ਸਮੱਗਰੀ 'ਤੇ ਜਾਓ

ਧਨਵੰਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ. ਧਨਵੰਤ ਕੌਰ ਤੋਂ ਮੋੜਿਆ ਗਿਆ)
ਡਾ. ਧਨਵੰਤ ਕੌਰ[1]
2019 ਵਿੱਚ ਡਾ. ਧਨਵੰਤ ਕੌਰ
ਜਨਮਡਾ. ਧਨਵੰਤ ਕੌਰ
(1956-08-15) 15 ਅਗਸਤ 1956 (ਉਮਰ 67)
ਜ਼ਿਲ੍ਹਾ ਪਟਿਆਲਾ, ਪੰਜਾਬ, ਭਾਰਤ
ਕਿੱਤਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਅਧਿਆਪਕ ਅਤੇ ਸਾਹਿਤ ਆਲੋਚਕ
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਸਰਗਰਮੀ ਦੇ ਸਾਲ20ਵੀਂ ਸਦੀ ਦੀ ਆਖਰੀ ਚੌਥਾਈ ਅਤੇ 21ਵੀਂ ਸਦੀ ਦੀ ਆਰੰਭਿਕ ਚੌਥਾਈ ਦੌਰਾਨ ਜਾਰੀ
ਜੀਵਨ ਸਾਥੀਡਾ. ਜਸਵਿੰਦਰ ਸਿੰਘ
ਬੱਚੇਇੱਕ ਧੀ ਅਤੇ ਇੱਕ ਪੁੱਤਰ
ਰਿਸ਼ਤੇਦਾਰਸ੍ਰ. ਲੱਖਾ ਸਿੰਘ(ਪਿਤਾ) ਅਤੇ ਸ੍ਰੀਮਤੀ ਦਲੀਪ ਕੌਰ(ਮਾਤਾ)

ਡਾ. ਧਨਵੰਤ ਕੌਰ (ਜਨਮ 15 ਅਗਸਤ 1956) ਸਾਬਕਾ ਪ੍ਰੋਫੈਸਰ ਇੰਚਾਰਜ, ਪਬਲਿਕੇਸ਼ਨ ਬਿਊਰੋ ਅਤੇ ਸਾਬਕਾ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੰਜਾਬੀ ਦੇ ਵਿਦਵਾਨ ਹਨ।[2] ਡਾ. ਧਨਵੰਤ ਕੌਰ ਨੇ ਆਪਣਾ ਐਮ.ਫਿਲ ਦਾ ਖੋਜ ਕਾਰਜ 'ਆਧੁਨਿਕ ਪੰਜਾਬੀ ਕਹਾਣੀ ਦੀਆਂ ਪ੍ਰਵਿਰਤੀਆਂ' ਵਿਸ਼ੇ ਅਧੀਨ (ਨਿਗਰਾਨ-ਡਾ.ਸੁਰਿੰਦਰਪਾਲ ਸਿੰਘ) ਪੇਸ਼ ਕੀਤਾ ਅਤੇ ਉਹਨਾਂ ਦਾ ਪੀਐਚ.ਡੀ (ਖੋਜ ਪ੍ਰਬੰਧ) 'ਪੰਜਾਬੀ ਗਲਪ ਵਿੱਚ ਆਧੁਨਿਕ ਬੋਧ' (ਨਿਗਰਾਨ-ਡਾ.ਸੁਰਿੰਦਰਪਾਲ ਸਿੰਘ) ਵਿਸ਼ੇ ਤੇ ਸੀ।

ਸਿੱਖਿਆ[ਸੋਧੋ]

ਹਾਇਰ ਸੈਕੰਡਰੀ ਤੱਕ ਸਕੂਲੀ ਸਿੱਖਿਆ ਗੌਰਮਿੰਟ ਗਰਲਜ਼ ਹਾਇਰ ਸੈਕੰਡਰੀ ਸਕੂਲ, ਮਾਡਲ ਟਾਊਨ, ਪਟਿਆਲਾ ਤੋਂ ਪ੍ਰਾਪਤ ਕੀਤੀ। ਬੀ. ਏ.ਆਨਰਜ਼ ਸਕੂਲ ਕੋਰਸ ਇਨ ਪੰਜਾਬੀ 1976 ਵਿਚ, ਐਮ. ਏ. ਆਨਰਜ਼ ਪੰਜਾਬੀ ਦੀ ਪ੍ਰੀਖਿਆ 1978 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਥਮ ਸਥਾਨ ਨਾਲ ਪਾਸ ਕੀਤੀ। ਐਮ. ਏ ਹਿੰਦੀ, ਐਮ. ਫਿਲ. ਪੀਐਚ. ਡੀ. ਦੀ ਡਿਗਰੀ ਵੀ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

ਕਿੱਤਾ[ਸੋਧੋ]

ਅਧਿਆਪਕ ਕਾਰਜ ਗੌਰਮਿੰਟ ਕਾਲਜ, ਸਠਿਆਲਾ ਤੋਂ 1979 ਵਿੱਚ ਸ਼ੁਰੂ ਕੀਤਾ। 1983 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਿੱਚ ਨਿਯੁਕਤ ਹੋਏ ਅਤੇ ਮੌਜੂਦਾ ਸਮੇਂ ਵਿੱਚ ਵੀ ਬਤੌਰ ਪ੍ਰੋਫ਼ੈਸਰ (ਪੁਨਰ ਨਿਯੁਕਤ) ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸੇ ਕਾਰਜ ਕਾਲ ਦੌਰਾਨ ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਐਡੀਸ਼ਨਲ ਡਾਇਰੈਕਟਰ ਬਾਬਾ ਫ਼ਰੀਦ ਸੈਂਟਰ ਫਾਰ ਸੂਫ਼ੀ ਸਟੱਡੀਜ਼, ਪ੍ਰੋਫ਼ੈਸਰ ਇੰਚਾਰਜ ਪਬਲੀਕੇਸ਼ਨ ਬਿਊਰੋ ਅਤੇ ਪ੍ਰੈਸ ਤੋਂ ਇਲਾਵਾ ਡੀਨ ਭਾਸ਼ਾਵਾਂ ਦੇ ਅਹੁਦਿਆਂ ਤੇ ਕੰਮ ਕੀਤਾ ਹੈ।

ਲਿਖਤਾਂ[ਸੋਧੋ]

ਪੁਸਤਕਾਂ (ਮੌਲਿਕ)[ਸੋਧੋ]
 • ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ
 • ਆਧੁਨਿਕ ਪੰਜਾਬੀ ਕਹਾਣੀ: ਬਿਰਤਾਂਤ ਸ਼ਾਸਤਰੀ ਅਧਿਐਨ
 • ਪੰਜਾਬੀ ਕਹਾਣੀ ਸ਼ਾਸਤਰ
 • ਪੰਜਾਬੀ ਨਾਵਲਕਾਰ ਸੰਦਰਭ ਕੋਸ਼ (ਦੋ ਭਾਗ)
 • ਸੰਤੋਖ ਸਿੰਘ ਧੀਰ
 • ਡਾਇਸਪੋਰਾ ਸਿਧਾਂਤ ਤੇ ਪੰਜਾਬੀ ਕਹਾਣੀ

ਆਲੋਚਨਾ[ਸੋਧੋ]

 • ਆਧੁਨਿਕ ਪੰਜਾਬੀ ਕਹਾਣੀ: ਬਿਰਤਾਂਤ-.ਸ਼ਾਸਤਰੀ ਅਧਿਐਨ
 • ਪੰਜਾਬੀ ਕਹਾਣੀ ਸ਼ਾਸਤਰ: ਆਲੋਚਨਾ
 • ਗਲਪਕਾਰ ਡਾ. ਦਲੀਪ ਕੌਰ ਟਿਵਾਣਾ
 • ਪ੍ਰੋ. ਮੋਹਨ ਸਿੰਘ ਰਚਨਾਵਲੀ

ਅਨੁਵਾਦਿਤ ਅਤੇ ਲਿਪੀਅੰਤਰ[ਸੋਧੋ]

 • ਸਭਿਆਚਾਰ ਦੇ ਚਾਰ ਅਧਿਆਇ ਰਾਮਧਾਰੀ ਸਿੰਹ ਦਿਨਕਰ
 • ਪਾਕਿਸਤਾਨੀ ਪੰਜਾਬੀ ਕਹਾਣੀ

ਸੰਪਾਦਿਤ ਪੁਸਤਕਾਂ[ਸੋਧੋ]

 • ਪੰਜਾਬੀਅਤ: ਸੰਕਲਪ ਅਤੇ ਸਰੂਪ
 • ਗਲਪਕਾਰ ਦਲੀਪ ਕੌਰ ਟਿਵਾਣਾ
 • ਪੰਜਾਬੀ ਭਾਸ਼ਾ ਦਾ ਅਧਿਆਪਨ
 • ਮਹਾਰਾਜਾ ਰਣਜੀਤ ਸਿੰਘ ਕਾਲ ਦਾ ਸਾਹਿਤ
 • ਕਹਾਣੀ 2000
 • ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ: ਮੁਲਾਂਕਣ ਪਰਿਪੇਖ
 • ਪ੍ਰੋ. ਮੋਹਨ ਸਿੰਘ ਰਚਨਾਵਲੀ
 • ਸਮਕਾਲੀ ਪੰਜਾਬੀ ਸਮਾਜ
 • ਕਥਾ ਕਹਾਣੀ (ਪਾਠ ਪੁਸਤਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
 • ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਵਿਕਾਸ ਮਾਡਲ
 • ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ: ਸਮਕਾਲ ਤੇ ਭਵਿੱਖ
 • ਸੰਤ ਸਿੰਘ ਸੇਖੋਂ ਰਚਨਾਵਲੀ (ਗਲਪ)
 • ਸੂਫ਼ੀਆਨਾ ਅਦਬੀ ਰਿਵਾਇਤ
 • ਪ੍ਰੋ. ਪੂਰਨ ਸਿੰਘ ਕਾਵਿ ਰਚਨਾਵਲੀ

ਹੋਰ ਖੋਜ ਸਰਗਰਮੀਆਂ[ਸੋਧੋ]

 • ਭਾਰਤ ਤੋਂ ਬਾਹਰ ਅਮਰੀਕਾ (6), ਇੰਗਲੈਂਡ (6), ਕੈਨੇਡਾ (1) ਅਤੇ ਪਾਕਿਸਤਾਨ ਵਿੱਚ (4) ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਵਿੱਚ ਖੋਜ-ਪੱਤਰ/ਮੁੱਖ ਭਾਸ਼ਣ ਪ੍ਰਸਤੁਤ ਕੀਤੇ।
 • ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 11 ਕੂੰਜੀਵਤ ਭਾਸ਼ਣ ਅਤੇ 74 ਰਾਸ਼ਟਰੀ/ਅੰਤਰ ਰਾਸ਼ਟਰੀ ਕਾਨਫ਼ਰੰਸ ਵਿੱਚ ਖੋਜ ਪੱਤਰ ਪ੍ਰਸਤੁਤ ਕੀਤੇ।
 • ਵੱਖ-ਵੱਖ ਮੈਗਜ਼ੀਨਾਂ/ਕਿਤਾਬਾਂ ਵਿੱਚ 43 ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ।
 • ਵੱਖ-ਵੱਖ ਯੂਨੀਵਰਸਿਟੀਆਂ ਦੇ ਰਿਫਰੈਸ਼ਰ ਕੋਰਸਾਂ/ਓਰੀਐਂਟੇਂਸ਼ਨ ਕੋਰਸਾਂ ਵਿੱਚ ਰਿਸਰਚ ਪਰਸਨ ਵਜੋਂ ਲੈਕਚਰ ਦਿੱਤੇ।
 • 11 ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ, 5 ਇੰਟਰਨੈਸ਼ਨਲ ਸੂਫ਼ੀ ਕਾਨਫ਼ਰੰਸਾਂ ਅਤੇ ਇੱਕ ਸਰਬਭਾਰਤੀ ਆਲ ਇੰਡੀਆਂ ਵਮੈਨ ਰਾਈਟਰਜ਼ ਕਾਨਫ਼ਰੰਸ ਦਾ ਆਯੋਜਨ ਕੀਤਾ, ਵੱਖ-ਵੱਖ ਵਿਸ਼ਿਆਂ ਤੇ ਵਿਭਾਗ ਦੇ 30 ਤੋਂ ਵੱਧ ਸੈਮੀਨਾਰਾਂ/ਵਰਕਸ਼ਾਪ/ਵਿਸ਼ੇਸ਼ ਲੈਕਚਰ ਆਯੋਜਿਤ ਕੀਤੇ।
 • ਵੱਖ-ਵੱਖ ਸਕੀਮਾਂ ਅਧੀਨ ਯੂਨੀਵਰਸਿਟੀ ਦੇ 200 ਤੋਂ ਵੱਧ ਪ੍ਰਾਜੈਕਟ ਵਿਉਂਤੇ ਅਤੇ ਮੁਕੰਮਲ ਕੀਤੇ।

ਇਨਾਮ ਸਨਮਾਨ[ਸੋਧੋ]

 • ਭਾਸ਼ਾ ਵਿਭਾਗ ਪੰਜਾਬ
 • ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ,
 • ਪ੍ਰਗਤੀਸ਼ੀਲ ਲਿਖਾਰੀ ਸਭਾ, ਬ੍ਰਿਟੇਨ,
 • ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ, ਅਮਰੀਕਾ,
 • ਸਤਵਿੰਦਰ ਕੌਰ ਉੱਪਲ ਯਾਦਗਾਰੀ ਸਨਮਾਨ,
 • ਪ੍ਰੋ. ਪੂਰਨ ਸਿੰਘ ਯਾਦਗਾਰੀ ਸਨਮਾਨ ਆਦਿ ਮਿਲ ਚੁੱਕੇ ਹਨ।

ਹਵਾਲੇ[ਸੋਧੋ]