ਸਮੱਗਰੀ 'ਤੇ ਜਾਓ

ਡਾਕਟਰ ਬਿਨਾਇਕ ਸੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡਾ. ਵਿਨਾਇਕ ਸੇਨ ਤੋਂ ਮੋੜਿਆ ਗਿਆ)
ਬਿਨਾਇਕ ਸੇਨ
বিনায়ক সেন
ਬਿਨਾਇਕ ਸੇਨ ਵਾਰਧਾ ਵਿੱਚ, 2011
ਜਨਮ (1950-01-04) 4 ਜਨਵਰੀ 1950 (ਉਮਰ 74)
ਰਾਸ਼ਟਰੀਅਤਾਭਾਰਤੀ
ਸਿੱਖਿਆਐਮਬੀਬੀਐਸ ਅਤੇ ਐਮਡੀ
ਅਲਮਾ ਮਾਤਰਕਲਕੱਤਾ ਬੋਆਏਜ' ਸਕੂਲ, ਕੋਲਕਾਤਾ.
ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੇਲੋਰ.
ਪੇਸ਼ਾਡਾਕਟਰ, ਕਾਰਕੁੰਨ
ਸੰਗਠਨPeople's Union for Civil Liberties (PUCL)
Taught at JNU Delhi for 2 years
ਲਈ ਪ੍ਰਸਿੱਧHuman rights activism[1]
ਅਪਰਾਧਿਕ ਦੋਸ਼ਦੇਸ਼ ਧ੍ਰੋਹ, ਸਾਜਿਸ਼ (ਮੁਜਰਮਾਨਾ)
ਅਪਰਾਧਿਕ ਸਜ਼ਾਉਮਰ ਕੈਦ
ਅਪਰਾਧਿਕ ਸਥਿਤੀConvicted by Trial court, released on Bail pending Appeal.
ਜੀਵਨ ਸਾਥੀਇਲੀਨਾ ਸੇਨ
ਪੁਰਸਕਾਰJonathan Mann Award for Global Health and Human Rights (2008)

ਡਾਕਟਰ ਬਿਨਾਇਕ ਸੇਨ (ਹਿੰਦੀ: बिनायक सेन, ਬੰਗਾਲੀ: বিনায়ক সেন) ਮਾਨਵੀ ਅਧਿਕਾਰਾਂ ਦੀ ਰਾਖੀ ਨੂੰ ਸਮਰਪਿਤ ਕੌਮਾਂਤਰੀ ਪ੍ਰਸਿੱਧੀ ਵਾਲੇ ਵਿਆਕਤੀ ਹਨ। ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ.ਯੂ.ਸੀ.ਐਲ.) ਦੇ ਛੱਤੀਸਗੜ੍ਹ ਦੇ ਸੂਬਾ ਪ੍ਰਧਾਨ ਤੇ ਕੌਮੀ ਮੀਤ ਪ੍ਰਧਾਨ ਚੋਣ ਦੇ ਨਾਤੇ ਡਾ. ਸੇਨ ਵੱਲੋਂ ਛਤੀਸਗੜ੍ਹ ਵਿਸ਼ੇਸ਼ ਜਨਤਕ ਸੁਰੱਖਿਆ ਕਾਨੂੰਨ ਤਹਿਤ ਮੰਗ ਕੀਤੀ ਜਾਂਦੀ ਜਮਹੂਰੀ ਹੱਕਾਂ ਦੀ ਉਲੰਘਣਾ ਅਤੇ ਕਾਰਪੋਰੇਟ ਸੈਕਟਰ ਪੱਖੀ ਲੋਕ-ਵਿਰੋਧੀ ਸਮਝੌਤਿਆਂ ਤੇ ਨੀਤੀਆਂ ਦਾ ਜਿੱਥੇ ਵਿਰੋਧ ਕੀਤਾ ਜਾ ਰਿਹਾ ਸੀ ਉਥੇ ਹੀ ਸਰਕਾਰੀ ਸਰਪ੍ਰਸਤੀ ਹਾਸਲ ਗੈਰ-ਕਾਨੂੰਨੀ ਹਥਿਆਰਬੰਦ ਜਥੇਬੰਦੀ ਸਲਵਾ ਜੁਡਮ ਅਤੇ ਅਪਰੇਸ਼ਨ ਗ੍ਰੀਨ ਹੰਟ ਰਾਹੀਂ ਨਿਰਦੋਸ਼ ਆਦਿਵਾਸੀਆਂ ਤੇ ਸਥਾਨਕ ਲੋਕਾਂ ਦੀਆਂ ਕੀਤੀਆਂ ਜਾਂਦੀਆਂ ਵਹਿਸ਼ੀ ਹੱਤਿਆਵਾਂ, ਝੂਠੇ ਪੁਲੀਸ ਮੁਕਾਬਲੇ, ਬਲਾਤਕਾਰ, ਗੈਰ ਕਾਨੂੰਨੀ ਹਿਰਾਸਤਾਂ ਅਤੇ ਪਿੰਡਾਂ ਦੀ ਸਾੜ ਫੂਕ ਆਦਿ ਵਰਗੀਆਂ ਗੈਰ ਪੱਖੀ ਘਟਨਾਵਾਂ ਦੇ ਖ਼ਿਲਾਫ਼ ਵੀ ਜ਼ੋਰਦਾਰ ਆਵਾਜ਼ ਉਠਾਈ ਜਾ ਰਹੀ ਸੀ।[2]

ਉਸ ਨੇ ਕ੍ਰਿਸਚੀਅਨ ਮੈਡੀਕਲ ਕਾਲਜ ਵੈਲੂਰ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਜਿਥੇ ਉਸ ਨੂੰ ਸਰਬੋਤਮ ਵਿਦਿਆਰਥੀ ਲਈ ਸੰਨ 2004 ਵਿੱਚ ਪਾਲ ਹੈਰੀਸਨ ਐਵਾਰਡ ਦਿੱਤਾ ਗਿਆ ਸੀ। ਉਸ ਨੇ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੇ ਪੇਂਡੂ ਕੇਂਦਰਾਂ ਵਿੱਚ ਪਿੰਡ ਵਾਸੀਆਂ ਨੂੰ ਸਿਖਲਾਈ ਦੇਣਾ ਪਸੰਦ ਕੀਤਾ, ਜੋ ਕਿ ਜ਼ਿਆਦਾਤਰ ਆਦਿਵਾਸੀ ਖੇਤਰ ਸਨ ਅਤੇ ਜਿਥੋਂ ਦੇ ਨਿਵਾਸੀ ਮਾੜੀ ਖੁਰਾਕ, ਮਲੇਰੀਆ ਅਤੇ ਟੀ. ਬੀ. ਦੇ ਸ਼ਿਕਾਰ ਸਨ। ਉਹ ਅਤੇ ਉਸ ਦੀ ਪਤਨੀ ਏਲੀਨਾ ਪਿਛਲੇ 30 ਸਾਲਾਂ ਤੋਂ ਰਸੂਲੀਆ ਪਿੰਡ ਵਿੱਚ ਇਹ ਕੰਮ ਕਰ ਰਹੇ ਹਨ। ਵਿੱਚ ਜੋਨਾਥਨ ਮਾਨ ਪੁਰਸਕਾਰ ਹਾਸਲ ਕਰਨ ਵਾਲੇ ਉਹ ਪਹਿਲਾ ਏਸ਼ੀਆਈ ਹੈ। ਇਹ ਪੁਰਸਕਾਰ ਉਸਨੂੰ ਸਿਹਤ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਬਦਲੇ ਮਿਲਿਆ ਸੀ। ਉਹ ਬਿਮਾਰ ਪੇਂਡੂ ਲੋਕਾਂ ਵਿੱਚ ਉਹਨਾਂ ਦੇ ਰਾਜਨੀਤਕ ਵਿਚਾਰਾਂ ਜਿਵੇਂ ਕਿ ਨਕਸਲਵਾਦੀ ਜਾਂ ਸਲਵਾਯੁਧਮ ਦੇ ਆਧਾਰ ’ਤੇ ਕੋਈ ਫ਼ਰਕ ਨਹੀਂ ਸੀ ਕਰਦੇ।

ਹਵਾਲੇ

[ਸੋਧੋ]
  1. "Call to free India rights activist Binayak Sen". BBC News. BBC. 28 December 2010. Retrieved 16 March 2011.
  2. Sathyamala, C. (July–September 2007). "Binayak Sen: redefining health care in an unjust society". Indian Journal of Medical Ethics. IV (3). 18624134. Retrieved 25 May 2009.