ਡਾ. ਸਵਰਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਸਵਰਨ ਸਿੰਘ (10 ਮਈ, 1934 ਤੋਂ 11 ਨਵੰਬਰ, 2011) ਪੰਜਾਬੀ ਲੇਖਕ, ਖੋਜੀ ਅਤੇ ਅਨੁਵਾਦਕ ਸਨ।

ਜਨਮ,ਵਿੱਦਿਆ ਤੇ ਕਿੱਤਾ[ਸੋਧੋ]

ਡਾ. ਸਵਰਨ ਸਿੰਘ ਦਾ ਜਨਮ ਜ਼ਿਲ੍ਹਾ ਰੂਪਨਗਰ ਦੇ ਭਿਓਰਾ ਵਿੱਚ 10 ਮਈ, 1934 ਨੂੰ ਪਿਤਾ ਸ੍ਰੀ ਚਮੇਲ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਘਰ ਵਿਖੇ ਹੋਇਆ। ਉਹਨਾਂ ਨੇ ਦਸਵੀਂ ਤੋ ਬਾਅਦ ਸਰਕਾਰੀ ਕਾਲਜ ਰੋਪੜ ਤੋਂ ਬੀ.ਏ. ਕੀਤੀ। ਐੱਮ.ਏ. ਪੰਜਾਬੀ ਦਿੱਲੀ ਜਾ ਕੇ ਕੀਤੀ ਅਤੇ ਪੀਐੱਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਪੂਨਾ ਯੂਨੀਵਰਸਿਟੀ ਤੋਂ 1964 ’ਚ ਮਰਾਠੀ ਦਾ ਵਿਸ਼ੇਸ਼ ਕੋਰਸ ਦਾ ਕੀਤਾ। ਉਸਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਬਤੌਰ ਪੰਜਾਬੀ ਪ੍ਰੋਫੈਸਰ 33 ਸਾਲ ਅਧਿਆਪਨ ਦਾ ਕਾਰਜ ਕੀਤਾ। ਦੋ ਸਾਲ ਅਲਾਹਾਬਾਦ ਯੂਨੀਵਰਸਿਟੀ ਵਿੱਚ, ਬਾਅਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਯੂਨੀਵਰਸਿਟੀ ਕੈਂਪਸ ਦਿੱਲੀ ਦੇ ਪੰਜਾਬੀ ਵਿਭਾਗ ’ਚ ਬਤੌਰ ਰੀਡਰ ਕੰਮ ਕੀਤਾ। ਇਸ ਸਮੇਂ ਦੌਰਾਨ ਹੀ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਕੱਤਰ ਵਜੋਂ ਵੀ ਕਾਰਜਸ਼ੀਲ ਰਹੇ। ਕੁਝ ਅਰਸਾ ਕੌਮੀ ਸਾਹਿਤ ਮੰਚ-ਕਲਾ ਅਤੇ ਸਾਹਿਤ ਪੰਜਾਬੀ ਸਭਾ ਦੇ ਜਨਰਲ ਸਕੱਤਰ ਵੀ ਰਹੇ। ਇਸੇ ਲੜੀ ਵਿੱਚ ਦਿੱਲੀ ਤੋਂ ਛਪਦੇ ਪੰਜਾਬੀ ਸਪਤਾਹਿਕ/ਪੰਦਰਾਂ ਰੋਜ਼ਾ ਅਖ਼ਬਾਰ ‘ਕੌਮੀ ਵੰਗਾਰ’ ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ।[1]

ਰਚਨਾਵਾਂ[ਸੋਧੋ]

 • ਨਾਵਣ ਚੱਲੇ ਤੀਰਥੀਂ (1990) (ਸਫਰਨਾਮਾ)
 • ਸਰਦਾਰ ਭਗਤ ਸਿੰਘ (ਜੀਵਨੀ)
 • ਧਰਤਿ ਸੁਹਾਵੀ (ਪੇਂਡੂ ਸੱਭਿਆਚਾਰ)
 • ਰੁਤਿਫਿਰੀ (ਪੇਂਡੂ ਸੱਭਿਆਚਾਰ)
 • ਚਿੱਤਰ ਵਚਿੱਤਰ (ਲੇਖਕਾਂ ਦੇ ਕਲਮੀ ਚਿੱਤਰ)
 • ਆਜ਼ਾਦੀ ਦੇ ਸੁੱਚੇ ਵਣਜਾਰੇ (ਚਿੱਤਰ ਸ਼ਬਦ)
 • ਮੋਹੜੀ ਗੱਡੀ ਪਿੰਡ ਵੱਸਿਆ (ਪੇਂਡੂ ਸੱਭਿਆਚਾਰ)
 • ਦਿੱਲੀ-ਦਿਲ ਹਿੰਦੁਸਤਾਨ ਦਾ
 • ਮੇਰੇ ਨਿੱਕੇ-ਨਿੱਕੇ ਯੁੱਧ (ਸਵੈ-ਜੀਵਨੀ)

ਸੰਪਾਦਨ[ਸੋਧੋ]

 • ‘ਅਜੋਕੀ ਪੰਜਾਬੀ ਕਹਾਣੀ’
 • ਗੁਰਬਚਨ ਸਿੰਘ ਦਾ ਪ੍ਰੀਤ ਸੰਸਾਰ ਤੇ ਸਰਬਾਂਗੀ ਸਾਹਿਤਕਾਰ ਗੁਰਬਚਨ ਸਿੰਘ ਅਰਸ਼ੀ

ਮਰਾਠੀ ਤੋਂ ਪੰਜਾਬੀ ਅਨੁਵਾਦ[ਸੋਧੋ]

 • ਬਨਗਰਵਾੜੀ (ਨਾਵਲ)
 • ਮੈਂ (ਨਾਵਲ)
 • ਬ੍ਰਾਹਮਣ ਕੰਨਿਆ (ਨਾਵਲ)
 • ਫੁੱਲ ਕੁਮਲਾਇਆ (ਨਾਵਲ)
 • ਨਾਮਦੇਵ (ਜੀਵਨੀ)
 • ਮਾਹੀਮ ਦੀ ਖਾੜੀ (ਨਾਵਲ)
 • ਵਾਮਨ ਮਲ੍ਹਾਰ ਜੋਸ਼ੀ (ਜੀਵਨ ਤੇ ਰਚਨਾ)
 • ਆਗਰਕਰ (ਲੇਖ-ਸੰਗ੍ਰਹਿ)
 • ਮਰਾਠੀ ਨਿੱਕੀ ਕਹਾਣੀ ਤੇ ਰੇਸ਼ਮ ਦੇ ਕੀੜੇ ਦਾ ਘਰੌਂਦਾ (ਨਾਵਲ)।

ਉਹਨਾਂ ਨੇ 1969 ਵਿੱਚ ਜਪੁਜੀ ਸਾਹਿਬ ਦਾ ਵਿੱਚ ਮਰਾਠੀ ’ਚ ਅਨੁਵਾਦ ਕੀਤਾ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ।

ਪੁਰਸਕਾਰ[ਸੋਧੋ]

 • ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਸਾਧੂ ਸਿੰਘ ਹਮਦਰਦ ਪੱਤਰਕਾਰਿਤਾ ਪੁਰਸਕਾਰ
 • ਸਾਹਿਤ ਅਕਾਦਮੀ, ਦਿੱਲੀ ਵੱਲੋਂ ਅਨੁਵਾਦ ਪੁਰਸਕਾਰ (ਮਰਾਠੀ ਤੋਂ ਪੰਜਾਬੀ)
 • ਪੰਜਾਬੀ ਸੱਥ ਲਾਂਬੜਾ, ਜਲੰਧਰ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਸੱਭਿਆਚਾਰ ਪੁਰਸਕਾਰ
 • ਪੰਜਾਬੀ ਕਲਾ ਸੰਗਮ ਨਵੀਂ ਦਿੱਲੀ ਵੱਲੋਂਂ ਪ੍ਰੋ. ਤੇਜਾ ਸਿੰਘ ਵਾਰਤਕ ਪੁਰਸਕਾਰ

ਹਵਾਲੇ[ਸੋਧੋ]