ਸਮੱਗਰੀ 'ਤੇ ਜਾਓ

ਡਾ. ਜਸਵੰਤ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਸਵੰਤ ਗਿੱਲ
ਜਨਮ(1921-05-20)20 ਮਈ 1921
ਕੋਇਟਾ (ਬਲੋਚਿਸਤਾਨ)
ਮੌਤ15 ਨਵੰਬਰ 1997(1997-11-15) (ਉਮਰ 76)
ਕਿੱਤਾਲੇਖਕ, ਡਾਕਟਰ

ਡਾ. ਜਸਵੰਤ ਗਿੱਲ (20 ਮਈ 1921 - 15 ਨਵੰਬਰ 1997) ਪੰਜਾਬੀ ਵਾਰਤਕ ਲੇਖਕ ਅਤੇ ਉੱਘੀ ਡਾਕਟਰ ਸੀ। ਉਹਨਾਂ ਦੇ ਆਮ ਗਿਆਨ ਅਤੇ ਸਿਹਤ ਵਿਗਿਆਨ ਮਨਪਸੰਦ ਵਿਸ਼ੇ ਸਨ।

ਜੀਵਨ[ਸੋਧੋ]

ਜਸਵੰਤ ਕੌਰ ਗਿੱਲ ਦਾ ਜਨਮ 20 ਮਈ 1921 ਨੂੰ ਕੋਇਟਾ, ਬਲੋਚਿਸਤਾਨ (ਹੁਣ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ) ਵਿੱਚ ਕਪੂਰ ਸਿੰਘ ਦੇ ਘਰ ਹੋਇਆ ਸੀ। ਐਮਬੀਬੀਐਸ ਕਰਕੇ ਉਸ ਨੇ ਡਾਕਟਰੀ ਦਾ ਕਿੱਤਾ ਅਪਣਾਇਆ। ਮੁੱਢ ਤੋਂ ਹੀ ਉਸ ਦੀ ਰੁਚੀ ਸਾਹਿਤ ਵਿਚ ਵੀ ਸੀ। ਉਸ ਦੀਆਂ ਕਈ ਰਚਨਾਵਾਂ ਨੂੰ ਪੁਰਸਕਾਰ ਮਿਲ ਚੁੱਕੇ ਹਨ। 1969 ਵਿਚ ਪੁਸਤਕ ‘ਬਹੂ ਬੇਟੀਆਂ ਦੇ ਨਾਂ’ ਲਈ ਉਸ ਨੂੰ ਯੂਨੈਸਕੇ ਵਲੋਂ ਪਹਿਲਾ ਇਨਾਮ ਪ੍ਰਾਪਤ ਹੋਇਆ।[1]

ਸਾਹਿਤਕ ਖੇਤਰ ਵਿਚ ਇਸ ਦੇ ਉੱਘੇ ਯੋਗਦਾਨ ਸਦਕਾ ਭਾਸ਼ਾ ਵਿਭਾਗ, ਪੰਜਾਬ ਨੇ 1988 ਵਿਚ ਇਸ ਨੂੰ ਸ਼੍ਰੋਮਣੀ ਲੇਖਕ ਵਜੋਂ ਸਨਮਾਨਿਤ ਕੀਤਾ।

ਰਚਨਾਵਾਂ[ਸੋਧੋ]

 • ਅਰੋਗਤਾ ਮਾਰਗ
 • ਗਿਆਨ ਕਣੀ
 • ਲਿੰਗ ਵਿਗਿਆਨ
 • ਨਰੋਈ ਸਿਹਤ
 • ਰੋਗਾਂ ਦੀ ਕਹਾਣੀ
 • ਤਨ ਮਨ ਦੀ ਲੋਆ
 • ਆਪਣੇ ਬਾਲ ਨੂੰ ਸਮਝੋ
 • ਸਿਹਤ ਝਰੋਖੇ 'ਚੋਂ
 • ਸਰੀਰ ਵਿਗਿਆਨ ਤੇ ਸਿਹਤ
 • ਨਾਰੀ ਅਰੋਗਤਾ

ਹਵਾਲੇ[ਸੋਧੋ]

 1. "ਜਸਵੰਤ ਗਿੱਲ ਡਾ. - ਪੰਜਾਬੀ ਪੀਡੀਆ". punjabipedia.org. Retrieved 2022-06-05.