ ਕਰ ਦਿੱਤੇ।[9] ਇਸ ਸਮੇਂ ਕਵੀਆਂ ਨੇ ਦੇਸ਼ ਪਿਆਰ ਦੀ ਕਵਿਤਾ ਅਤੇ ਵਾਰਤਕ ਦੀ ਰਚਨਾ ਕੀਤੀ।

ਅੰਗਰੇਜ਼ੀ ਰਾਜ ਦਾ ਸਮਾਂ[ਸੋਧੋ]

ਪੰਜਾਬ ਹਿੰਦੁਸਤਾਨ ਦਾ ਸਭ ਤੋਂ ਆਖ਼ਰੀ ਅਤੇ ਬਲਵਾਨ ਰਾਜ ਸੀ ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਵਿਚ ਆਇਆ, ਪਰ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਦੀ ਜ਼ਿੱਦ ਤੇ ਪੰਜਾਬੀ ਰਿਆਸਤ ਤੇ ਸਰਦਾਰਾਂ ਦੇ ਆਪੋ ਆਪਣੇ ਕਾਰਨਾਂ ਕਰਕੇ ਅੰਗਰੇਜ਼ੀ ਸਰਕਾਰ ਦੀ ਸਹਾਇਤਾ ਨੇ ਸਾਰੀਆਂ ਆਸਾਂ ਮਿਟਾ ਦਿੱਤੀਆਂ।[10] ਅੰਗਰੇਜ਼ੀ ਰਾਜ ਸਮੇਂ ਰਹੱਸਵਾਦੀ ਕਵਿਤਾ, ਰੋਮਾਂਚਕ, ਦੇਸ਼ ਪਿਆਰ ਦੀ ਕਵਿਤਾ, ਹਾਸ ਰਸ ਦੀ ਕਵਿਤਾ, ਨਾਵਲ, ਨਾਟਕ, ਕਹਾਣੀ, ਲੇਖ ਆਦਿ ਦੀ ਰਚਨਾ ਕੀਤੀ ਗਈ।

ਡਾ. ਗੋਪਾਲ ਸਿੰਘ ਦਰਦੀ ਦੀ ਪੁਸਤਕ "ਪੰਜਾਬੀ ਲੇਖ" ਬਾਰੇ ਚਰਚਾ[ਸੋਧੋ]

‘ਪੰਜਾਬੀ ਲੇਖ’ ਪੁਸਤਕ ਡਾ. ਗੋਪਾਲ ਸਿੰਘ ਦਰਦੀ ਨੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੀ ਹੈ। ਗੋਪਾਲ ਸਿੰਘ ਦਰਦੀ ਦੀ ਪੁਸਤਕ ‘ਪੰਜਾਬੀ ਲੇਖ’ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ।

  1. ਪਹਿਲਾ ਭਾਗ ਸਾਹਿਤਕ
  2. ਦੂਜਾ ਭਾਗ ਭਾਈਚਾਰਕ
  3. ਤੀਜਾ ਭਾਗ ਦੁਨੀਆਂ ਅਤੇ ਉਸ ਦੇ ਲੋਕ
  4. ਚੌਥਾ ਭਾਗ ਰਾਜਨੀਤਕ
  5. ਪੰਜਵਾਂ ਭਾਗ ਧਾਰਮਿਕ
  6. ਛੇਵਾਂ ਭਾਗ ਵਾਰਤਕ

ਪਹਿਲਾ ਭਾਗ ਸਾਹਿਤਕ[ਸੋਧੋ]

ਪਹਿਲਾ ਭਾਗ ਸਾਹਿਤਕ ਵਿਚ ਕਵਿਤਾ, ਨਾਟਕ, ਨਾਵਲ, ਨਿੱਕੀ ਕਹਾਣੀ ਅਤੇ ਲੋਕ ਗੀਤ ਸ਼ਾਮਿਲ ਕੀਤੇ ਗਏ ਹਨ। ਕੁੱਝ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਦੇ ਰਹੀ ਹਾਂ,

  • ਕਵਿਤਾ

“ਪੰਜਾਬੀ ਸਾਹਿਤ ਵਿਚ ਕਵਿਤਾਵਾਂ ਵੀ ਲਿਖੀਆਂ ਜਾਂਦੀਆਂ ਸਨ ਪਰ ਜਿਹੜੇ ਸਭ ਤੋਂ ਪੁਰਾਣੇ ਨਮੂਨੇ ਸਾਨੂੰ ਪੰਜਾਬੀ ਕਵਿਤਾ ਦੇ ਮਿਲਦੇ ਹਨ। ਉਹਨਾਂ ਤੋਂ ਜਾਪਦਾ ਹੈ ਕਿ ਪੁਰਾਣੀ ਕਵਿਤਾ ਬੀਰ ਰਸ ਵਾਲੀ ਸੀ।”[11] ਪੰਜਾਬ ਦੇ ਲੋਕ ਗੀਤ: “ਪੰਜਾਬ ਦੇ ਲੋਕ ਗੀਤ ਪੰਜਾਬੀਆਂ ਚਾਅ ਮਲ੍ਹਾਰਾਂ ਨਾਲ ਡੁੱਲ੍ਹਦੇ, ਦਿਲਾਂ ਦੀ ਆਪ-ਮੁਹਾਰੀਆਂ ਉਛਾਲਾਂ ਹਨ। ਇਨ੍ਹਾਂ ਗੀਤਾਂ ਵਿਚ ਪੰਜਾਬਣ ਦੀ ਰੂਹ ਹੈ, ਜਾਨ ਹੈ। ਇਨ੍ਹਾਂ ਕਰਕੇ ਹੀ ਪੰਜਾਬ ਜਿਊਂਦਾ ਰਹੇਗਾ।”[12]

ਦੂਜਾ ਭਾਗ ਭਾਈਚਾਰਕ[ਸੋਧੋ]

ਦੂਜਾ ਭਾਗ ਭਾਈਚਾਰਕ ਵਿਚ ਹਿੰਦੂ ਮੁਸਲਮਾਨ ਏਕਤਾ, ਸਿਨੇਮਾ ਦੇਖਣ ਦੇ ਲਾਭ, ਇਸਤਰੀ ਵਿੱਦਿਆ, ਬੇਰੁਜ਼ਗਾਰੀ ਸ਼ਾਮਿਲ ਹਨ। ਇਨ੍ਹਾਂ ਵਿਚ ਕੁੱਝ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਹਿੰਦੂ ਮੁਸਲਿਮ ਏਕਤਾ

ਹਿੰਦੁਸਤਾਨ ਵਿਚ ਇਸ ਵੇਲੇ ਵੱਡੀਆਂ ਕੌਮਾਂ ਕੇਵਲ ਦੋ ਹੀ ਆਬਾਦ ਹਨ। ਹਿੰਦੂ ਅਤੇ ਮੁਸਲਮਾਨ। ਚਾਲੀ ਕਰੋੜ ਦੀ ਵਸੋਂ ਵਿਚ ਤਿੰਨ ਚੌਥਾਈ ਹਿੰਦੂ ਹਨ ਅਤੇ ਇੱਕ ਚੁਥਾਈ ਮੁਸਲਮਾਨ। ਜਿਹੜੇ ਮੁਸਲਮਾਨ ਵੈਸੇ ਵੱਸਦੇ ਹਨ, ਉਹਨਾਂ ਵਿਚੋਂ ਬਹੁਤ ਘੱਟ ਅਜਿਹੇ ਹੋਣਗੇ, ਜਿਹੜੇ ਅਰਬ, ਈਰਾਨ ਅਫ਼ਗ਼ਾਨਿਸਤਾਨ ਜਾਂ ਕਿਸੇ ਹੋਰ ਬਾਹਰਲੇ ਮੁਲਕ ਵਿਚੋਂ ਇੱਥੇ ਆ ਕੇ ਵਸੋ ਹੋਣ ਜਾਂ ਜਿਹਨਾਂ ਦੀ ਨਸਲ ਆਰੀਆ ਨਾ ਹੋਵੇ।[13]

ਤੀਜਾ ਭਾਗ ਦੁਨੀਆਂ ਅਤੇ ਉਸ ਦੇ ਲੋਕ[ਸੋਧੋ]

ਦੁਨੀਆਂ ਅਤੇ ਉਸ ਦੇ ਲੋਕ ਵਿਚ ਦੁਨੀਆਂ ਦੀ ਕਹਾਣੀ, ਜਾਪਾਨ, ਵਿੱਦਿਆ, ਅੱਜ ਦੀ ਦੁਨੀਆਂ, ਮਜ਼ਦੂਰੀ ਦੀ ਇੱਜ਼ਤ, ਧਰਮ ਸ਼ਾਮਿਲ ਹਨ। ਇਨ੍ਹਾਂ ਵਿਚ ਕੁੱਝ ਹੇਠ ਲਿਖੇ ਅਨੁਸਾਰ ਹਨ,

  • ਅੱਜ ਦੀ ਦੁਨੀਆਂ

“ਇਸ ਵੇਲੇ ਦੁਨੀਆਂ ਇਤਨੀ ਤੇਜ਼ੀ ਨਾਲ ਉੱਨਤੀ ਕਰ ਰਹੀ ਹੈ ਕਿ ਵੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਜਿਹੜੇ ਦੇਸ਼ ਕੁੱਝ ਵਰ੍ਹੇ ਪਹਿਲਾਂ ਬੜੇ ਨਿਤਾਣੇ, ਅਨਪੜ੍ਹ ਅਤੇ ਪਿਛਾਂਹ ਖਿੱਚੂ ਸਨ, ਉਹ ਅੱਜ ਦੁਨੀਆਂ ਦੀ ਤਾਕਤ ਤੇ ਗਿਆਨ ਵਿਚ ਅਗਵਾਈ ਕਰ ਰਹੇ ਹਨ।”[14]

ਭਾਗ ਚੌਥਾ ਰਾਜਨੀਤਕ[ਸੋਧੋ]

ਵਿਚ ਲੋਕ ਰਾਜ ਕਿ ਇੱਕ ਪੁਰਖਾ ਰਾਜ, ਦੁਨੀਆਂ ਦੇ ਨਿਜ਼ਾਮ, ਗੁੰਝਲਾਂ, ਅਮਨ ਕਿ ਜੰਗ ਸ਼ਾਮਿਲ ਹਨ। ਇਹਨਾਂ ਬਾਰੇ ਕੁਝ ਕੁ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ

  • ਲੋਕ ਰਾਜ ਕਿ ਇੱਕ ਪੁਰਖਾ ਰਾਜ

ਲੋਕ ਰਾਜ ਕਿ ਇੱਕ ਪੁਰਖਾ ਰਾਜ ਵਿਚ ਲੋਕ ਰਾਜੇ ਅਮਰੀਕਾ ਦੇ ਇੱਕ ਬੀਤ ਚੁੱਕੇ ਪ੍ਰਧਾਨ ਇਬਰਾਹੀਮ ਲਿੰਕਨ ਦੇ ਆਖਣ ਅਨੁਸਾਰ ਉਹ ਹਕੂਮਤ ਹੈ, ਜਿਹੜੀ ਲੋਕਾਂ ਦੀ ਬਣੀ ਹੋਈ ਹੋਵੇ ਤੇ ਲੋਕ ਭਲਾਈ ਵਾਸਤੇ ਕੰਮ ਕਰੇ।[15]

ਭਾਗ ਪੰਜਵਾਂ ਧਾਰਮਿਕ[ਸੋਧੋ]

ਇਸ ਭਾਗ ਵਿਚ ਕੀ ਮਜ਼੍ਹਬ ਦੀ ਹੋਂਦ ਜ਼ਰੂਰੀ ਹੈ। ਸਾਇੰਸ ਤੇ ਧਰਮ ਸ਼ਾਮਿਲ ਹਨ।

  • ਕੀ ਮਜ਼੍ਹਬ ਦੀ ਹੋਂਦ ਜ਼ਰੂਰੀ ਹੈ

ਮਜ਼੍ਹਬ ਪੂਰਨ ਸਿੰਘ ਦੇ ਆਖਣ ਅਨੁਸਾਰ, ਉੱਚ ਸੁੱਚਾ ਤੀਖਣ ਤੇ ਜੀਂਦਾ ਧਿਆਨੀ ਪਿਆਰ ਹੈ। ਜਿਸ ਮਨੁੱਖ ਦੇ ਅੰਦਰ ਦਿਸਦੇ ਤੋਂ ਅਣਦਿਸਦੇ ਬ੍ਰਹਿਮੰਡ ਦੀ ਏਕਤਾ, ਪਸ਼ੂ ਪੰਛੀ ਮਨੁੱਖ ਦੀ ਸਾਂਝ, ਗ਼ਮ ਖ਼ੁਸ਼ੀਆਂ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਕੁਰਬਾਨੀ ਸਤਿਕਾਰ ਤੇ ਪਿਆਰ ਦਾ ਗਿਆਨ ਹੋ ਜਾਂਦਾ ਹੈ, ਉਹ ਬੰਦਾ ਧਾਰਮਿਕ ਹੈ।[16]

ਭਾਗ ਛੇਵਾਂ ਵਾਰਤਕ[ਸੋਧੋ]

ਪੰਜਾਬੀ ਸਾਹਿਤ ਵਿਚ ਵਾਰਤਕ ਦੀ ਬੜੀ ਥੁੜ ਹੈ, ਐਮ ਕਰਕੇ ਕਵਿਤਾ ਹੀ ਪੈਦਾ ਹੁੰਦੀ ਰਹੀ ਹੈ। ਇਸ ਦੇ ਵੱਡਾ ਕਾਰਨ ਇਹ ਹੈ ਕਿ ਵਾਰਤਕ ਦਲੀਲ ਤੇ ਵਿਚਾਰ ਦੀ ਬੋਲੀ ਹੈ।[17]

ਹਵਾਲੇ[ਸੋਧੋ]

  1. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 1
  2. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 12
  3. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 15
  4. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 16
  5. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 19
  6. 6.0 6.1 ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 21
  7. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 44
  8. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 54
  9. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 77
  10. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 92
  11. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 13
  12. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 85
  13. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 109
  14. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 230
  15. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 273
  16. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 309
  17. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 321