ਡਾ. ਭੁਪਿੰਦਰ ਸਿੰਘ ਖਹਿਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਭੁਪਿੰਦਰ ਸਿੰਘ ਖਹਿਰਾ (ਜਨਮ 8 ਮਾਰਚ 1950) ਇੱਕ ਪੰਜਾਬੀ ਲੋਕਧਾਰਾ ਸ਼ਾਸਤਰੀ ਹੈ।

ਜੀਵਨ[ਸੋਧੋ]

ਭੁਪਿੰਦਰ ਸਿੰਘ ਖਹਿਰਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਬੀ.ਐਸ.ਸੀ. ਆਨਰਜ਼ ਲਾਇਲਪੁਰ ਖਾਲਸਾ ਜਲੰਧਰ ਕਾਲਜ ਤੋਂ ਪ੍ਰਾਪਤ ਕੀਤੀ। ਐਮ.ਏ. Linguistic, ਪੰਜਾਬੀ ਯੂਨੀਵਰਸਿਟੀ ਤੋਂ ਕਰਨ ਤੋਂ ਬਾਅਦ ‘ਮਿੱਥ ਕਥਾਵਾਂ ਦੀ ਚਿੰਨ੍ਹ ਜੁਗਤ’ ਵਿਸ਼ੇ ਉੱਤੇ ਪੀ.ਐਚ.ਡੀ. ਦੀ ਡਿਗਰੀ ਡਾ. ਰਵਿੰਦਰ ਰਵੀ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰਾਪਤ ਕੀਤੀ। ਭੁਪਿੰਦਰ ਸਿੰਘ ਖਹਿਰਾ ਸਾਬਕਾ ਪ੍ਰੋਫ਼ੈਸਰ, ਮੁਖੀ ਡਿਸਟੈਂਸ ਐਜੂਕੇਸ਼ਨ ਵਿਭਾਗ, ਡੀਨ ਭਾਸ਼ਾਵਾਂ ਵੀ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਉਹ Punjab linguistic association (P.L.A) ਦੇ ਪ੍ਰਧਾਨ ਵਜੋਂ ਕਾਰਜਸ਼ੀਲ ਹਨ।

ਅਕਾਦਮਿਕ ਯੋਗਤਾ[ਸੋਧੋ]

  • ਇਹਨਾਂ ਦੀਆਂ ਲਿਖਤਾਂ ‘ਸੇਧ’ ਮੈਗਜੀਨ ਵਿੱਚ ਲਗਾਤਾਰ ਛਪਦੀਆਂ ਰਹੀਆਂ।
  • ਇਹਨਾਂ ਦੇ ਖੋਜ ਪੱਤਰ ਵਿਦੇਸ਼ਾਂ ਵਿੱਚ ਵੀ ਪੜ੍ਹੇ ਜਾ ਚੁੱਕੇ ਹਨ।
  • ‘ਖੋਜ ਪਤ੍ਰਿਕਾ’ ਅਤੇ ‘ਪੰਜਾਬੀ ਦੁਨੀਆਂ’ ਵਿੱਚ ਇਹਨਾਂ ਦੇ ਕਈ ਖੋਜ-ਪੱਤਰ ਸ਼ਾਮਿਲ ਹਨ।

ਰਚਨਾਵਾਂ[ਸੋਧੋ]

  • ਸੁਨਹਿਰਾ ਗੁਲਾਬ, ਕਾਵਿ ਸੰਗ੍ਰਹਿ
  • ਨਵੀਨ ਭਾਸ਼ਾ ਵਿਗਿਆਨ
  • ਭਾਵਲੋਕ
  • ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ
  • ਮਹਿੰਦਰ ਸਿੰਘ ਰੰਧਾਵਾ: ਜੀਵਨ

ਸੱਭਿਆਚਾਰ ਦੀ ਪਰਿਭਾਸ਼ਾ[ਸੋਧੋ]

ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, ਸੱਭਿਆਚਾਰ ਸਿੱਖਿਅਤ ਵਿਵਹਾਰ ਹੈ ਜਿਹੜਾ ਚਿੰਨ੍ਹਾਤਮਕ ਮਾਧਿਅਮ ਰਾਹੀਂ ਵਿਅਕਤ ਹੁੰਦਾ ਹੈ। ਇਹ ਚਿੰਨ੍ਹਾਂਤਮਕ ਵਿਵਹਾਰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਚਿੰਨ੍ਹਾਂ ਦੁਆਰਾ ਮੁੰਤਕਲ ਹੁੰਦਾ ਹੈ।

ਸੱਭਿਆਚਾਰ ਰੂਪਾਂਤਰਨ[ਸੋਧੋ]

ਸੱਭਿਆਚਾਰ ਰੂਪਾਂਤਰਨ, ਸੱਭਿਆਚਾਰ ਵਿੱਚ ਆਉਣ ਵਾਲੇ ਉਹਨਾਂ ਪਰਿਵਰਤਨਾਂ ਲਈ ਵਰਤਿਆ ਜਾਂਦਾ ਹੈ। ਜਿਹੜੇ ਸੱਭਿਆਚਾਰ ਦੀ ਮੂਲ ਪਰੰਪਰਾ ਦੇ ਅੰਤਰਗਤ ਨਿਰੰਤਰ ਆਉਂਦੇ ਰਹਿੰਦੇ ਹਨ ਇਹਨਾਂ ਪਰਿਵਰਤਨਾਂ ਸਦਕਾ, ਪੁਰਾਣੇ ਤੱਤ ਨਵਾਂ ਪ੍ਰਸੰਗ ਧਾਰਨ ਕਰਦੇ ਹਨ। ਬੇਲੋੜੇ ਤੱਤ ਆਪਣਾ ਨਿਖੇਧ ਕਰਦੇ ਹਨ। ਪੁਰਾਤਨ ਅਤੇ ਪਰੰਪਰਾਗਤ ਕਦਰਾਂ ਕੀਮਤਾਂ ਦੇ ਪ੍ਰਸੰਗ ਵਿੱਚ ਨਵੀਂ ਕਦਰਾਂ ਕੀਮਤਾਂ ਸਿਰਜੀਆਂ ਜਾਂਦੀਆਂ ਹਨ। ਇਹਨਾਂ ਪਰਿਵਰਤਨਾਂ ਕਾਰਨ ਸੱਭਿਆਚਾਰ ਦੀ ਪਰੰਪਰਾ ਦਾ ਪ੍ਰਸੰਗ ਨਹੀਂ ਬਦਲਦਾ। ਪੁਰਾਣੇ ਰੂਪਾਂ ਨੂੰ ਆਧਾਰ ਬਣਾ ਕੇ ਨਵੇਂ ਰੂਪਾਂ ਦੀ ਸਿਰਜਣ ਪ੍ਰਕਿਰਿਆ ਨੂੰ ਹੀ ਰੂਪਾਂਤਰਨ ਕਿਹਾ ਜਾਂਦਾ ਹੈ। ਬਦਲ ਰਹੀਆਂ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਪੁਰਾਣੇ ਰੂਪਾਂ ਨੂੰ ਰੰਗ ਬਦਲਣਾ ਪੈਂਦਾ ਹੈ, ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਨਵੀਆਂ ਰੂਪਾਂਤਰਨ ਹੈ। ਰੂਪਾਂਤਰਨ ਨਿਰੰਤਰ ਪ੍ਰਕਿਰਿਆ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਦੇ ਵਿਕਾਸ ਦੀ ਧੀਮੀ ਪ੍ਰਕਿਰਿਆ ਹੈ।

ਹਵਾਲੇ[ਸੋਧੋ]

  1. ਖਹਿਰਾ, ਭੁਪਿੰਦਰ ਸਿੰਘ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲਾ।