ਡਾ. ਹਰਨੇਕ ਸਿੰਘ ਕਲੇਰ
ਡਾ. ਹਰਨੇਕ ਸਿੰਘ ਕਲੇਰ | |
---|---|
ਜਨਮ | ਪਿੰਡ: ਮੁਹਾਲੀ , ਜ਼ਿਲ੍ਹਾ ਮੁਹਾਲੀ (ਭਾਰਤੀ ਪੰਜਾਬ) | 20 ਜੁਲਾਈ 1953
ਕਿੱਤਾ | ਅਧਿਆਪਨ , ਸੰਪਾਦਨਾ , ਸਾਹਿਤਕਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਕਾਲ | 1977 ਵਿਆਂ ਤੋਂ ਹੁਣ ਤੱਕ |
ਸ਼ੈਲੀ | ਗ਼ਜ਼ਲ, ਨਜ਼ਮ, ਸੰਪਾਦਨਾ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਾਬੀ ਮਾਸਕ ਰਸਾਲਿਆਂ ਦੀ ਸੰਪਾਦਨਾ |
ਡਾ.ਹਰਨੇਕ ਸਿੰਘ ਕਲੇਰ (ਜਨਮ 20 ਜੁਲਾਈ 1953) ਪੰਜਾਬੀ ਦੇ ਲੇਖਕ ਅਤੇ ਬਾਲ ਲੇਖਨ ਦੇ ਸੰਪਾਦਕ ਹਨ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਾਬੀ ਮਾਸਕ ਰਸਾਲਿਆਂ ਦੀ ਸੰਪਾਦਨਾ ਕਰਦੇ ਰਹੇ ਹਨ।
ਜੀਵਨ
[ਸੋਧੋ]ਡਾ. ਹਰਨੇਕ ਸਿੰਘ ਕਲੇਰ ਦਾ ਜਨਮ ਮਿਤੀ 20 ਜੁਲਾਈ 1953 ਨੂੰ ਪਿਤਾ ਸ.ਫਕੀਰੀਆ ਸਿੰਘ ਅਤੇ ਮਾਤਾ ਸ੍ਰੀਮਤੀ ਨੰਦ ਕੌਰ(ਸਵਰਗਵਾਸੀ) ਦੇ ਘਰ ਹੋਇਆ। ਉਹਨਾਂ ਨੇ ਐਮ. ਏ. ਪੀ.ਐਚ.ਡੀ. ਤੱਕ ਦੀ ਪੜ੍ਹਾਈ ਕੀਤੀ ਹੈ। ਅਜਕਲ ਉਹ ਮੁਹਾਲੀ ਵਿਖੇ ਰਹੀ ਰਹੇ ਹਨ। ਉਹ ਕਿੱਤੇ ਵਜੋਂ ਪੰਜਾਬੀ ਲੇਖਕ ( ਕਵੀ, ਕਹਾਣੀਕਾਰ, ਨਾਵਲਕਾਰ ਬਾਲ ਸਾਹਿਤ ) ਅਤੇ ਸੰਪਾਦਕ ਰਹੇ ਹਨ।ਸ਼ੁਰੂ ਵਿੱਚ ਪੰਜਾਬੀ ਰਸਾਲੇ ਪਰਿੰਦਾ ਦੀ 1977 ਤੋਂ 1984. ਤੱਕ। ਸੰਪਾਦਨਾ ( ਦੋ ਮਾਸਿਕ ) ਕੀਤੀ ਜੋ ਭਾਰਤ ਸਰਕਾਰ ਵੱਲੋਂ ਪ੍ਰਕਾਸ਼ਤ ਕੀਤਾ ਜਾਂਦਾ ਸੀ। ਮਾਰਚ 1995 ਤੋਂ ਪ੍ਰਾਇਮਰੀ ਸਿੱਖਿਆ ਤੇ ਪੰਖੜੀਆਂ (ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਾਬੀ ਮਾਸਕ ਰਸਾਲਿਆਂ ਦੀ ਸੰਪਾਦਨਾ ਕੀਤੀ। ਉਹ ਮਿਤੀ 31 ਜੁਲਾਈ 2011 ਨੂੰ ਸੇਵਾ ਮੁਕਤ ਹੋ ਗਏ ਪਰ ਸੋਸ਼ਲ ਮੀਡੀਆ ਤੇ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮ ਹਨ।ਸੇਵਾ ਮੁਕਤਿ ਉਪਰੰਤ ਉਹਨਾਂ ਨੇ ਜੁਲਾਈ 2012 ਤੋਂ ਮਾਰਚ 2020 ਤੱਕ , ਸਹਾਇਕ ਪ੍ਰੋਫੈਸਰ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ, ਮਾਲਵਾ ਕਾਲਜ ਬੌਂਦਲੀ ਸਮਰਾਲਾ , ਲੁਧਿਆਣਾ ਵਿਖੇ ਸੇਵਾ ਨਿਭਾਈ।
ਸਾਹਿਤਕ ਕਾਰਜ
[ਸੋਧੋ]- ਸਮੇਂ ਦੇ ਸੂਰਜ ( ਕਾਵਿ ਸੰਗ੍ਰਹਿ ) 1985
- ਪੈੜ ਮੇਰੇ ਲਹੂ ਦੀ (ਕਾਵਿ ਸੰਗ੍ਰਹਿ ) 2000
- ਸ਼ਬਦਾਂ ਦੀ ਖੇਤੀ (ਕਾਵਿ ਸੰਗ੍ਰਹਿ ) 2022ਪ
- ਜੀਉਣਾ ਸੀਰੀ ( ਕਹਾਣੀ ਸੰਗ੍ਰਹਿ) 2013 ਦੂਜੀ ਛਾਪ ( 2017)
- ਤਿਲ਼ ਫੁੱਲ ( ਮਿੰਨੀ ਕਹਾਣੀਆਂ ) ਸੰਪਾਦਨਾ 2021
ਖੋਜ
[ਸੋਧੋ]- ਗੁਰੂ ਰਵਿਦਾਸ : ਜੀਵਨੀ ਤੇ ਬਾਣੀ ਦੀ ਪ੍ਰਮਾਣਿਕਤਾ (1995, ਭਾਸ਼ਾ ਵਿਭਾਗ ਪੰਜਾਬ, ਪਟਿਆਲਾ)
- ਐਸੀ ਦਸਾ ਹਮਾਰੀ (2003) ਜੀਵਨੀ ਸਤਿਗੁਰੂ ਰਵਿਦਾਸ ਜੀ (ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ)
- ਚੇਤਨਾ ਦੇ ਸੂਰਜ : ਗੁਰੂ ਰਵਿਦਾਸ (2004, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ)
- ਬੈਠਿ ਖੰਡੂਰੇ ਜੋਤਿ ਜਗਾਈ ( 2004) ਜੀਵਨੀ ਗੁਰੂ ਅੰਗਦ ਦੇਵ ਜੀ
- ਅਕਥ ਕਥਾ ( 2005)
- ਕਹਿ ਰਵਿਦਾਸ (ਖੋਜ ਪੱਤਰ 2001)
- ਬੇਗਮਪੁਰਾ (ਗੁਰੂ ਰਵਿਦਾਸ ਫ਼ਿਲਾਸਫ਼ੀ ਦੀ ਅਜੋਕੇ ਸਮੇਂ ਵਿਚ ਪ੍ਰਸੰਗਿਕਤਾ (2007)
- ਮੂਕਨਾਇਕ (ਜੀਵਨੀ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ) 2008 ਦੂਜੀ ਛਾਪ 20015
ਸੰਪਾਦਨਾ ਦਾ ਕਾਰਜ
[ਸੋਧੋ]- ਲਲਕਾਰ ਸੰਪਾਦਨਾ : ਕਵੀ ਜਰਨੈਲ ਸਿੰਘ ਅਰਸ਼ੀ ਦੀ ਕਾਵਿ ਘਾਲਣਾ 1993
- ਇਤਿਹਾਸ ਡੇਰਾ ਪੋਹੀੜ (ਉਦਾਸੀ ਸੰਪਰਦਾਇ ਬਾਰੇ ਖੋਜ ਕਾਰਜ ) 2011
- ਖੰਜ਼ਰ ਪਿਆਲਾ (ਕਵੀ ਡਾ. ਗੁਰਚਰਨ ਸਿੰਘ ਸਾਕੀ ਦੀ ਗ਼ਜ਼ਲ ਨੂੰ ਦੇਣ) 2014
- ਚੜ੍ਹਿਆ ਸੋਧਣ ਧਰਤ ਲੁਕਾਈ ( ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਬਾਰੇ ਖੋਜ ਨਿਬੰਧ ) 2019
- ਗੁਰੂ ਰਵਿਦਾਸ ਜੀ ਦਾ ਜੀਵਨ ਤੇ ਚਿੰਤਨ (ਬਹੁ ਪੱਖੀ ਅਧਿਐਨ ) 2015 ਪ੍ਰਕਾਸ਼ਕ :ਗੁਰੂ ਰਵਿਦਾਸ ਸਾਹਿਤ ਅਕਾਦਮੀ
- ਜੀਵਨ ਦਰਸ਼ਨ : ਗੁਰੂ ਰਵਿਦਾਸ (2015) ਪ੍ਰਕਾਸ਼ਕ ਗੁਰੂ ਰਵਿਦਾਸ ਸਾਹਿਤ ਅਕਾਦਮੀ ਰਜਿ.
ਬਾਲ ਸਾਹਿਤ
[ਸੋਧੋ]- ਪੰਛੀਆਂ ਦੇ ਸੁਨੇਹੇ ( ਕਹਾਣੀਆਂ 2005 )
- ਰੁੱਖ ਬੋਲ ਪਏ ( ਕਹਾਣੀਆਂ 2006 ) ਲੋਕ ਗੀਤ ਪ੍ਰਕਾਸ਼ਨ
- ਅਨਮੋਲ ਧਨ (ਕਹਾਣੀਆਂ 2006 ) ਲੋਕ ਗੀਤ ਪ੍ਰਕਾਸ਼ਨ
- ਕਹੀ ਹਸ ਪਈ (ਕਹਾਣੀਆਂ 2006 ) ਲੋਕ ਗੀਤ ਪ੍ਰਕਾਸ਼ਨ
- ਆਓ ਖੇਡੀਏ ਘਰ ਘਰ ( ਕਵਿਤਾਵਾਂ 2006) ਲੋਕ ਗੀਤ ਪ੍ਰਕਾਸ਼ਨ
- ਹਿੰਦ ਵਾਸਿਓ ਰਖਣਾ ਯਾਦ ਸਾਨੂੰ (ਜੀਵਨੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਗਰਾ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਊਧਮ ਸਿੰਘ )
- ਲਾਡੋ (ਕਹਾਣੀਆਂ 2009 ) ਲੋਕ ਗੀਤ ਪ੍ਰਕਾਸ਼ਨ
- ਕਾਰੂ ਬਾਦਸ਼ਾਹ ਦਾ ਖ਼ਜ਼ਾਨਾ (ਬਾਲ ਨਾਵਲ 2009 ) ਲੋਕ ਗੀਤ ਪ੍ਰਕਾਸ਼ਨ
- ਹਿੰਦ ਵਾਸੀਓ ਰਖਣਾ ਯਾਦ ਸਾਨੂੰ (ਜੀਵਨੀ 2009 ) ਲੋਕ ਗੀਤ ਪ੍ਰਕਾਸ਼ਨ
- ਰੁੱਖਾਂ ਵਾਲਾ ਬਾਬਾ (ਕਹਾਣੀਆਂ 2013 ) ਲੋਕ ਗੀਤ ਪ੍ਰਕਾਸ਼ਨ
- ਅਕਾਸ਼ ਨਾਲ ਗੱਲਾਂ (ਕਹਾਣੀਆਂ 2013 ) ਲੋਕ ਗੀਤ ਪ੍ਰਕਾਸ਼ਨ
- ਸਫ਼ਲਤਾ ਦੇ ਨੁਕਤੇ (ਕਹਾਣੀਆਂ 2017) ਸਾਹਿਬਦੀਪ ਪਬਲੀਕੇਸ਼ਨ ਭੀਖੀ
- ਤ੍ਰਿਵੈਣੀ (ਕਹਾਣੀਆਂ 2022) ਲੋਕ ਗੀਤ ਪ੍ਰਕਾਸ਼ਨ
- ਚੱਪੇ ਚੱਪੇ ਰੁੱਖ (ਨਾਵਲ 2021) ਲੋਕ ਗੀਤ ਪ੍ਰਕਾਸ਼ਨ
ਨੈਸ਼ਨਲ ਬੁੱਕ ਟ੍ਰਸਟ ਵਲੋਂ ਪ੍ਰਕਾਸ਼ਿਤ ਕਿਤਾਬਾਂ
[ਸੋਧੋ]- ਰਤਨਪਾਲ ਦਾ ਸੁਪਨਾ (ਲੰਮੀ ਕਹਾਣੀ 2010) ਹਿੰਦੀ
- ਰਤਨਪਾਲ ਦਾ ਸੁਪਨਾ ( ਲੰਮੀ ਕਹਾਣੀ 2011 ) ਪੰਜਾਬੀ
ਅਨੁਵਾਦ
[ਸੋਧੋ]- ਸ਼ੇਰ ਦੇ ਬੱਚੇ ਨੇ ਗਰਜਣਾ ਸਿੱਖਿਆ (ਅਗਰੇਜ਼ੀ ਤੋਂ ਪੰਜਾਬੀ) 1997
- ਇਹ ਜਵਾਬਦੇਹੀ ਕਿਸ ਦੀ (ਹਿੰਦੀ ਤੋਂ ਪੰਜਾਬੀ)
- ਜੈਸੀ ਹਾਂ ਮੈਂ ਚੰਗੀ ਹਾਂ (ਹਿੰਦੀ ਤੋਂ ਪੰਜਾਬੀ)2009
- ਹਿਮਾਂਸ਼ੂ ਜੋਸ਼ੀ ਦੀ ਕਹਾਣੀਆਂ (ਹਿੰਦੀ ਤੋਂ ਪੰਜਾਬੀ ਅਨੁਵਾਦ)
ਸਕੂਲ ਪਾਠ ਪੁਸਤਕਾਂ ਵਿਚ ਸ਼ਾਮਿਲ ਕਵਿਤਾ, ਕਹਾਣੀ ਤੇ ਲੇਖ
[ਸੋਧੋ]- ਚੌਥੀ ਜਮਾਤ ਵਿਚ ਮੰਗੂ ਤੇ ਵੀਰੂ
- ਪੰਜਵੀਂ ਵਿਚ, ਕਹੀ ਹੱਸ ਪਈ
- ਛੇਵੀਂ ਵਿਚ ਲੇਖ
- ਸੱਤਵੀਂ ਵਿਚ ਕਹਾਣੀ, ਬਲਦਾਂ ਵਾਲਾ ਪਿਆਰਾ ਸਿੰਘ
- ਅੱਠਵੀਂ ਵਿਚ ਲੇਖ , ਲੋਹੜੀ।
ਮਾਣ ਸਨਮਾਨ
[ਸੋਧੋ]- ਗੁਰੂ ਰਵਿਦਾਸ ਟ੍ਰਸਟ ,ਜਲੰਧਰ 3 1ਜਨਵਰੀ 1991.
- ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਤੇ ਗੁਰੂ ਰਵਿਦਾਸ ਜੀਵਨੀ ਬਾਣੀ ਦੀ ਪ੍ਰਮਾਣਿਕਤਾ ਪੁਸਤਕ ਰਿਲੀਜ਼ ਮੌਕੇ ਮੁੱਖ ਮੰਤਰੀ ਪੰਜਾਬ ਵਲੋਂ ਸਨਮਾਨਿਤ...ਫਰਵਰੀ. 1995.
- ਗੁਰੂ ਰਵਿਦਾਸ ਫ਼ਾਉਂਡੇਸ਼ਨ ਇੰਡੀਆ( ਰਜਿ) ਵਲੋਂ ਗਵਰਨਰ,ਪੰਜਾਬ ਵਲੋਂ ਸਨਮਾਨਿਤ: ਫ਼ਰਵਰੀ. 1996.
- ਭਲਾਈ ਵਿਭਾਗ, ਪੰਜਾਬ ਵਲੋਂ ਮਾਨ ਪੱਤਰ 3 ਸਤੰਬਰ 1997
- ਗੁਰੂ ਰਵਿਦਾਸ ਸਾਹਿਤ ਅਕਾਦਮੀ (ਰਜਿ) ਵਲੋਂ ਸਨਮਾਨਿਤ 1997 .
- ਗੁਰੂ ਰਵਿਦਾਸ ਫ਼ਾਉਂਡੇਸ਼ਨ ਇੰਡੀਆ (ਰਜਿ) ਵਲੋਂ ਨੈਸ਼ਨਲ ਸੈਮੀਨਾਰ ਮੌਕੇ ਸਨਮਾਨਿਤ : 30 ਜਨਵਰੀ 2001.
- ਭਾਰਤੀ ਦਲਿਤ ਸਾਹਿਤ ਅਕਾਦਮੀ ਪੰਜਾਬ ਤੇ ਚੰਡੀਗੜ੍ਹ ਵਲੋਂ ਗਵਰਨਰ ਹਰਿਆਣਾ ਹੱਥੀਂ ਪੁਸਤਕ ਰਿਲੀਜ਼ ਮੌਕੇ ਸਨਮਾਨਿਤ 04 ਨਵੰਬਰ 2001 .
- ਭਾਰਤੀ ਦਲਿਤ ਸਾਹਿਤ ਅਕਾਦਮੀ (ਰਜਿ) ਡਾ. ਅੰਬੇਡਕਰ ਫ਼ੈਲੋਸ਼ਿਪ ਨਾਲ ਸਨਮਾਨਿਤ : 2002
- ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਰਾਜ ਪੱਧਰੀ ਸਮਾਗਮ ਤੇ ਮੁੱਖ ਮੰਤਰੀ ਪੰਜਾਬ ਵਲੋਂ ਪੁਸਤਕ :ਐਸੀ ਦਸਾ ਹਮਾਰੀ' ਰਿਲੀਜ਼ ਮੌਕੇ ਸਨਮਾਨਿਤ: ਫ਼ਰਵਰੀ 2003.
- ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਰਾਜ ਪੱਧਰੀ ਸਮਾਗਮ ਤੇ ਪੁਸਤਕ 'ਚੇਤਨਾ ਦੇ ਸੂਰਜ : ਗੁਰੂ ਰਵਿਦਾਸ' ਰਿਲੀਜ਼ ਮੌਕੇ ਸਨਮਾਨਿਤ: ਫ਼ਰਵਰੀ 2004.
- ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਫਗਵਾੜਾ ਵਲੋਂ ਸਨਮਾਨਿਤ 21 ਫ਼ਰਵਰੀ 2008.
- ਨੈਸ਼ਨਲ ਬੁੱਕ ਟ੍ਰਸਟ ਵਲੋਂ ਵਿਸ਼ੇਸ਼ ਸਨਮਾਨ : ਨਵੰਬਰ 2009.
- ਸਮੁੱਚੀ ਸਾਹਿਤਕ ਖੋਜ ਘਾਲਣਾ ਲਈ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਵਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ: 6 ਜੁਲਾਈ 2008.
- ਸਾਹਿਤ ਸਭਾ ਕੁਰਾਲੀ (ਮੁਹਾਲੀ )ਵਲੋਂ ਰੂਬਰੂ ਤੇ ਸਨਮਾਨ: ਨਵੰਬਰ 2010.
- ਸ੍ਰੀ ਬੇਗ਼ਮਪੁਰਾ ਮਿਸ਼ਨ ਪੰਜਾਬ ਵਲੋਂ ਖੋਜ ਘਾਲਣਾ ਲਈ ਸਨਮਾਨ: 10 ਜਨਵਰੀ 2009.
- ਸ਼ਿਰੋਮਣੀ ਪੰਜਾਬੀ ਲਿਖਾਰੀ ਸਭਾ ਰਜਿ. ਪੰਜਾਬ ਵਲੋਂ ਸਮੁੱਚੇ ਸਾਹਿਤਕ ਯੋਗਦਾਨ ਹਿੱਤ ਸਨਮਾਨਿਤ 25 ਮਈ 2014.
- ਸਾਈਂਦਿੱਤਾ ਲਿਖਾਰੀ ਮੰਚ ਜੁੜਾਹਾ ਵਲੋਂ ਸਮੁੱਚੀ ਸਾਹਿਤਕ ਘਾਲਣਾ ਲਈ ਸਨਮਾਨ: 2015.
- ਸ੍ਰੀ ਗਜ਼ਨੇਸ਼ ਸਾਹਿਤ ਸੰਸਥਾ ਵਲੋ ਫਲੌਂਡ ਵਿਖੇ ਸਾਹਿਤਕ ਖੇਤਰ ਵਿਚ ਯੋਗਦਾਨ ਲਈ ਸਨਮਾਨਿਤ: ਜਨਵਰੀ 2016.
- ਕਵੀ ਮੰਚ ਮੁਹਾਲੀ ਵਲੋਂ ਸਾਹਿਤਕ ਯੋਗਦਾਨ ਹਿੱਤ ਸਨਮਾਨ: 18 ਫ਼ਰਵਰੀ 2017 .
- ਸ਼ਿਰੋਮਣੀ ਪੰਜਾਬੀ ਲਿਖਾਰੀ ਸਭਾ ਰਜਿ. ਪੰਜਾਬ ਵਲੋਂ ਸਨਮਾਨ 12ਅਪ੍ਰੈਲ 2017.
- ਇਪਟਾ ਵਲੋਂ ਰੂਪ ਨਗਰ ਸਮਾਗਮ ਵਿਚ ਵਿਸ਼ੇਸ਼ ਸਨਮਾਨ: 28 ਨਵੰਬਰ 2020.